ਚਾਲੂ ਖਾਤੇ ਦੇ ਘਾਟੇ ਨੂੰ ਸੀਮਿਤ ਕਰਨ ਲਈ ਕੁਝ ਹੋਰ ਕਦਮ ਚੁੱਕੇ ਜਾਣਗੇ : ਜੇਤਲੀ
Saturday, Oct 06, 2018 - 03:54 PM (IST)

ਨਵੀਂ ਦਿੱਲੀ—ਵਿੱਤੀ ਮੰਤਰੀ ਅਰੁਣ ਜੇਤਲੀ ਨੇ ਸ਼ਨੀਵਾਰ ਨੂੰ ਕਿਹਾ ਕਿ ਚਾਲੂ ਖਾਤੇ ਦੇ ਘਾਟੇ (ਸੀ.ਏ.ਡੀ.) ਨੂੰ ਸੀਮਿਤ ਕਰਨ ਅਤੇ ਵਿਦੇਸ਼ੀ ਮੁਦਰਾ ਦੀ ਆਵਕ ਨੂੰ ਵਧਾਉਣ ਲਈ ਕੁਝ ਹੋਰ ਕਦਮਾਂ ਦੀ ਤਿਆਰੀ ਹੈ।
ਜੇਤਲੀ ਨੇ ਕਿਹਾ ਕਿ ਸਰਕਾਰ ਨੇ ਸੀ.ਏ.ਡੀ. ਨੂੰ ਸੀਮਿਤ ਕਰਨ ਲਈ ਕੁਝ ਕਦਮ ਚੁੱਕੇ ਹਨ ਅਤੇ ਕੁਝ ਹੋਰ ਕਦਮ ਚੁੱਕੇ ਜਾਣ ਦੀ ਸੰਭਾਵਨਾ ਹੈ। ਹਾਲ ਹੀ 'ਚ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦਿੰਦੇ ਹੋਏ ਜੇਤਲੀ ਨੇ ਕਿਹਾ ਕਿ ਸਰਕਾਰ ਨੇ ਮੌਜੂਦਾ ਵਿੱਤੀ ਸਾਲ ਦੇ ਲਈ ਲੋਨ ਟੀਚੇ ਨੂੰ ਘਟਾ ਕੇ 70 ਹਜ਼ਾਰ ਕਰੋੜ ਰੁਪਏ ਤੱਕ ਕਰ ਦਿੱਤਾ ਹੈ ਅਤੇ ਤੇਲ ਕੰਪਨੀਆਂ ਨੂੰ ਇਕ ਸਾਲ 'ਚ 10 ਅਰਬ ਡਾਲਰ ਤੱਕ ਜੁਟਾਉਣ ਦੀ ਆਗਿਆ ਦੇ ਦਿੱਤੀ ਹੈ।