ਜਾਣੋ ਅੱਜ ਤੋਂ ਕੀ ਹੋਵੇਗਾ ਮਹਿੰਗਾ ਅਤੇ ਕੀ ਹੋਵੇਗਾ ਸਸਤਾ, ਦੇਖੋ ਸੂਚੀ
Saturday, Apr 01, 2023 - 01:30 PM (IST)
ਨਵੀਂ ਦਿੱਲੀ - 1 ਅਪ੍ਰੈਲ ਭਾਵ ਅੱਜ ਤੋਂ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਹੋ ਗਈ ਹੈ। ਇਸ ਵਿੱਤੀ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਆਮ ਆਦਮੀ ਉੱਤੇ ਮਹਿੰਗਾਈ ਦੀ ਮਾਰ ਪੈਣ ਵਾਲੀ ਹੈ। ਕਈ ਵਸਤੂਆਂ ਦੀ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲਣ ਵਾਲਾ ਹੈ ਜਿਸ ਕਾਰਨ ਆਮ ਆਦਮੀ ਉੱਤੇ ਵਿੱਤੀ ਬੋਝ ਵਧ ਜਾਵੇਗਾ। ਇਸ ਦੇ ਨਾਲ ਹੀ ਪ੍ਰਸਤਾਵਿਤ ਸਾਰੇ ਟੈਕਸ ਅੱਜ ਤੋਂ ਹੀ ਲਾਗੂ ਹੋਣ ਵਾਲੇ ਹਨ। ਆਓ ਜਾਣਦੇ ਹਾਂ ਕਿ ਅੱਜ ਤੋਂ ਕਿਹੜੀਆਂ ਵਸਤੂਆਂ ਮਹਿੰਗੀਆਂ ਹੋਣ ਵਾਲੀਆਂ ਹਨ ਅਤੇ ਕਿਹੜੀਆਂ ਸਸਤੀਆਂ...
ਇਹ ਵੀ ਪੜ੍ਹੋ: ਕੇਂਦਰ ਨੇ ਸਾਰੇ IAS, IPS, IFS ਅਧਿਕਾਰੀਆਂ ਕੋਲੋਂ ਮੰਗੇ ਉਨ੍ਹਾਂ ਦੇ ਸਟਾਕ ਮਾਰਕੀਟ ਲੈਣ-ਦੇਣ ਦੇ ਵੇਰਵੇ
ਇਹ ਸਮਾਨ ਹੋਵੇਗਾ ਸਸਤਾ
ਦੇਸ਼ ਨੂੰ ਆਤਮਨਿਰਭਰ ਬਣਾਉਣ ਲਈ ਬਜਟ ਵਿਚ ਕਈ ਵਸਤੂਆਂ ਦੇ ਟੈਕਸ ਵਿਚ ਕਟੌਤੀ ਕੀਤੀ ਗਈ ਹੈ, ਜਿਨ੍ਹਾਂ ਦਾ ਆਯਾਤ ਬਹੁਤ ਜ਼ਿਆਦਾ ਹੁੰਦਾ ਹੈ। ਇਸ ਫ਼ੈਸਲੇ ਨਾਲ ਦੇਸ਼ ਦੇ ਕਾਰੋਬਾਰ ਨੂੰ ਬੈਲੇਂਸ ਕਰਨ ਵਿਚ ਮਦਦ ਮਿਲੇਗੀ। ਇਸ ਲਈ ਕੁਝ ਵਸਤੂਆਂ ਅਜਿਹੀਆਂ ਵੀ ਹਨ ਜਿਨ੍ਹਾਂ ਦੀਆਂ ਕੀਮਤਾਂ ਘਟਣ ਵਾਲੀਆਂ ਹਨ।
ਇਨ੍ਹਾਂ ਵਿਚ LED TV, ਮੋਬਾਈਲ ਫ਼ੋਨ, ਖਿਡੌਣੇ, ਮੋਬਾਈਲ ਕੈਮਰਾ ਲੈਂਸ, ਇਲੈਕਟ੍ਰਿਕ ਵਾਹਨ, ਹੀਰੇ ਦੇ ਗਹਿਣੇ, ਖੇਤੀਬਾੜੀ ਲਈ ਕੰਮ ਆਉਣ ਵਾਲਾ ਸਮਾਨ, ਲਿਥੀਅਮ-ਆਇਨ ਬੈਟਰੀਆਂ ਵਿੱਚ ਵਰਤੇ ਜਾਣ ਵਾਲੇ ਸੈੱਲ ਅਤੇ ਸਾਈਕਲ ਸਸਤੇ ਹੋਣ ਵਾਲੇ ਹਨ।
ਸਿਗਰਟ-ਸ਼ਰਾਬ ਹੋਵੇਗੀ ਮਹਿੰਗੀ
ਬਜਟ 'ਚ ਕਈ ਚੀਜ਼ਾਂ 'ਤੇ ਐਕਸਾਈਜ਼ ਡਿਊਟੀ ਅਤੇ ਇੰਪੋਰਟ ਟੈਕਸ ਵਧਾਉਣ ਦਾ ਐਲਾਨ ਕੀਤਾ ਗਿਆ ਸੀ। ਇਸ ਕਾਰਨ ਪਹਿਲੀ ਅਪਰੈਲ ਤੋਂ ਸਿਗਰਟਾਂ, ਸ਼ਰਾਬ, ਛੱਤਰੀ, ਰਸੋਈ ਦੀ ਚਿਮਨੀ, ਵਿਦੇਸ਼ਾਂ ਤੋਂ ਆਯਾਤ ਕੀਤਾ ਗਿਆ ਸੋਨਾ, ਸੋਨੇ-ਚਾਂਦੀ ਦਾ ਸਮਾਨ, ਪਲੈਟੀਨਮ, ਐਕਸਰੇ ਮਸ਼ੀਨ, ਹੀਰਾ ਆਦਿ ਮਹਿੰਗੇ ਹੋਣ ਜਾ ਰਹੇ ਹਨ।
ਇਹ ਵੀ ਪੜ੍ਹੋ: ਆਧਾਰ ਕਾਰਡ ਦੀ ਵੱਡੀ ਖ਼ਾਮੀ ਆਈ ਸਾਹਮਣੇ, ਗਜ਼ਟਿਡ ਅਫ਼ਸਰਾਂ ਦੀ ਲਾਪਰਵਾਹੀ ਬਣ ਰਹੀ ਸਾਈਬਰ ਫਰਾਡ ਦਾ ਕਾਰਨ
UPI ਭੁਗਤਾਨ ਮਹਿੰਗਾ ਹੋਵੇਗਾ!
1 ਅਪ੍ਰੈਲ ਤੋਂ UPI ਰਾਹੀਂ ਭੁਗਤਾਨ ਕਰਨਾ ਥੋੜ੍ਹਾ ਮਹਿੰਗਾ ਹੋ ਸਕਦਾ ਹੈ। UPI ਦੀ ਗਵਰਨਿੰਗ ਬਾਡੀ NPCI ਨੇ 2000 ਰੁਪਏ ਤੋਂ ਵੱਧ ਦੇ ਭੁਗਤਾਨ 'ਤੇ ਪ੍ਰੀਪੇਡ ਪੇਮੈਂਟ ਇੰਸਟਰੂਮੈਂਟ (PPI) ਫੀਸ ਇਕੱਠੀ ਕਰਨ ਦਾ ਐਲਾਨ ਕੀਤਾ ਹੈ। ਹਾਲਾਂਕਿ ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਇਸ ਨਾਲ ਆਮ ਗਾਹਕਾਂ 'ਤੇ ਕੋਈ ਅਸਰ ਨਹੀਂ ਪਵੇਗਾ, ਸਗੋਂ ਵਪਾਰੀ ਲੈਣ-ਦੇਣ 'ਤੇ ਅਸਰ ਪਵੇਗਾ। ਇਹ ਸਰਚਾਰਜ ਫੀਸ ਵੱਖ-ਵੱਖ ਸੈਕਟਰਾਂ ਲਈ ਵੱਖਰੀ ਹੋਵੇਗੀ, ਇਹ 1.1 ਪ੍ਰਤੀਸ਼ਤ ਤੱਕ ਹੋ ਸਕਦੀ ਹੈ।
ਇਸ ਬਦਲਾਅ ਤੋਂ ਬਾਅਦ 1 ਅਪ੍ਰੈਲ ਤੋਂ Paytm, PhonePe ਅਤੇ UPI ਐਪਸ ਜਿਵੇਂ ਗੂਗਲ ਪੇਅ ਜਾਂ ਭੀਮ ਤੋਂ ਭੁਗਤਾਨ ਕਰਨ 'ਤੇ ਇਹ ਸਰਚਾਰਜ ਲੱਗੇਗਾ। ਹਾਲਾਂਕਿ ਇਸ ਸਰਚਾਰਜ ਦਾ ਭੁਗਤਾਨ ਗਾਹਕਾਂ ਨੇ ਨਹੀਂ ਸਗੋਂ ਵਪਾਰੀ ਨੇ ਕਰਨਾ ਹੋਵੇਗਾ।
ਮੁੰਬਈ-ਪੁਣੇ ਐਕਸਪ੍ਰੈਸਵੇਅ 'ਤੇ ਯਾਤਰਾ ਹੋਵੇਗੀ ਮਹਿੰਗੀ
1 ਅਪ੍ਰੈਲ ਤੋਂ ਮੁੰਬਈ-ਪੁਣੇ ਐਕਸਪ੍ਰੈਸ ਵੇਅ 'ਤੇ ਸਫਰ ਕਰਨਾ ਮਹਿੰਗਾ ਹੋਣ ਜਾ ਰਿਹਾ ਹੈ। ਮਹਾਰਾਸ਼ਟਰ ਰਾਜ ਸੜਕ ਵਿਕਾਸ ਨਿਗਮ ਨੇ ਵਾਹਨਾਂ 'ਤੇ ਟੋਲ ਟੈਕਸ 18 ਫੀਸਦੀ ਵਧਾ ਦਿੱਤਾ ਹੈ। ਇਹ ਵਾਧਾ ਸਾਲ 2030 ਤੱਕ ਇਸੇ ਤਰ੍ਹਾਂ ਰਹੇਗਾ।
ਟੈਕਸ ਵਿਚ ਇਸ ਵਾਧੇ ਤੋਂ ਬਾਅਦ ਹੁਣ ਕਾਰ ਜਾਂ ਜੀਪ ਵਰਗੇ ਚਾਰ ਪਹੀਆ ਵਾਹਨਾਂ ਨੂੰ 270 ਰੁਪਏ ਦੀ ਬਜਾਏ 320 ਰੁਪਏ, ਮਿੰਨੀ ਬੱਸ ਜਾਂ ਟੈਂਪੋ ਨੂੰ 420 ਰੁਪਏ ਦੀ ਬਜਾਏ 495 ਰੁਪਏ ਦੇਣੇ ਪੈਣਗੇ। ਇਸ ਦੇ ਨਾਲ ਹੀ ਟਰੱਕਾਂ ਆਦਿ ਲਈ ਇਹ ਚਾਰਜ ਹੁਣ 685 ਰੁਪਏ ਹੋਵੇਗਾ, ਜਦੋਂ ਕਿ ਬੱਸ ਡਰਾਈਵਰਾਂ ਲਈ ਇਹ 940 ਰੁਪਏ ਹੋਵੇਗਾ।
ਇਹ ਵੀ ਪੜ੍ਹੋ: ਮੁਲਾਜ਼ਮਾਂ ਲਈ ਰਾਹਤ ਦੀ ਖ਼ਬਰ : EPFO ਨੇ ਸਾਲ 2022-23 ਲਈ PF 'ਤੇ ਵਿਆਜ ਦਰ ਵਧਾਈ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।