ਰਿਲਾਇੰਸ ਕੈਪੀਟਲ ਦੇ ਕਰਜ਼ੇ ਲਈ LIC ਦੇ ਕਦਮ ਤੋਂ ਪ੍ਰੇਸ਼ਾਨ ਕਰਜ਼ਦਾਤਾ ਅਤੇ ਬੋਲੀਦਾਤਾ
Thursday, Nov 17, 2022 - 10:38 AM (IST)
ਨਵੀਂ ਦਿੱਲੀ (ਭਾਸ਼ਾ) – ਜਨਤਕ ਖੇਤਰ ਦੀ ਐੱਲ. ਆਈ. ਸੀ. ਨੇ ਕਰਜ਼ੇ ’ਚ ਫਸੀ ਰਿਲਾਇੰਸ ਕੈਪੀਟਲ ਲਿਮ. (ਆਰ. ਸੀ. ਐੱਲ.) ਦੇ 3400 ਕਰੋੜ ਰੁਪਏ ਦੇ ਸੁਰੱਖਿਅਤ ਮੂਲ ਕਰਜ਼ੇ ਨੂੰ ਜਾਇਦਾਦ ਨਿਰਮਾਣ ਕੰਪਨੀ (ਆਰ. ਸੀ. ਐੱਲ.) ਨੂੰ ਵੇਚਣ ਲਈ ਕਦਮ ਉਠਾਇਆ ਹੈ। ਬਾਈਂਡਿੰਗ ਬੋਲੀ ਜਮ੍ਹਾ ਕਰਨ ਦੀ ਲਿਮਿਟ ਤੋਂ ਕੁੱਝ ਹੀ ਦਿਨ ਪਹਿਲਾਂ ਐੱਲ. ਆਈ. ਸੀ. ਦੀ ਇਸ ਪਹਿਲ ਤੋਂ ਕਰਜ਼ਦਾਤਾ ਅਤੇ ਬੋਲੀਦਾਤਾ ਪ੍ਰੇਸ਼ਾਨ ਹਨ। ਆਰ. ਸੀ. ਐੱਲ. ਅਤੇ ਉਸ ਦੀਆਂ ਸਹਾਇਕ ਇਕਾਈਆਂ ਲਈ ਬੋਲੀ ਜਮ੍ਹਾ ਕਰਨ ਦੀ ਆਖਰੀ ਮਿਤੀ 28 ਨਵੰਬਰ ਹੈ।
ਇਹ ਵੀ ਪੜ੍ਹੋ : ਡਿਜੀਟਲ ਕਰੰਸੀ ਦੀ ਸ਼ੁਰੂਆਤ ਲਈ RBI ਨੇ ਕੀਤੀ ਇਨ੍ਹਾਂ ਬੈਂਕਾਂ ਦੀ ਚੋਣ, ਜਾਣੋ ਕੀ ਹੋਣਗੇ ਫ਼ਾਇਦੇ
ਸੂਤਰਾਂ ਨੇ ਕਿਹਾ ਕਿ ਐੱਲ. ਆਈ. ਸੀ. ਆਰ. ਸੀ. ਐੱਲ. ਵਿਚ ਆਪਣੇ ਕਰਜ਼ੇ ਨੂੰ ਵੇਚਣ ਲਈ ਜਾਇਦਾਦ ਨਿਰਮਾਣ ਕੰਪਨੀਆਂ (ਏ. ਆਰ. ਸੀ.) ਤੋਂ ਬੋਲੀਆਂ ਮੰਗਣ ਲਈ ਸਵਿਸ ਚੁਣੌਤੀ ਪ੍ਰਕਿਰਿਆ ਅਪਣਾ ਰਹੀ ਹੈ। ਸੰਭਾਵਿਤ ਬੋਲੀਦਾਤਿਆਂ ਨੂੰ ਪੇਸ਼ਕਸ਼ ਬਿਹਤਰ ਕਰਨ ਲਈ ਕਿਹਾ ਜਾਵੇਗਾ। ਸਵਿਸ ਚੁਣੌਤੀ ਨੀਲਾਮੀ ਪ੍ਰਕਿਰਿਆ ਬੋਲੀ ਲਗਾਉਣ ਦਾ ਇਕ ਤਰੀਕਾ ਹੈ। ਇਸ ਨੂੰ ਅਕਸਰ ਜਨਤਕ ਯੋਜਨਾਵਾਂ ’ਚ ਇਸਤੇਮਾਲ ਕੀਤਾ ਜਾਂਦਾ ਹੈ। ਇਸ ’ਚ ਇਛੁੱਕ ਪੱਖ ਸਬੰਧਤ ਕਾਂਟ੍ਰੈਕਟ ਜਾਂ ਯੋਜਨਾ ਲਈ ਬੋਲੀ ਸ਼ੁਰੂ ਕਰਦਾ ਹੈ। ਉਸ ਤੋਂ ਬਾਅਦ ਯੋਜਨਾ ਦਾ ਵੇਰਵਾ ਜਨਤਕ ਕੀਤਾ ਜਾਂਦਾ ਹੈ। ਇਸ ’ਚ ਰੁਚੀ ਰੱਖਣ ਵਾਲੇ ਹੋਰ ਲੋਕਾਂ ਤੋਂ ਪ੍ਰਸਤਾਵ ਦੀ ਮੰਗ ਕੀਤੀ ਜਾਂਦੀ ਹੈ। ਬੋਲੀਆਂ ਦੀ ਪ੍ਰਾਪਤੀ ’ਤੇ ਪਹਿਲਾਂ ਬੋਲੀਦਾਤਾ ਨੂੰ ਬਿਹਤਰ ਬੋਲੀ ਦਾ ਮਿਲਾਨ ਕਰਨ ਦਾ ਮੌਕਾ ਮਿਲਦਾ ਹੈ।
ਇਹ ਵੀ ਪੜ੍ਹੋ : Jeff Bezos ਦਾਨ ਕਰਨਗੇ ਆਪਣੀ ਜਾਇਦਾਦ, ਮੰਦੀ ਦੀ ਆਹਟ ਦਰਮਿਆਨ ਲੋਕਾਂ ਨੂੰ ਦਿੱਤੀ ਇਹ ਸਲਾਹ
ਹਾਲਾਂਕਿ ਸੂਤਰਾਂ ਨੇ ਕਿਹਾ ਕਿ ਅਸੈਟ ਕੇਅਰ ਐਂਡ ਰਿਕੰਸਟ੍ਰਕਸ਼ਨ ਐਂਟਰਪ੍ਰਾਈਜੇਜ਼ ਨੂੰ ਜਵਾਬੀ ਪੇਸ਼ਕਸ਼ ਦਾ ਪਹਿਲਾ ਅਧਿਕਾਰ ਹੋਵੇਗਾ। ਬੋਲੀ ਜਮ੍ਹਾ ਕਰਨ ਦੀ ਆਖਰੀ ਮਿਤੀ 25 ਨਵੰਬਰ ਬੋਲੀ ਜਮ੍ਹਾ ਕਰਨ ਦੀ ਆਖਰੀ ਮਿਤੀ 25 ਨਵੰਬਰ ਹੈ ਜਦ ਕਿ ਆਰ. ਸੀ. ਐੱਲ. ਲਈ ਬਾਈਂਡਿੰਗ ਬੋਲੀ ਜਮ੍ਹਾ ਕਰਨ ਦੀ ਮਿਤੀ 28 ਨਵੰਬਰ ਹੈ। ਸੂਤਰਾਂ ਮੁਤਾਬਕ ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਦੇ ਕਦਮ ਨਾਲ ਕਰਜ਼ਦਾਤਿਆਂ ਦੀ ਕਮੇਟੀ (ਸੀ. ਓ. ਸੀ.) ਪ੍ਰੇਸ਼ਾਨ ਹੈ। ਕਮੇਟੀ ਦਾ ਕਹਿਣਾ ਹੈ ਕਿ ਬੋਲੀ ਜਮ੍ਹਾ ਕਰਨ ਦੀ ਆਖਰੀ ਮਿਤੀ ਕਰੀਬ ਆਉਣ ਦੇ ਨਾਲ ਹੀ ਐੱਲ. ਆਈ. ਸੀ. ਨੇ ਕਰਜ਼ਾ ਵੇਚਣ ਲਈ ਵੱਖ ਤੋਂ ਪ੍ਰਕਿਰਿਆ ਸ਼ੁਰੂ ਕੀਤੀ ਹੈ ਅਤੇ ਇਸ ਤੋਂ ਉਹ ਨਾਖੁਸ਼ ਹਨ। ਐੱਲ. ਆਈ. ਸੀ. ਸੀ. ਓ. ਸੀ. ਦੀ ਮੈਂਬਰ ਹੈ ਅਤੇ ਬਾਈਂਡਿੰਗ ਬੋਲੀ ਤੋਂ 3 ਦਿਨ ਪਹਿਲਾਂ ਸੌਦੇ ਨੂੰ ਅੰਤਿਮ ਰੂਪ ਦੇਣ ਦਾ ਯਤਨ ਹੋਰ ਮੈਂਬਰਾਂ ਅਤੇ ਬੋਲੀਦਾਤਿਆਂ ਲਈ ਪ੍ਰੇਸ਼ਾਨੀ ਦੀ ਗੱਲ ਹੈ।
ਇਹ ਵੀ ਪੜ੍ਹੋ : Elon Musk ਦਾ ਇਕ ਹੋਰ ਝਟਕਾ, ਹੁਣ ਟਵਿੱਟਰ 'ਚ ਠੇਕੇ 'ਤੇ ਕੰਮ ਕਰਨ ਵਾਲੇ ਲੋਕਾਂ ਦੀ ਸ਼ੁਰੂ ਕੀਤੀ ਛਾਂਟੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।