ਲਾਕਡਾਊਨ 4.0 ''ਚ ਈ-ਕਾਮਰਸ ਕੰਪਨੀਆਂ ਨੂੰ ਵੱਡੀ ਰਾਹਤ, ਹੁਣ ਰੈੱਡ ਜ਼ੋਨ ''ਚ ਵੀ ਹੋਵੇਗੀ ਡਲਿਵਰੀ

05/18/2020 12:24:31 PM

ਗੈਜੇਟ ਡੈਸਕ— ਲਾਕਡਾਊਨ 4.0 'ਚ ਈ-ਕਾਮਰਸ ਕੰਪਨੀਆਂ- ਐਮਾਜ਼ੋਨ, ਫਲਿਪਕਾਰਟ, ਪੇ.ਟੀ.ਐੱਮ. ਮਾਲ, ਸਨੈਪਡੀਲ ਆਦਿ ਨੂੰ ਰਾਹਤ ਮਿਲਣ ਦੀ ਖਬਰ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਈ-ਕਾਮਰਸ ਕੰਪਨੀਆਂ ਨੂੰ ਨਾਨ ਐਸੇਂਸ਼ੀਅਲ (ਗੈਰ-ਜ਼ਰੂਰੀ) ਪ੍ਰੋਡਕਟਸ, ਰੈੱਡ ਜ਼ੋਨ 'ਚ ਵੀ ਡਲਿਵਰ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਲਾਕਡਾਊਨ 4.0 ਲਈ ਦਿਸ਼ਾ-ਨਿਰਦੇਸ਼ 'ਚ ਈ-ਕਾਮਰਸ ਕੰਪਨੀਆਂ ਨੂੰ ਵੱਡੀ ਰਾਹਤ ਮਿਲੀ ਹੈ। ਦੱਸ ਦੇਈਏ ਕਿ 4 ਮਈ ਤੋਂ ਸ਼ੁਰੂ ਹੋਏ ਲਾਕਡਾਊਨ 3.0 'ਚ ਈ-ਕਾਮਰਸ ਕੰਪਨੀਆਂ ਸਿਰਫ ਗਰੀਨ ਅਤੇ ਓਰੇਂਜ ਜ਼ੋਨ 'ਚ ਹੀ ਨਾਨ ਐਸੇਂਸ਼ੀਅਲ ਪ੍ਰੋਡਕਟਸ ਜਿਵੇਂ ਕਿ ਸਮਾਰਟਫੋਨ, ਫੈਸ਼ਨ ਪ੍ਰੋਡਕਟਸ, ਇਲੈਕਟ੍ਰੋਨਿਕ ਗੁਡਸ ਆਦਿ ਨੂੰ ਡਲਿਵਰ ਕਰ ਪਾ ਰਹੇ ਸਨ। 

ਦੇਸ਼ ਦੇ ਜ਼ਿਆਦਾਤਰ ਮੈਟਰੋ ਸ਼ਹਿਰ ਅਤੇ ਵੱਡੇ ਸ਼ਹਿਰ ਰੈੱਡ ਜ਼ੋਨ 'ਚ ਆਉਂਦੇ ਹਨ, ਜਿਸ ਕਾਰਣ ਈ-ਕਾਮਰਸ ਕੰਪਨੀਆਂ ਸਿਰਫ ਚੁਣੀਆਂ ਥਾਵਾਂ 'ਤੇ ਹੀ ਆਪਣੀ ਫੁਲ ਫਲੇਜ ਸਰਵਿਸ ਦੇ ਪਾ ਰਹੀਆਂ ਸਨ। ਲਾਕਡਾਊਨ 4.0 'ਚ ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਈ-ਕਾਮਰਸ ਕੰਪਨੀਆਂ ਨੂੰ ਰੈੱਡ ਜ਼ੋਨ 'ਚ ਨਾਨ ਐਸੇਂਸ਼ੀਅਲ ਸਮਾਨ ਦੀ ਡਲਿਵਰੀ ਦੀ ਮਨਜ਼ੂਰੀ ਮਿਲਣ ਨਾਲ ਰਾਹਤ ਮਿਲੀ ਹੈ। ਦੱਸ ਦੇਈਏ ਕਿ 25 ਮਾਰਚ ਤੋਂ ਹੀ ਈ-ਕਾਮਰਸ ਕੰਪਨੀਆਂ ਸਿਰਫ ਐਸੇਂਸ਼ੀਅਲ ਪ੍ਰੋਡਕਟਸ ਹੀ ਡਲਿਵਰ ਕਰ ਪਾ ਰਹੀਆਂ ਸਨ। ਇਨ੍ਹਾਂ ਦੀ ਫੁਲ ਫਲੇਜ ਸਰਵਿਸ ਇਕ ਵਾਰ ਫਿਰ ਤੋਂ ਦੁਬਾਰਾ ਸ਼ੁਰੂ ਹੋ ਸਕੇਗੀ। 

ਸਮਾਰਟਫੋਨ ਖਰੀਦਣ ਵਾਲੇ ਗਾਹਕਾਂ ਨੂੰ ਰਾਹਤ
ਈ-ਕਾਮਰਸ ਪਲੇਟਫਾਰਮ 'ਤੇ ਫੈਸ਼ਨ ਦੇ ਨਾਲ-ਨਾਲ ਸਮਾਰਟਫੋਨਜ਼ ਅਤੇ ਇਲੈਕਟ੍ਰੋਨਿਕ ਪ੍ਰੋਡਕਟਸ ਦੀ ਸਭ ਤੋਂ ਜ਼ਿਆਦਾ ਵਿਕਰੀ ਹੁੰਦੀ ਹੈ। ਕਈ ਸਮਾਰਟਫੋਨ ਨਿਰਮਾਤਾ ਕੰਪਨੀਆਂ ਆਪਣੇ ਡਿਵਾਈਸਿਜ਼ ਵਿਸ਼ੇਸ਼ ਤੌਰ 'ਤੇ ਈ-ਕਾਮਰਸ ਰਾਹੀਂ ਹੀ ਸੇਲ ਕਰਦੀਆਂ ਹਨ। ਵੱਡੇ ਸ਼ਹਿਰਾਂ 'ਚ ਈ-ਕਾਮਰਸ ਕੰਪਨੀਆਂ ਨੂੰ ਸਮਾਨ ਡਲਿਵਰ ਕਰਨ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਸਮਾਰਟਫੋਨ ਨਿਰਮਾਤਾ ਕੰਪਨੀਆਂ ਦੇ ਨਾਲ-ਨਾਲ ਪਿਛਲੇ ਦੋ ਮਹੀਨਿਆਂ ਤੋਂ ਨਵੇਂ ਸਮਾਰਟਫੋਨ ਖਰੀਦਣ ਦਾ ਇੰਤਜ਼ਾਰ ਕਰ ਰਹੇ ਗਾਹਕਾਂ ਨੂੰ ਫਾਇਦਾ ਮਿਲਣ ਵਾਲਾ ਹੈ।


Rakesh

Content Editor

Related News