31 ਮਈ ਤੱਕ ਬੈਂਕ ਅਕਾਊਂਟ ''ਚ ਰੱਖੋ 342 ਰੁਪਏ, 4 ਲੱਖ ਦੀ ਮਿਲੇਗੀ ਸੁਰੱਖਿਆ

05/24/2020 12:25:06 AM

ਨਵੀਂ ਦਿੱਲੀ : ਕੋਰੋਨਾ ਸੰਕਟ 'ਚ ਲੋਕ ਪੈਸੇ ਦੀ ਕਿੱਲਤ ਨਾਲ ਜੂਝ ਰਹੇ ਹਨ। ਕੁੱਝ ਲੋਕਾਂ ਦੀ ਨੌਕਰੀ ਚੱਲੀ ਗਈ ਹੈ ਤਾਂ ਉਥੇ ਹੀ ਕਈਆਂ ਦੀ ਸੈਲਰੀ ਕੱਟ ਕੇ ਆ ਰਹੀ ਹੈ। ਇਨ੍ਹਾਂ ਹਾਲਾਤਾਂ 'ਚ ਲੋਕਾਂ ਦੇ ਬੈਂਕ ਅਕਾਊਂਟ ਖਾਲੀ ਹਨ। ਹਾਲਾਂਕਿ ਜੇਕਰ ਬੈਂਕ ਖਾਤੇ 'ਚ 342 ਰੁਪਏ ਹਨ ਤਾਂ 31 ਮਈ ਤੋਂ ਬਾਅਦ ਤੁਹਾਨੂੰ 4 ਲੱਖ ਰੁਪਏ ਤੱਕ ਦੀ ਸੁਰੱਖਿਆ ਮਿਲ ਸਕਦੀ ਹੈ।
ਕਿਵੇਂ ਮਿਲੇਗੀ ਸੁਰੱਖਿਆ? 
ਦਰਅਸਲ ਮੋਦੀ ਸਰਕਾਰ ਨੇ ਆਪਣੇ ਪਹਿਲੇ ਕਾਰਜਕਾਲ 'ਚ ਸਸਤੇ ਪ੍ਰੀਮੀਅਮਾਂ ਵਾਲੀਆਂ 2 ਸਕੀਮਾਂ ਚਲਾਈਆਂ ਸਨ- ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਜੀਵਨ ਬੀਮਾ ਸਕੀਮ। ਇਨ੍ਹਾਂ ਦੋਨਾਂ ਸਕੀਮਾਂ ਦੀ ਗੱਲ ਕਰੀਏ ਤਾਂ ਤੁਹਾਨੂੰ ਕ੍ਰਮਵਾਰ: 330 ਰੁਪਏ ਅਤੇ 12 ਰੁਪਏ ਦਾ ਸਾਲਾਨਾ ਪ੍ਰੀਮੀਅਮ ਦੇਣਾ ਹੋਵੇਗਾ। ਕੁਲ ਮਿਲਾ ਕੇ 4 ਲੱਖ ਰੁਪਏ ਤੱਕ ਦਾ ਬੀਮਾ ਕਵਰ ਹੋਵੇਗਾ। ਮਤਲਬ ਇਹ ਕਿ ਜੇਕਰ ਤੁਸੀਂ ਇਨ੍ਹਾਂ ਦੋਨਾਂ ਸਕੀਮਾਂ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਪ੍ਰੀਮੀਅਮ ਕੁਲ ਮਿਲਾ ਕੇ ਸਿਰਫ਼ 342 ਰੁਪਏ ਸਾਲਾਨਾ ਪਵੇਗਾ। ਦੋਨਾਂ ਸਕੀਮਾਂ 1 ਜੂਨ - 31 ਮਈ ਆਧਾਰ 'ਤੇ ਚੱਲਦੀਆਂ ਹਨ। ਇਨ੍ਹਾਂ ਦਾ ਪ੍ਰੀਮੀਅਮ ਸਾਲਾਨਾ ਆਧਾਰ 'ਤੇ ਮਈ 'ਚ ਕੱਟਦਾ ਹੈ। ਮਤਲਬ ਇਹ ਕਿ ਜੇਕਰ ਤੁਸੀਂ ਸਕੀਮ ਨਾਲ ਜੁਡ਼ੇ ਹੋ ਤਾਂ 31 ਮਈ ਤੱਕ ਤੁਹਾਡਾ ਪ੍ਰੀਮੀਅਮ ਕੱਟ ਜਾਵੇਗਾ। ਇਸ ਤੋਂ ਬਾਅਦ ਪੂਰੇ 12 ਮਹੀਨੇ ਤੱਕ ਤੁਹਾਨੂੰ 4 ਲੱਖ ਦਾ ਕਵਰ ਮਿਲੇਗਾ।
 


Inder Prajapati

Content Editor

Related News