AGS Transact Tech ਸ਼ੇਅਰਾਂ ਦੀ ਲਿਸਟਿੰਗ ਕਮਜ਼ੋਰ, 176 ਰੁਪਏ ''ਤੇ ਲਿਸਟ ਹੋਏ ਸ਼ੇਅਰ

Monday, Jan 31, 2022 - 12:40 PM (IST)

ਨਵੀਂ ਦਿੱਲੀ : ਭੁਗਤਾਨ ਹੱਲ ਪ੍ਰਦਾਤਾ AGS ਟ੍ਰਾਂਜੈਕਟ ਦੇ ਸ਼ੇਅਰਾਂ ਦੀ ਲਿਸਟਿੰਗ  31 ਜਨਵਰੀ ਨੂੰ ਕਮਜ਼ੋਰ ਹੋ ਗਈ ਹੈ। ਕੰਪਨੀ ਦੇ ਸ਼ੇਅਰ 175 ਰੁਪਏ 'ਤੇ ਲਿਸਟ ਹੋਏ। ਜਦੋਂ ਕਿ BSE 'ਤੇ ਇਸਦੀ ਲਿਸਟਿੰਗ 176 ਰੁਪਏ 'ਤੇ ਹੋਈ ਹੈ। ਏਜੀਐਸ ਟ੍ਰਾਂਜੈਕਟ ਪਬਲਿਕ ਇਸ਼ੂ ਰਾਹੀਂ 680 ਕਰੋੜ ਰੁਪਏ ਜੁਟਾ ਰਿਹਾ ਸੀ। ਇਹ ਪੂਰੀ ਤਰ੍ਹਾਂ ਆਫਰ ਫਾਰ ਸੇਲ ਹੈ। ਕੰਪਨੀ ਦੀ ਇਸ਼ੂ ਕੀਮਤ 175 ਰੁਪਏ ਸੀ।

AGS ਟ੍ਰਾਂਜੈਕਟ ਦਾ ਇਸ਼ੂ 19 ਜਨਵਰੀ ਨੂੰ ਖੁੱਲ੍ਹਿਆ ਅਤੇ 21 ਜਨਵਰੀ ਨੂੰ ਬੰਦ ਹੋਇਆ ਸੀ। ਕੰਪਨੀ ਦਾ ਇਸ਼ੂ 7.79 ਗੁਣਾ ਸਬਸਕ੍ਰਾਈਬ ਹੋਇਆ ਸੀ। ਗੈਰ-ਸੰਸਥਾਗਤ ਨਿਵੇਸ਼ਕਾਂ ਲਈ ਰਿਜ਼ਰਵ ਸ਼ੇਅਰ 25.61 ਗੁਣਾ ਸਬਸਕ੍ਰਾਈਬ ਕੀਤਾ ਗਿਆ ਹੈ। ਯੋਗ ਸੰਸਥਾਗਤ ਨਿਵੇਸ਼ਕਾਂ ਦਾ ਰਿਜ਼ਰਵ ਸ਼ੇਅਰ 2.68 ਗੁਣਾ ਅਤੇ ਪ੍ਰਚੂਨ ਨਿਵੇਸ਼ਕਾਂ ਦਾ ਹਿੱਸਾ 3.08 ਗੁਣਾ ਸਬਸਕ੍ਰਾਈਬ ਕੀਤਾ ਗਿਆ ਹੈ।  

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News