ਸਿਖ਼ਰ 'ਤੇ ਪਹੁੰਚਿਆ ਅੰਬਾਂ ਦਾ ਸੀਜ਼ਨ, ਮੰਡੀਆਂ 'ਚ ਨਹੀਂ ਪਹੁੰਚੀਆਂ ਸਾਰੀਆਂ ਕਿਸਮਾਂ

Friday, Jun 17, 2022 - 09:30 AM (IST)

ਸਿਖ਼ਰ 'ਤੇ ਪਹੁੰਚਿਆ ਅੰਬਾਂ ਦਾ ਸੀਜ਼ਨ, ਮੰਡੀਆਂ 'ਚ ਨਹੀਂ ਪਹੁੰਚੀਆਂ ਸਾਰੀਆਂ ਕਿਸਮਾਂ

ਉਦੈਪੁਰ - ਗਰਮੀ ਦੇ ਮੌਸਮ ਵਿਚ ਅੰਬਾਂ ਦੀ ਮੰਗ ਸਭ ਤੋਂ ਵੱਧ ਹੁੰਦੀ ਹੈ ਪਰ ਅੰਬਾਂ ਦੇ ਸੀਜ਼ਨ ਦਾ ਅੱਧਾ ਮਹੀਨਾ ਬੀਤ ਚੁੱਕਾ ਹੈ ਅਤੇ ਅੰਬ ਦੀਆਂ ਕਈ ਕਿਸਮਾਂ ਅਜੇ ਤੱਕ ਆਈਆਂ ਹੀ ਨਹੀਂ ਹਨ। ਹਰ ਸਾਲ ਉਦੈਪੁਰ ਵਿਚ ਤਾਮਿਲਨਾਡੂ, ਕੇਰਲ, ਗੁਜਰਾਤ ਅਤੇ ਯੂਪੀ ਤੋਂ 15 ਤਰ੍ਹਾਂ ਦੇ ਅੰਬ ਆਉਂਦੇ ਹਨ ਪਰ ਇਸ ਵਾਰ ਅਜਿਹਾ ਨਹੀਂ ਹੋਇਆ।

ਗੁਜਰਾਤ ਤੋਂ ਆਉਣ ਵਾਲੇ ਰਾਜਪੁਰੀ, ਆਮਰਪਾਲੀ, ਤਾੜਮ, ਬਦਾਮੀ, ਪੋਪਟੀਆ ਅੰਬ ਆਏ ਹੀ ਨਹੀਂ। ਇਸ ਦਾ ਕਾਰਨ ਗੁਜਰਾਤ ਵਿਚ ਸੀਜ਼ਨ ਤੋਂ ਪਹਿਲਾਂ ਤੋਂ ਆਏ ਤੂਫ਼ਾਨ ਨੂੰ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਕਈ ਬਗੀਚੇ ਖ਼ਰਾਬ ਹੋਏ ਅਤੇ ਆਮਦ ਵੀ ਘੱਟ ਹੋਈ। ਉਥੇ ਹੀ ਤਾਮਿਲਨਾਡੂ ਅਤੇ ਕੇਰਲ ਤੋਂ ਆਉਣ ਵਾਲੇ ਕੇਸਰ ਅੰਬਾਂ ਦੀਆਂ ਕੀਮਤਾਂ ਪੂਰੇ ਸੀਜ਼ਨ ਵਿਚ ਜ਼ਿਆਦਾ ਰਹੀਆਂ। ਹਾਲਾਂਕਿ ਉਦੈਪੁਰ ਦੀ ਇਕ ਮੰਡੀ ਵਿਚ 8 ਤੋਂ 10 ਗੱਡੀਆਂ ਅੰਬਾਂ ਦੀਆਂ ਰੋਜ਼ ਆ ਰਹੀਆਂ ਹਨ। ਉਥੇ ਹੀ ਮੀਂਹ ਸ਼ੁਰੂ ਹੋਣ ਦੇ ਬਾਅਦ ਯੂਪੀ ਦੇ ਚੌਸਾ, ਫਜਲੀ ਕਿਸਮ ਦੇ ਅੰਬ ਵੀ ਆਉਣੇ ਸ਼ੁਰੂ ਹੋ ਜਾਣਗੇ।


author

cherry

Content Editor

Related News