ਨੌਕਰੀ ਨਾ ਮਿਲਣ ਕਾਰਨ ਛੱਡਣਾ ਪਿਆ ਸੀ ਭਾਰਤ, ਅੱਜ ਹੈ 50 ਹਜ਼ਾਰ ਕਰੋੜ ਦੀ ਕੰਪਨੀ ਦੀ ਮਾਲਕਣ

Tuesday, Aug 18, 2020 - 06:35 PM (IST)

ਮੁੰਬਈ — ਪਦਮ ਸ਼੍ਰੀ ਅਤੇ ਪਦਮ ਭੂਸ਼ਣ ਨਾਲ ਸਨਮਾਨਤ ਕਿਰਨ ਮਜੂਮਦਾਰ ਸ਼ਾ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਬਾਇਓਕਾਨ ਲਿਮਟਿਡ ਦੀ ਚੇਅਰ ਪਰਸਨ ਕਿਰਨ ਮਜੂਮਦਾਰ ਸ਼ਾ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿਚ ਕਿਹਾ ਹੈ ਕਿ ਕੋਰੋਨਾ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਹਲਕੇ ਲੱਛਣ ਹਨ। ਉਸਨੇ ਟਵੀਟ ਵਿਚ ਇਹ ਵੀ ਲਿਖਿਆ ਹੈ ਕਿ ਮੈਨੂੰ ਉਮੀਦ ਹੈ ਕਿ ਇਹ ਇਸ ਤਰ੍ਹਾਂ ਰਹਿਣਗੇ। 

ਜ਼ਿਕਰਯੋਗ ਹੈ ਕਿ ਦੇਸ਼ ਦੀ ਸਭ ਤੋਂ ਵੱਡੀ ਬਾਇਓ ਫਾਰਮਾ ਕੰਪਨੀ ਦੀ ਸੰਸਥਾਪਕ ਕਿਰਨ ਮਜੂਮਦਾਰ ਨੇ ਫੈਡਰੇਸ਼ਨ ਯੂਨੀਵਰਸਿਟੀ ਆਸਟਰੇਲੀਆ ਤੋਂ ਪੜ੍ਹਾਈ ਕੀਤੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਉਨ੍ਹਾਂ ਨੇ ਸਿਰਫ 1200 ਰੁਪਏ ਨਾਲ ਆਪਣੀ ਇਸ 50 ਹਜ਼ਾਰ ਕਰੋੜ ਰੁਪਏ ਦੀ ਕੰਪਨੀ ਸ਼ੁਰੂ ਕੀਤੀ ਸੀ।

ਇਹ ਵੀ ਪੜ੍ਹੋ: ਸੋਨੇ ਦੇ ਗਹਿਣਿਆਂ 'ਤੇ ਲੈਣਾ ਚਾਹੁੰਦੇ ਹੋ 90% ਲੋਨ, ਤਾਂ ਪੂਰੀ ਕਰਨੀ ਹੋਵੇਗੀ ਇਹ ਸ਼ਰਤ

ਦੁਨੀਆ ਦੀਆਂ 100 ਸ਼ਕਤੀਸ਼ਾਲੀ ਔਰਤਾਂ ਦੀ ਸੂਚੀ 'ਚ ਬਣਾਇਆ ਨਾਂ 

1200 ਰੁਪਏ ਤੋਂ ਕਾਰੋਬਾਰ ਸ਼ੁਰੂ ਕਰਨ ਵਾਲੀ ਕਿਰਨ ਮਜੂਮਦਾਰ ਨੂੰ ਵੀ ਫੋਰਬਜ਼ ਮੈਗਜ਼ੀਨ ਨੇ ਦੁਨੀਆ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਹੈ। ਹਾਲਾਂਕਿ ਇੱਕ ਸਮਾਂ ਸੀ ਜਦੋਂ ਬਹੁਤ ਸਾਰੀਆਂ ਕੰਪਨੀਆਂ ਨੇ ਉਨ੍ਹਾਂ ਨੂੰ ਨੌਕਰੀ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਇਕ ਔਰਤ ਵਜੋਂ  ਕੰਪਨੀਆਂ ਦੇ ਰਵੱਈਏ ਤੋਂ ਬਾਅਦ, ਉਨ੍ਹਾਂ ਨੇ ਆਪਣਾ ਕਾਰੋਬਾਰ ਸਿਰਫ 1200 ਰੁਪਏ ਵਿਚ ਸ਼ੁਰੂ ਕੀਤਾ, ਜਿਹੜਾ ਕਿ ਇਸ ਸਮੇਂ 37 ਹਜ਼ਾਰ ਕਰੋੜ ਰੁਪਏ ਤੋਂ ਵਧੇਰੇ ਦਾ ਵੱਡਾ ਕਾਰੋਬਾਰ ਬਣ ਚੁੱਕਾ ਹੈ।

ਇਹ ਵੀ ਪੜ੍ਹੋ:  ਭਾਰਤ 'ਚ ਪੱਖਪਾਤ ਦੇ ਦੋਸ਼ਾਂ 'ਚ ਘਿਰੀ ਫੇਸਬੁੱਕ ਦਾ ਸਪੱਸ਼ਟੀਕਰਨ ਆਇਆ ਸਾਹਮਣੇ

ਇਸ ਤਰ੍ਹਾਂ ਬਦਲੀ ਕਿਸਮਤ

ਕਿਰਨ ਮਜੂਮਦਾਰ ਦਾ ਜਨਮ ਬੰਗਲੁਰੂ ਵਿਚ ਇੱਕ ਮੱਧ ਵਰਗੀ ਪਰਿਵਾਰ ਵਿਚ ਹੋਇਆ ਸੀ। ਜਦੋਂ ਉਹ 1978 ਵਿਚ ਆਸਟਰੇਲੀਆ ਤੋਂ ਸ਼ਰਾਬ ਬਣਾਉਣ ਦੀ ਪ੍ਰਕਿਰਿਆ ਵਿਚ ਮਾਸਟਰ ਦੀ ਡਿਗਰੀ ਲੈ ਕੇ ਭਾਰਤ ਪਰਤੀ, ਤਾਂ ਭਾਰਤ ਵਿਚ ਬਹੁਤ ਸਾਰੇ ਬੀਅਰ ਉਤਪਾਦਕਾਂ ਨੇ ਉਸ ਨੂੰ ਨੌਕਰੀ ਦੇਣ ਤੋਂ ਇਸ ਲਈ ਮਨ੍ਹਾਂ ਕਰ ਦਿੱਤਾ ਕਿਉਂਕਿ ਉਹ ਇਕ ਔਰਤ ਸੀ। ਇਸ ਸਮੇਂ ਉਹ ਸਿਰਫ 25 ਸਾਲਾਂ ਦੀ ਸੀ। ਉਹ ਭਾਰਤ ਵਿਚ ਨੌਕਰੀ ਨਾ ਮਿਲਣ ਕਾਰਨ ਸਕਾਟਲੈਂਡ ਚਲੀ ਗਈ ਸੀ। ਉਥੇ ਉਸਨੇ ਬਰੂਵਰ ਵਜੋਂ ਕੰਮ ਕੀਤਾ। ਇਥੇ ਹੀ ਉਸ ਦੀ ਕਿਸਮਤ ਬਦਲ ਗਈ ਅਤੇ ਬਾਇਓਕਨ ਦੀ ਸਥਾਪਨਾ ਦਾ ਰਾਹ ਖੁੱਲ੍ਹਿਆ।

ਸਕਾਟਲੈਂਡ ਵਿਚ ਕੰਮ ਕਰਦੇ ਸਮੇਂ ਉਨ੍ਹਾਂ ਦੀ ਮੁਲਾਕਾਤ ਆਈਰਿਸ਼ ਉੱਦਮੀ ਲੇਸਲੀ ਔਚਿਨਕਲਾਸ ਨਾਲ ਹੋਈ। ਉਸ ਸਮੇਂ ਦੌਰਾਨ ਲੇਸਲੀ ਭਾਰਤ ਵਿਚ ਫਾਰਮਾ ਸੈਕਟਰ ਵਿਚ ਇਕ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਸਨ। ਕਿਰਨ ਦੇ ਕੰਮ ਤੋਂ ਪ੍ਰਭਾਵਿਤ ਹੋਣ ਕਰਕੇ, ਉਨ੍ਹਾਂ ਨੇ ਕਿਰਨ ਨੂੰ ਭਾਰਤ ਵਿਚ ਕਾਰੋਬਾਰ ਸੰਭਾਲਣ ਦੀ ਪੇਸ਼ਕਸ਼ ਕੀਤੀ। ਹਾਲਾਂਕਿ ਕੋਈ ਤਜ਼ੁਰਬਾ ਨਾ ਹੋਣ ਕਰਕੇ, ਉਸਨੇ ਸ਼ੁਰੂ ਵਿਚ ਥੋੜ੍ਹੀ ਝਿਜਕ ਮਹਿਸੂਸ ਕੀਤੀ। ਇਸਦੇ ਬਾਵਜੂਦ ਲੇਸਲੀ ਨੇ ਨਹੀਂ ਸੁਣਿਆ ਅਤੇ ਕਿਰਨ ਨੂੰ ਕਾਰੋਬਾਰ ਸੰਭਾਲਣ ਲਈ ਰਾਜ਼ੀ ਕਰ ਲਿਆ। ਇਸ ਤਰ੍ਹਾਂ ਬਾਇਓਕਨ 1978 ਵਿਚ ਹੋਂਦ ਵਿਚ ਆਈ।

ਇਹ ਵੀ ਪੜ੍ਹੋ: ਇਸ ਦੇਸ਼ ਨੇ ਤਿਆਰ ਕੀਤਾ ਐਂਟੀ ਕੋਰੋਨਾ ਨੈਸਲ ਸਪਰੇਅ, ਨੱਕ ਵਿਚ ਰੋਕ ਲੈਂਦਾ ਹੈ ਕੋਰੋਨਾ ਲਾਗ


Harinder Kaur

Content Editor

Related News