KYC ਦੇ ਨਾਮ 'ਤੇ ਨਾ ਕਰ ਲੈਣਾ ਇਹ ਗਲਤੀ, RBI ਨੇ ਜਾਰੀ ਕੀਤਾ ਅਲਰਟ

Tuesday, Sep 14, 2021 - 08:32 AM (IST)

KYC ਦੇ ਨਾਮ 'ਤੇ ਨਾ ਕਰ ਲੈਣਾ ਇਹ ਗਲਤੀ, RBI ਨੇ ਜਾਰੀ ਕੀਤਾ ਅਲਰਟ

ਨਵੀਂ ਦਿੱਲੀ- ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਕੇ. ਵਾਈ. ਸੀ. ਦੇ ਨਾਮ 'ਤੇ ਹੋ ਰਹੀ ਧੋਖਾਧੜੀ ਤੋਂ ਬਚਣ ਦੀ ਸਲਾਹ ਦਿੱਤੀ ਹੈ। ਆਰ. ਬੀ. ਆਈ. ਨੇ ਕਿਹਾ ਕਿ ਕੇ. ਵਾਈ. ਸੀ. ਦਸਤਾਵੇਜ਼ਾਂ ਦੇ ਨਾਮ 'ਤੇ ਧੋਖਾਧੜੀ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਸ ਲਈ ਬੈਂਕ ਖਾਤਾਧਾਰਕ ਇਨ੍ਹਾਂ ਜਾਲਸਾਜਾਂ ਦੇ ਝਾਂਸੇ ਵਿਚ ਨਾ ਆਉਣ।

ਗੌਰਤਲਬ ਹੈ ਕਿ ਕੇ. ਵਾਈ. ਸੀ. (ਨੋ ਯੋਰ ਕਸਮਟਰ) ਨਾ ਹੋਣ 'ਤੇ ਬੈਂਕ 31 ਦਸੰਬਰ 2021 ਤੱਕ ਕੋਈ ਕਾਰਵਾਈ ਨਹੀਂ ਕਰਨਗੇ ਕਿਉਂਕਿ ਆਰ. ਬੀ. ਆਈ. ਨੇ ਕੋਰੋਨਾ ਦੇ ਸਮੇਂ ਵਿਚ ਬੈਂਕਾ ਨੂੰ ਇਹ ਹੁਕਮ ਦਿੱਤਾ ਸੀ।

ਰਿਜ਼ਰਵ ਬੈਂਕ ਨੇ ਗਾਹਕਾਂ ਨੂੰ ਸਾਵਧਾਨ ਕਰਦੇ ਹੋਏ ਕਿਹਾ ਕਿ ਕਿਸੇ ਵੀ ਕੇ. ਵਾਈ. ਸੀ. ਮਾਮਲੇ ਵਿਚ ਫੋਨ, ਐੱਸ. ਐੱਮ. ਐੱਸ. ਜਾਂ ਈ-ਮੇਲ 'ਤੇ ਆਪਣੀ ਬੈਂਕਿੰਗ ਜਾਣਕਾਰੀ ਨਾ ਦਿਓ। ਬੈਂਕਿੰਗ ਜਾਣਕਾਰੀ ਜਿਵੇਂ ਕਿ ਖਾਤੇ ਨੂੰ ਲੌਗ-ਇਨ ਕਰਨ ਦੀ ਡਿਟੇਲਸ, ਨਿੱਜੀ ਜਾਣਕਾਰੀ, ਕੇ. ਵਾਈ. ਸੀ. ਲਈ ਚਾਹੀਦੇ ਦਸਤਾਵੇਜ਼ ਜਿਵੇਂ ਕਿ ਆਧਾਰ ਕਾਰਡ, ਪੈਨ ਜਾਂ ਵੋਟਰ ਕਾਰਡ ਆਦਿ, ਵਨ ਟਾਈਮ ਪਾਸਵਰਡ ਦੀ ਜਾਣਕਾਰੀ ਇਸ ਤਰ੍ਹਾਂ ਨਾ ਦਿਓ।

ਆਰ. ਬੀ. ਆਈ. ਨੇ ਕਿਹਾ ਕੇ. ਵਾਈ. ਸੀ. ਸਬੰਧੀ ਕੋਈ ਵੀ ਜਾਣਕਾਰੀ ਬੈਂਕ ਵਿਚ ਜਾ ਕੇ ਹੀ ਦਿਓ। ਰਿਜ਼ਰਵ ਬੈਂਕ ਦੀ ਇਹ ਚਿਤਾਵਨੀ ਤਮਾਮ ਸ਼ਿਕਾਇਤਾਂ ਮਿਲਣ ਪਿੱਛੋਂ ਆਈ ਹੈ। ਆਰ. ਬੀ. ਆਈ. ਨੇ ਕਿਹਾ ਕਿ ਇਹ ਇਕ ਗਾਹਕਾਂ ਨੂੰ ਝਾਂਸੇ ਵਿਚ ਲੈਣ ਦਾ ਤਰੀਕਾ ਹੈ। ਇਸ ਵਿਚ ਕਾਲ, ਮੈਸੇਜ ਤੇ ਈ-ਮੇਲ ਜ਼ਰੀਏ ਗਾਹਕਾਂ ਕੋਲੋਂ ਜਾਣਕਾਰੀ ਮੰਗੀ ਜਾਂਦੀ ਹੈ। ਜਾਣਕਾਰੀ ਮਿਲਦੇ ਹੀ ਜਾਲਸਾਜ ਲੋਕਾਂ ਦੇ ਖਾਤੇ ਵਿਚੋਂ ਪੈਸੇ ਗਾਇਬ ਕਰ ਦਿੰਦੇ ਹਨ।


author

Sanjeev

Content Editor

Related News