ਸਰ੍ਹੋਂ ਲਈ ‘ਮਸਟਰਡ ਮਿਸ਼ਨ’ ਸ਼ੁਰੂ, 200 ਲੱਖ ਟਨ ਉਤਪਾਦਨ ਦਾ ਟੀਚਾ

01/28/2020 8:51:38 AM

ਨਵੀਂ ਦਿੱਲੀ — ਘਰੇਲੂ ਖੁਰਾਕੀ ਤੇਲ ਉਦਯੋਗ ਨੇ ਅਗਲੇ 5 ਸਾਲਾਂ ’ਚ ਦੇਸ਼ ’ਚ ਸਰ੍ਹੋਂ ਦਾ ਉਤਪਾਦਨ ਵਧਾ ਕੇ 200 ਲੱਖ ਟਨ ਕਰਨ ਦਾ ਟੀਚਾ ਰੱਖਿਆ ਹੈ। ਇਸ ਦਾ ਮਕਸਦ ਖਾਣ ਵਾਲੇ ਤੇਲ ਦੇ ਮਾਮਲੇ ’ਚ ਦੇਸ਼ ਨੂੰ ਆਤਮਨਿਰਭਰ ਬਣਾਉਣਾ ਹੈ। ਇਸ ਟੀਚੇ ਨੂੰ ਹਾਸਲ ਕਰਨ ਲਈ ਖੁਰਾਕੀ ਤੇਲ ਉਦਯੋਗ ਸੰਗਠਨ ਸਾਲਵੈਂਟ ਐਕਸਟ੍ਰੈਕਟਰਸ ਐਸੋਸੀਏਸ਼ਨ (ਐੱਸ. ਈ. ਏ.) ਆਫ ਇੰਡੀਆ ਨੇ ਮਿਸ਼ਨ ਮੋਡ ’ਚ ਕੰਮ ਕਰਨ ਦਾ ਫੈਸਲਾ ਲਿਆ ਹੈ।

ਐੱਸ. ਈ. ਏ. ਨੇ ਇਸ ਦੇ ਲਈ ‘ਮਸਟਰਡ ਮਿਸ਼ਨ’ ਨਾਂ ਨਾਲ ਇਕ ਯੋਜਨਾ ਸ਼ੁਰੂ ਕੀਤੀ ਹੈ, ਜਿਸ ਦਾ ਪਾਇਲਟ ਪ੍ਰਾਜੈਕਟ ਦੇਸ਼ ਦੇ ਪ੍ਰਮੁੱਖ ਸਰ੍ਹੋਂ ਉਤਪਾਦਕ ਸੂਬੇ ਰਾਜਸਥਾਨ ਦੇ ਕੋਟਾ ਅਤੇ ਬੂੰਦੀ ’ਚ ਸ਼ੁਰੂ ਕੀਤਾ ਗਿਆ ਹੈ। ਇੱਥੇ 2500 ਕਿਸਾਨਾਂ ਨੂੰ ਸ਼ਾਮਲ ਕਰ ਕੇ 100 ਮਾਡਲ ਫ਼ਾਰਮ ਤਿਆਰ ਕੀਤੇ ਜਾਣਗੇ। ਇਹ ਜਾਣਕਾਰੀ ਐੱਸ. ਈ. ਏ. ਦੇ ਕਾਰਜਕਾਰੀ ਪ੍ਰਧਾਨ ਬੀ. ਵੀ. ਮਹਿਤਾ ਨੇ ਦਿੱਤੀ। ਉਨ੍ਹਾਂ ਕਿਹਾ ਕਿ ਸਰ੍ਹੋਂ ਦੇਸ਼ ਦੀ ਪ੍ਰਮੁੱਖ ਤਿਲਹਨ ਫਸਲ ਹੈ। ਖਾਣ ਵਾਲੇ ਤੇਲ ਦੇ ਰੂਪ ’ਚ ਸਰ੍ਹੋਂ ਦੇ ਤੇਲ ਦੀ ਵਰਤੋਂ ਬਹੁਤ ਜ਼ਿਆਦਾ ਹੁੰਦੀ ਹੈ, ਇਸ ਲਈ ਸਰ੍ਹੋਂ ਦਾ ਉਤਪਾਦਨ ਵਧਾ ਕੇ ਦੇਸ਼ ਨੂੰ ਖੁਰਾਕੀ ਤੇਲ ਦੇ ਮਾਮਲੇ ’ਚ ਆਤਮਨਿਰਭਰ ਬਣਾਉਣਾ ਘਰੇਲੂ ਉਦਯੋਗ ਦਾ ਟੀਚਾ ਹੈ।


Related News