ਈ-ਵਾਹਨਾਂ ਲਈ ਦੇਸ਼ ’ਚ ਹੀ ਬਣੇਗੀ ਲਿਥੀਅਮ ਆਇਨ ਬੈਟਰੀ, ਚੀਨ ਨੂੰ ਲੱਗੇਗਾ ਝਟਕਾ

Friday, Dec 17, 2021 - 05:32 PM (IST)

ਈ-ਵਾਹਨਾਂ ਲਈ ਦੇਸ਼ ’ਚ ਹੀ ਬਣੇਗੀ ਲਿਥੀਅਮ ਆਇਨ ਬੈਟਰੀ, ਚੀਨ ਨੂੰ ਲੱਗੇਗਾ ਝਟਕਾ

ਆਟੋ ਡੈਸਕ– ਭਾਰਤ ’ਚ ਜਲਦ ਹੀ ਲਿਥੀਅਮ ਆਇਨ ਬਾਟਰੀ ਦਾ ਨਿਰਮਾਣ ਸ਼ੁਰੂ ਕੀਤਾ ਜਾਵੇਗਾ। ਇਸ ਨਾਲ ਦਸ਼ ’ਚ ਨਾ ਸਿਰਫ ਈ-ਵਾਹਨਾਂ ਦੇ ਇਸਤੇਮਾਲ ਨੂੰ ਉਤਸ਼ਾਹ ਮਿਲੇਗਾ ਸਗੋਂ ਦੇਸ਼ ’ਚ ਪੈਟਰੋਲ ਅਤੇ ਡੀਜ਼ਲ ’ਤੇ ਨਿਰਭਰਤਾ ਵੀ ਘੱਟ ਰਹੇਗੀ। ਨੀਤੀ ਆਯੋਗ ਦੇ ਸੀ.ਈ.ਓ. ਅਮਿਤਾਭ ਕਾਂਤ ਨੇ ਵੀਰਵਾਰ ਨੂੰ ਕਿਹਾ ਕਿ ਆਯਾਤ ਨਿਰਭਰਤਾ ਘਟਾਉਣ ਲਈ ਵੱਖ-ਵੱਖ ਦੇਸ਼ਾਂ ਦੇ ਨਾਲ ਲਿਥੀਅਮ ’ਤੇ ਕਰਾਰ ਕੀਤੇ ਜਾ ਰਹੇ ਹਨ। 

ਕੀ ਕਿਹਾ ਨੀਤੀ ਆਯੋਗ ਨੇ?
ਕਾਂਤ ਨੇ ਕਿਹਾ ਕਿ ਪਬਲਿਕ ਸੈਕਟਰ ਦੀ ਕੰਪਨੀ ਬਿਦੇਸ਼ ਇੰਡੀਆ ਲਿਮਟਿਡ ਅਰਜਨਟੀਨਾ, ਚਿੱਲੀ, ਆਸਟ੍ਰੇਲੀਆ ਅਤੇ ਬੋਲੀਵੀਆ ’ਚ ਲਿਥੀਅਮ ਅਤੇ ਕੋਬਾਲਟ ਦੀਆਂ ਖਾਨਾਂ ਲਈ ਲਗਾਤਾਰ ਗੱਲਬਾਤ ਕਰ ਰਹੀ ਹੈ। ਇਹ ਉਹ ਦੇਸ਼ ਹਨ ਜਿਥੇ ਲਿਥੀਅਮ ਦਾ ਭੰਡਾਰ ਹੈ। ਇਸ ਦੇ ਨਲ ਹੀ ਅਰਬਨ ਮਾਈਨਿੰਗ ’ਤੇ ਵੀ ਕੰਮ ਚੱਲ ਰਿਹਾ ਹੈ ਜਿਥੇ ਰਿਸਾਈਕਲਿੰਗ ਰਾਹੀਂ ਲਿਥੀਅਮ ਦਾ ਉਤਪਾਦਨ ਕੀਤਾ ਜਾ ਸਕ। ਇਸ ਨਾਲ ਆਯਾਤ ਨੂੰ ਘਟਾਉਣ ’ਚ ਮਦਦ ਮਿਲੇਗੀ। 

PunjabKesari

ਸੰਸਦੀ ਕਮੇਟੀ ਵੀ ਕਰ ਰਹੀ ਸਮਰਥਨ
ਅਮਿਤਾਭ ਕਾਂਤ ਨੇ ਅੱਗੇ ਦੱਸਿਆ ਕਿ ਈ-ਵਾਹਨ ਇੰਡਸਟਰੀ ਲਈ ਕੰਮ ਕਰ ਰਹੀ ਸੰਸਦੀ ਕਮੇਟੀ ਵੀ ਦੇਸ਼ ’ਚ ਲਿਥੀਅਮ ਆਇਨ ਬੈਟਰੀ ਦੇ ਉਤਪਾਦਨ ’ਤੇ ਜ਼ੋਰ ਦੇ ਰਹੀ ਹੈ। ਕਮੇਟੀ ਨੇ ਕਿਹਾ ਕਿ ਸਾਲ 2030 ਤਕ ਦੇਸ਼ ’ਚ ਈ-ਵਾਹਨ ਬਾਜ਼ਾਰ 206 ਅਰਬ ਡਾਲਰ ਤਕ ਪਹੁੰਚ ਸਕਦਾ ਹੈ। ਇਸ ਟੀਚੇ ਤਕ ਪਹੁੰਚਣਾ ਤਾਂ ਹੀ ਸੰਭਵ ਹੈ ਜਦੋਂ ਦੇਸ਼ ’ਚ ਹੀ ਲਿਥੀਅਮ ਬੈਟਰੀ ਦੇ ਉਤਪਾਦਨ ’ਚ ਵਾਧਾ ਹੋਵੇਗਾ।

PunjabKesari

ਚੀਨ ਨੂੰ ਲੱਗੇਗਾ ਝਟਕਾ
ਅਜੇ ਦੇਸ਼ ’ਚ ਲਿਥੀਅਮ ਆਇਨ ਬੈਟਰੀ ਅਤੇ ਸੇਲ ਦੀ ਇਕ ਵੀ ਪ੍ਰੋਡਕਸ਼ਨ ਇਕਾਈ ਨਹੀਂ ਹੈ ਅਤੇ 100 ਫੀਸਦੀ ਜ਼ਰੂਰਤ ਆਯਾਤ ਰਾਹੀਂ ਪੂਰੀ ਹੁੰਦੀ ਹੈ, ਜਿਸ ਵਿਚ ਸਭ ਤੋਂ ਜ਼ਿਆਦਾ ਹਿੱਸਾ ਚੀਨ ਤੋਂ ਆਉਂਦਾ ਹੈ। ਇੰਨਾ ਹੀ ਨਹੀਂ, ਦੁਨੀਆ ਭਰ ’ਚ ਬਣਨ ਵਾਲੀ ਐਡਵਾਂਸਡ ਕੈਮਿਸਟਰੀ ਸੇਲ (ਏ.ਸੀ.ਸੀ.) ਦਾ 90 ਫੀਸਦੀ ਉਤਪਾਦਨ ਵੀ ਚੀਨ ਹੀ ਕਰਦਾ ਹੈ। 


author

Rakesh

Content Editor

Related News