ਲਾਕਡਾਊਨ 'ਚ ATM ਟ੍ਰਾਂਜ਼ੈਕਸ਼ਨ 50 ਤੋਂ 75 ਫੀਸਦੀ ਘਟੀ, ਵ੍ਹਾਈਟ ਲੇਬਲ ਇੰਡਸਟਰੀ ਦੀ ਵਧੀ ਚਿੰਤਾ

Thursday, Apr 16, 2020 - 02:20 PM (IST)

ਲਾਕਡਾਊਨ 'ਚ ATM ਟ੍ਰਾਂਜ਼ੈਕਸ਼ਨ 50 ਤੋਂ 75 ਫੀਸਦੀ ਘਟੀ, ਵ੍ਹਾਈਟ ਲੇਬਲ ਇੰਡਸਟਰੀ ਦੀ ਵਧੀ ਚਿੰਤਾ

ਮੁੰਬਈ : ਕੋਰੋਨਾ ਵਾਇਰਸ ਕਾਰਨ ਰੋਜ਼ਗਾਰ ਦੇ ਮੋਰਚੇ 'ਤੇ ਬਣ ਰਹੇ ਸੰਕਟ ਦੇ ਬੱਦਲਾਂ ਵਿਚਕਾਰ ਲਾਕਡਾਊਨ ਕਾਰਨ ਏ. ਟੀ. ਐੱਮ. ਕੰਪਨੀਆਂ ਨੂੰ ਵੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਖਾਸਕਰ ਵ੍ਹਾਈਟ ਲੇਬਲ ਇੰਡਸਟਰੀ ਦੀ ਚਿੰਤਾ ਵਧੀ ਹੈ। 24 ਮਾਰਚ ਤੋਂ ਲੱਗੇ ਲਾਕਡਾਊਨ ਕਾਰਨ ਵਪਾਰਕ ਕੰਮਕਾਜ ਬੰਦ ਹੋਣ ਅਤੇ ਯਾਤਰਾ 'ਤੇ ਪਾਬੰਦੀ ਕਾਰਨ ਦੇਸ਼ ਭਰ ਵਿਚ ਏ. ਟੀ. ਐੱਮ. ਟ੍ਰਾਂਜ਼ੈਕਸ਼ਨ ਵਿਚ ਭਾਰੀ ਗਿਰਾਵਟ ਆਈ ਹੈ। 


ਇਨ੍ਹਾਂ ਮਸ਼ੀਨਾਂ ਨੂੰ ਮੈਨੇਜ ਕਰਨ ਵਾਲੀਆਂ ਕੰਪਨੀਆਂ ਦਾ ਕਹਿਣਾ ਹੈ ਕਿ ਕਈ ਖੇਤਰਾਂ ਵਿਚ 50 ਤੋਂ 75 ਫੀਸਦੀ ਟ੍ਰਾਂਜ਼ੈਕਸ਼ਨ ਘੱਟ ਗਈ ਹੈ, ਜਿੱਥੇ ਲੋਕਲ ਪ੍ਰਸ਼ਾਸਨ ਨੇ ਕਾਫੀ ਸਖਤੀ ਵਧਾਈ ਹੈ। ਇਸ ਤੋਂ ਇਲਾਵਾ ਕਲ-ਪੁਰਜ਼ਿਆਂ ਦੀ ਸਪਲਾਈ ਰੁਕਣ ਕਾਰਨ ਵੀ ਹਜ਼ਾਰਾਂ ਏ. ਟੀ. ਐੱਮਜ਼. ਵਿਚ ਦਿੱਕਤ ਹੋ ਗਈ ਹੈ, ਖਾਸ ਕਰਕੇ ਨਾਨ ਬੈਂਕਿੰਗ ਕੰਪਨੀਆਂ ਵਲੋਂ ਪੇਂਡੂ ਇਲਾਕਿਆਂ ਵਿਚ ਲੱਗੇ ਵ੍ਹਾਈਟ ਲੇਬਲ ਏ. ਟੀ. ਐੱਮਜ਼. ਨਕਦੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਕੁਝ ਆਪਰੇਟਰਾਂ ਦਾ ਕਹਿਣਾ ਹੈ ਕਿ ਰਵੈਨਿਊ ਘਟਣ ਤੇ ਲਾਗਤ ਵਧਣ ਕਾਰਨ ATM  ਦਾ ਸੰਚਾਲਨ ਪ੍ਰਭਾਵਿਤ ਹੋ ਰਿਹਾ ਹੈ ਅਤੇ ਘਾਟਾ ਲਗਾਤਾਰ ਜਾਰੀ ਰਿਹਾ ਤਾਂ ਨੁਕਸਾਨ ਨੂੰ ਸੀਮਤ ਕਰਨ ਲਈ ਕੁਝ ਏ. ਟੀ. ਐੱਮ. ਬੰਦ ਕਰਨੇ ਪੈ ਸਕਦੇ ਹਨ। 

ਮੁਸ਼ਕਲ 'ਚ ਵ੍ਹਾਈਟ ਲੇਬਲ ATMs
ਇਕ ਮੋਹਰੀ ਏ. ਟੀ. ਐੱਮ. ਸਰਵਿਸ ਪ੍ਰੋਵਾਈਡਰ, ਹਿਤਾਚੀ ਪੇਮੈਂਟਸ ਦੇ ਐੱਮ. ਡੀ. ਰੁਸਤਮ ਈਰਾਨੀ ਨੇ ਕਿਹਾ, "ਏ. ਟੀ. ਐੱਮ. ਜ਼ਰੀਏ ਹੋਣ ਵਾਲੀ ਨਕਦ ਨਿਕਾਸੀ ਲਗਭਗ 75 ਫੀਸਦੀ ਘੱਟ ਗਈ ਹੈ ਅਤੇ ਕਈ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਦੀ ਵਜ੍ਹਾ ਨਾਲ ਵਧੀ ਹੋਈ ਲਾਗਤ ਕਾਰਨ ਵ੍ਹਾਈਟ ਲੇਬਲ ਆਪਰੇਟਰਾਂ ਨੂੰ ਮੁਸ਼ਕਲਾਂ ਵਿਚੋਂ ਲੰਘਣਾ ਪੈ ਰਿਹਾ ਹੈ ਅਤੇ ਹੋਂਦ ਬਚਾਉਣ ਲਈ ਸੰਘਰਸ਼ ਕਰ ਰਹੇ ਹਨ।" ਉੱਥੇ ਹੀ, ਏ. ਟੀ. ਐੱਮ. ਇੰਡਸਟਰੀ ਦੇ ਸੰਗਠਨ (CATMi) ਮੁਤਾਬਕ ਲਗਭਗ 30 ਤੋਂ 40 ਫੀਸਦੀ ਵ੍ਹਾਈਟ ਲੇਬਲ ਏ. ਟੀ. ਐੱਮ. ਜਾਂ ਤਾਂ ਕੰਮ ਨਹੀਂ ਕਰ ਰਹੇ ਹਨ ਜਾਂ ਫਿਰ ਉਨ੍ਹਾਂ ਨੂੰ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਪਿੰਡਾਂ ਤੇ ਕਸਬਿਆਂ ਵਿਚ ਨਕਦ ਸਪਲਾਈ ਘਟੀ ਹੈ। ਇਕ ਉੱਚ ਬੁਲਾਰੇ ਨੇ ਕਿਹਾ ਕਿ ਪਿੰਡਾਂ ਵਿਚ ਏ. ਟੀ. ਐੱਮ.ਵਿਚ ਨਕਦੀ ਦੀ ਸਪਲਾਈ ਪੇਂਡੂ ਖੇਤਰਾਂ ਵਿਚ ਕਰੰਸੀ ਪ੍ਰਵਾਹ 'ਤੇ ਆਧਾਰਿਤ ਹੁੰਦੀ ਹੈ। ਦੁਕਾਨਾਂ ਬੰਦ ਹੋਣ ਕਾਰਨ ਏ. ਟੀ. ਐੱਮ. ਸਮੇਂ 'ਤੇ ਰੀਫਿਲ ਨਹੀਂ ਹੋ ਰਹੇ ਹਨ। 


author

Lalita Mam

Content Editor

Related News