ਬੈਂਕ FD ''ਤੇ ਵੱਡੀ ਖ਼ਬਰ, ਕਰ ਲਓ ਇਹ ਕੰਮ ਨਹੀਂ ਤਾਂ ਕੱਟ ਜਾਏਗਾ TDS

Saturday, Apr 03, 2021 - 04:18 PM (IST)

ਬੈਂਕ FD ''ਤੇ ਵੱਡੀ ਖ਼ਬਰ, ਕਰ ਲਓ ਇਹ ਕੰਮ ਨਹੀਂ ਤਾਂ ਕੱਟ ਜਾਏਗਾ TDS

ਨਵੀਂ ਦਿੱਲੀ- ਸਰਕਾਰੀ ਜਾਂ ਕਿਸੇ ਵੀ ਨਿੱਜੀ ਬੈਂਕ ਵਿਚ ਤੁਹਾਡੀ ਐੱਫ. ਡੀ. ਹੈ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਫਿਕਸਡ ਡਿਪਾਜ਼ਿਟ (ਐੱਫ. ਡੀ.) 'ਤੇ ਗਰੰਟੀਡ ਰਿਟਰਨ ਮਿਲਦਾ ਹੈ ਪਰ ਇਹ ਪੂਰੀ ਤਰ੍ਹਾਂ ਟੈਕਸੇਬਲ ਹੁੰਦਾ ਹੈ। ਇਸ ਵਿੱਤੀ ਸਾਲ ਵਿਚ ਜੇਕਰ ਤੁਹਾਡੀ ਐੱਫ. ਡੀ. 'ਤੇ 40,000 ਰੁਪਏ ਤੋਂ ਵੱਧ ਵਿਆਜ ਕਮਾਈ ਹੋਣ ਵਾਲੀ ਹੈ ਅਤੇ ਤੁਹਾਡੀ ਸਾਲਾਨਾ ਇਨਕਮ ਟੈਕਸ ਦੇ ਦਾਇਰੇ ਵਿਚ ਨਹੀਂ ਆਉਂਦੀ ਹੈ ਤਾਂ ਬੈਂਕ ਵਿਚ ਜਲਦ ਫਾਰਮ 15-ਜੀ ਤੇ 15-ਐੱਚ ਜਮ੍ਹਾ ਕਰਾ ਦਿਓ। ਸੀਨੀਅਰ ਸਿਟੀਜ਼ਨਸ ਦੀ 50 ਹਜ਼ਾਰ ਰੁਪਏ ਤੱਕ ਦੀ ਵਿਆਜ ਇਨਕਮ ਟੈਕਸ ਫ੍ਰੀ ਹੈ।

ਫਾਰਮ 15-ਜੀ ਉਨ੍ਹਾਂ ਲਈ ਹੈ ਜੋ 60 ਸਾਲ ਤੋਂ ਘੱਟ ਉਮਰ ਦੇ ਹਨ ਅਤੇ ਫਾਰਮ 15-ਐੱਚ 60 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਸਿਟੀਜ਼ਨਸ ਲਈ ਹੈ। ਇਹ ਫਾਰਮ ਵਿੱਤੀ ਸਾਲ ਦੀ ਸ਼ੁਰੂਆਤ ਵਿਚ ਜਮ੍ਹਾ ਕਰਨਾ ਹੁੰਦਾ ਹੈ, ਯਾਨੀ ਵਿੱਤੀ ਸਾਲ 2021-22 ਵਿਚ ਟੀ. ਡੀ. ਐੱਸ. ਤੋਂ ਬਚਣ ਲਈ ਤੁਹਾਨੂੰ ਹੁਣ ਹੀ ਇਹ ਫਾਰਮ ਜਮ੍ਹਾ ਕਰਾਉਣਾ ਚਾਹੀਦਾ ਹੈ। ਸੀਨੀਅਰ ਸਿਟੀਜ਼ਨਸ ਨੂੰ ਇਕ ਵਿੱਤੀ ਸਾਲ ਵਿਚ ਕੁੱਲ 50 ਹਜ਼ਾਰ ਰੁਪਏ ਤੋਂ ਵੱਧ ਹੋਣ ਵਾਲੀ ਵਿਆਜ ਆਮਦਨ ਦੀ ਸੂਰਤ ਵਿਚ ਫਾਰਮ ਜਮ੍ਹਾ ਕਰਾਉਣਾ ਹੁੰਦਾ ਹੈ। 

ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ! ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਸ਼ੁਰੂ ਹੋਣ ਜਾ ਰਹੀ ਹੈ ਰੇਲ ਸਰਵਿਸ

ਇੰਨਾ ਕੱਟਦਾ ਹੈ ਟੀ. ਡੀ. ਐੱਸ.-
ਬੈਂਕ ਐੱਫ. ਡੀ. ਦੀ ਵਿਆਜ ਇਨਕਮ 'ਤੇ 10 ਫ਼ੀਸਦੀ ਟੀ. ਡੀ. ਐੱਸ. ਕੱਟਦੇ ਹਨ। ਉੱਥੇ ਹੀ, ਜੇਕਰ ਜਮ੍ਹਾਕਰਤਾ ਦਾ ਪੈਨ ਨਾ ਲੱਗਾ ਹੋਵੇ ਤਾਂ ਟੀ. ਡੀ. ਐੱਸ. 20 ਫ਼ੀਸਦੀ ਕੱਟਦਾ ਹੈ। ਇਸ ਤੋਂ ਬਚਣ ਲਈ 15-ਜੀ ਅਤੇ 15-ਐੱਚ ਹਰ ਬੈਂਕ ਵਿਚ ਜਮ੍ਹਾ ਕਰਨਾ ਪੈਂਦਾ ਹੈ ਜਿੱਥੇ ਤੁਹਾਡੇ ਜਮ੍ਹਾ ਰਕਮ ਹੁੰਦੀ ਹੈ, ਬਸ਼ਰਤੇ ਤੁਹਾਡੀ ਸਾਲਾਨਾ ਆਮਦਨ 2.5 ਲੱਖ ਤੋਂ ਘੱਟ ਹੋਵੇ। ਉੱਥੇ ਹੀ, 60 ਸਾਲ ਤੋਂ ਉਪਰ ਦੇ ਬਜ਼ੁਰਗਾਂ ਲਈ ਇਨਕਮ ਟੈਕਸ ਛੋਟ ਦੀ ਸੀਮਾ ਸਾਲਾਨਾ 3 ਲੱਖ ਰੁਪਏ ਹੈ, ਜਦੋਂ ਕਿ 80 ਸਾਲ ਤੋਂ ਉਪਰ ਦੇ ਲੋਕਾਂ ਲਈ ਇਨਕਮ ਟੈਕਸ ਵਿਚ ਛੋਟ ਦੀ ਸੀਮਾ 5 ਲੱਖ ਰੁਪਏ ਹੈ। ਇਸ ਤਰ੍ਹਾਂ ਜਿਨ੍ਹਾਂ ਦੀ ਇਨਕਮ ਛੋਟ ਸੀਮਾ ਤੋਂ ਘੱਟ ਹੈ ਉਹ ਟੀ. ਡੀ. ਐੱਸ. ਨਾ ਕੱਟ ਹੋਵੇ ਇਸ ਲਈ ਫਾਰਮ 15-ਜੀ/15-ਐੱਚ ਜਮ੍ਹਾ ਕਰਾ ਸਕਦੇ ਹਨ।

ਇਹ ਵੀ ਪੜ੍ਹੋ- ਇੰਨੀ ਪੁਰਾਣੀ ਗੱਡੀ ਦੀ RC ਹੋ ਸਕਦੀ ਹੈ ਰੱਦ, 7 ਸ਼ਹਿਰਾਂ 'ਚ ਲੱਗੇ ਫਿਟਨੈੱਸ ਸੈਂਟਰ

►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News