ਲਿੰਕਡਇਨ ਨੇ 700 ਤੋਂ ਵਧੇਰੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ, ਨਾਲ ਹੀ ਲਿਆ ਇਹ ਫ਼ੈਸਲਾ

05/10/2023 1:24:58 PM

ਨਵੀਂ ਦਿੱਲੀ (ਭਾਸ਼ਾ) - ਕੰਪਨੀਆਂ ਵਲੋਂ ਆਪਣੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦਾ ਕ੍ਰਮ ਲਗਾਤਾਰ ਜਾਰੀ ਹੈ। ਹੁਣ ਲਿੰਕਡਇਨ ਨੌਕਰੀ ’ਚ ਕਟੌਤੀ ਕਰਨ ਵਾਲੀ ਅਗਲੀ ਟੈੱਕ ਕੰਪਨੀ ਬਣ ਗਈ ਹੈ। ਕੰਪਨੀ ਨੇ ਕਿਹਾ ਕਿ ਮੰਗ ’ਚ ਘਾਟ ਕਾਰਨ 716 ਲੋਕਾਂ ਨੂੰ ਨੌਕਰ ਤੋਂ ਕੱਢਿਆ ਗਿਆ ਹੈ। ਇਸ ਤੋਂ ਇਲਾਵਾ ਕੰਪਨੀ ਨੇ ਚੀਨ ’ਚ ਆਪਣੇ ਇਨਕਰੀਅਰ ਐਪ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਲਿੰਕਡਇਨ ਵਲੋਂ ਇਕ ਈਮੇਲ ਦਾ ਹਵਾਲਾ ਦਿੰਦੇ ਹੋਏ ਨਿਊਜ਼ ਏਜੰਸੀ ਰਾਇਟਰਸ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ - ਅਮੀਰਾਂ ਦੀ ਸੂਚੀ 'ਚ ਮੁਕੇਸ਼ ਅੰਬਾਨੀ ਦੀ ਵੱਡੀ ਛਾਲ, ਮਾਰਕ ਜ਼ੁਕਰਬਰਗ ਨੂੰ ਪਛਾੜਿਆ

ਲਿੰਕਡਇਨ ਦੇ ਸੀ. ਈ. ਓ. ਰਿਆਨ ਰੋਸਲੈਂਸਕੀ ਨੇ ਇਕ ਚਿੱਠੀ ’ਚ ਲਿਖਿਆ ਹੈ ਕਿ ਇਸ ਕਦਮ ਦਾ ਟੀਚਾ ਕੰਪਨੀ ਦੇ ਆਪ੍ਰੇਸ਼ਨ ਨੂੰ ਠੀਕ ਕਰਨਾ ਹੈ। ਰੋਸਲੈਂਸਕੀ ਨੇ ਲਿਖਿਆ ਕਿ ਤੇਜ਼ੀ ਨਾਲ ਬਦਲਦੇ ਦ੍ਰਿਸ਼ ਦਰਮਿਆਨ ਅਸੀਂ ਆਪਣੇ ਗਲੋਬਲ ਵਪਾਰ ਸੰਗਠਨ (ਜੀ. ਬੀ. ਓ.) ਅਤੇ ਸਾਡੀ ਚੀਨ ਦੀ ਰਣਨੀਤੀ ’ਚ ਬਦਲਾਅ ਕਰ ਰਹੇ ਹਾਂ, ਜਿਸ ਦੇ ਨਤੀਜੇ ਵਜੋਂ 716 ਕਰਮਚਾਰੀਆਂ ਦੀ ਭੂਮਿਕਾ ਹੁਣ ਘੱਟ ਹੋ ਜਾਏਗੀ। ਲਿੰਕਡਇਨ ’ਚ ਮੌਜੂਦਾ ਸਮੇਂ ’ਚ 20,000 ਕਰਮਚਾਰੀ ਹਨ। ਨੌਕਰੀ ’ਚ ਕਟੌਤੀ ਸੇਲਸ ਅਤੇ ਆਪ੍ਰੇਸ਼ਨ ਟੀਮਾਂ ਨੂੰ ਪ੍ਰਭਾਵਿਤ ਕਰੇਗੀ। ਚਿੱਠੀ ’ਚ ਸੀ. ਈ. ਓ. ਨੇ ਇਹ ਵੀ ਕਿਹਾ ਕਿ ਇਸ ਬਦਲਾਅ ਨਾਲ ਲਿੰਕਡਇਨ ’ਚ 250 ਨਵੀਆਂ ਨੌਕਰੀਆਂ ਵੀ ਪੈਦਾ ਹੋਣਗੀਆਂ।

ਇਹ ਵੀ ਪੜ੍ਹੋ - ਫੈਸ਼ਨ ਬ੍ਰਾਂਡ ਨੂੰ ਖਰੀਦਣ ਲਈ ਆਦਿਤਿਆ ਬਿਰਲਾ ਗਰੁੱਪ ਚੁੱਕੇਗਾ 800 ਕਰੋੜ ਰੁਪਏ ਦਾ ਕਰਜ਼ਾ

ਦੁਨੀਆ ਭਰ ’ਚ 2 ਲੱਖ 70 ਹਜ਼ਾਰ ਲੋਕਾਂ ਦੀ ਗਈ ਨੌਕਰੀ
ਲਿੰਕਡਇਨ ਨੇ ਜਾਣਕਾਰੀ ਦਿੱਤੀ ਹੈ ਕਿ ਛਾਂਟੀ ਤੋਂ ਜਿੰਨੇ ਵੀ ਕਰਮਚਾਰੀ ਪ੍ਰਭਾਵਿਤ ਹੋਏ ਹਨ, ਉਹ ਨਵੀਂ ਨੌਕਰੀ ਲਈ ਅਰਜ਼ੀ ਦਾਖਲ ਕਰ ਸਕਦੇ ਹਨ। ਸੋਸ਼ਲ ਮੀਡੀਆ ਪਲੇਟਫਾਰਮ ਦੂਜੀਆਂ ਕੰਪਨੀਆਂ ਵਲੋਂ ਕੱਢੀ ਜਾਣ ਵਾਲੀ ਨੌਕਰੀ ਦੀ ਸੂਚਨਾ ਆਪਣੇ ਪਲੇਟਫਾਰਮ ’ਤੇ ਸਾਂਝਾ ਕਰਦਾ ਹੈ। ਚੀਨ ਦੇ ਕਾਰੋਬਾਰ ਬਾਰੇ ਲਿੰਕਡਇਨ ਨੇ ਕਿਹਾ ਕਿ ਉਹ ਦੇਸ਼ ’ਚ ਆਪਣੇ ਜੌਬਸ ਐਪ ਨੂੰ ਬੰਦ ਕਰ ਰਿਹਾ ਹੈ। ਲਿੰਕਡਇਨ ਨੇ 2021 ’ਚ ‘ਚੁਣੌਤੀਪੂਰਣ’ ਮਾਹੌਲ ਦਾ ਹਵਾਲਾ ਦਿੰਦੇ ਹੋਏ ਜ਼ਿਆਦਾਤਰ ਚੀਨ ਤੋਂ ਹਟਣ ਦਾ ਫ਼ੈਸਲਾ ਕੀਤੀ ਸੀ। ਪਿਛਲੇ ਛੇ ਮਹੀਨਿਆਂ ’ਚ ਐਮਾਜ਼ੋਨ, ਮਾਈਕ੍ਰੋਸਾਫਟ ਅਤੇ ਐਲਫਾਬੈੱਟ ਸਮੇਤ ਕੰਪਨੀਆਂ ਨੇ ਛਾਂਟੀ ਦਾ ਐਲਾਨ ਕੀਤਾ ਹੈ ਅਤੇ ਗਲੋਬਲ ਪੱਧਰ ’ਤੇ 2,70,000 ਤਕਨੀਕੀ ਨੌਕਰੀਆਂ ’ਚ ਕਟੌਤੀ ਕੀਤੀ ਗਈ ਹੈ।

ਇਹ ਵੀ ਪੜ੍ਹੋ - ਹੁਣ ਵਿਦੇਸ਼ਾਂ 'ਚ ਮਹਿਕੇਗੀ ਪੰਜਾਬ ਦੀ ਬਾਸਮਤੀ, ਪਹਿਲੀ ਵਾਰ ਤਾਇਨਾਤ ਹੋਣਗੇ ਕਿਸਾਨ ਮਿੱਤਰ


rajwinder kaur

Content Editor

Related News