ਕੋਟਕ ਮਹਿੰਦਰਾ ਬੈਂਕ ਦਾ ਪਹਿਲੀ ਤਿਮਾਹੀ ''ਚ ਏਕੀਕ੍ਰਿਤ ਲਾਭ 23 ਫੀਸਦੀ ਵਧਿਆ

07/23/2019 10:04:27 AM

ਨਵੀਂ ਦਿੱਲੀ—ਕੋਟਕ ਮਹਿੰਦਰਾ ਬੈਂਕ ਦਾ ਏਕੀਕ੍ਰਿਤ ਸ਼ੁੱਧ ਲਾਭ ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ 'ਚ 23 ਫੀਸਦੀ ਵਧ ਕੇ 1,932 ਕਰੋੜ ਰੁਪਏ ਰਿਹਾ ਹੈ। ਉੱਧਰ ਬੈਂਦ ਦਾ ਆਪਣਾ ਇਕੱਲੇ ਦਾ ਸ਼ੁੱਧ ਲਾਭ ਇਸ ਦੌਰਾਨ 33 ਫੀਸਦੀ ਵਧ ਕੇ 1,360 ਕਰੋੜ ਰੁਪਏ ਰਿਹਾ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਤਿਮਾਹੀ 'ਚ ਇਹ ਅੰਕੜਾ ਕ੍ਰਮਵਾਰ 1,574 ਕਰੋੜ ਰੁਪਏ ਅਤੇ 1,025 ਕਰੋੜ ਰੁਪਏ ਰਿਹਾ ਸੀ। ਸ਼ੇਅਰ ਬਾਜ਼ਾਰ ਨੂੰ ਉਪਲੱਬਧ ਕਰਵਾਈ ਜਾਣਕਾਰੀ ਅਨੁਸਾਰ ਸਮੀਖਿਆਧੀਨ 'ਚ ਬੈਂਕ ਦੀ ਏਕੀਕ੍ਰਿਤ ਕੁੱਲ ਆਮਦਨ 12,129.56 ਕਰੋੜ ਰੁਪਏ ਅਤੇ ਕੁੱਲ ਆਧਾਰ 'ਤੇ ਬੈਂਕ ਦਾ ਆਮਦਨ 7,944.29 ਕਰੋੜ ਰੁਪਏ ਰਹੀ ਹੈ। ਇਸ ਤੋਂ ਪਿਛਲੇ ਵਿੱਤੀ ਸਾਲ 'ਚ ਇਹ ਅੰਕੜਾ ਕ੍ਰਮਵਾਰ 9,903.56 ਕਰੋੜ ਰੁਪਏ ਅਤੇ 6,644.29 ਕਰੋੜ ਰੁਪਏ ਸੀ। ਸਮੀਖਿਆਧੀਨ 'ਚ ਬੈਂਕ ਦੀ ਕੁੱਲ ਗੈਰ ਲਾਗੂ ਅਸਾਮੀਆਂ (ਐੱਨ.ਪੀ.ਏ.) ਮਾਮੂਲੀ ਤੌਰ 'ਤੇ ਵਧ ਕੇ ਕੁੱਲ ਕਰਜ਼ ਦਾ 2.19 ਫੀਸਦੀ ਰਹੀ। ਇਸ ਤੋਂ ਪਿਛਲੇ ਵਿੱਤੀ ਸਾਲ ਇਸ ਸਮੇਂ 'ਚ ਇਹ 2.17 ਫੀਸਦੀ ਸੀ। ਇਸ ਤਰ੍ਹਾਂ ਬੈਂਕ ਦਾ ਸ਼ੁੱਧ ਐੱਨ.ਪੀ.ਏ. ਇਸ ਸਮੇਂ 'ਚ ਉਸ ਦੇ ਸ਼ੁੱਧ ਕਰਜ਼ ਦਾ 0.73 ਫੀਸਦੀ ਰਿਹਾ ਹੈ ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੇ ਇਸ ਸਮੇਂ 'ਚ 0.86 ਫੀਸਦੀ ਸੀ ਇਸ ਦੌਰਾਨ ਬੈਂਕ ਦਾ ਫਸੇ ਕਰਜ਼ ਦੇ ਲਈ ਪ੍ਰਬੰਧ ਏਕੀਕ੍ਰਿਤ ਆਧਾਰ 'ਤੇ 350.22 ਕਰੋੜ ਰੁਪਏ ਰਿਹਾ ਜੋ ਪਿਛਲੇ ਵਿੱਤੀ ਸਾਲ ਦੇ 498.98 ਕਰੋੜ ਰੁਪਏ ਤੋਂ ਘਟ ਹੈ।


Aarti dhillon

Content Editor

Related News