ਹੋਟਲ ''ਚ ਬਿਨ੍ਹਾਂ ਕੱਪੜਿਆਂ ਦੇ ਘੁੰਮ ਰਹੇ ਸਨ ਕਰੂ ਮੈਂਬਰ, ਬ੍ਰਿਟਿਸ਼ ਏਅਰਵੇਜ਼ ਨੇ ਕੀਤਾ ਸਸਪੈਂਡ

07/10/2019 12:43:44 PM

ਬਿਜ਼ਨੈੱਸ ਡੈਸਕ—ਬ੍ਰਿਟਿਸ਼ ਏਅਰਵੇਜ਼ 'ਤੇ ਵੈੱਬਸਾਈਟ ਹੈਕਿੰਗ ਅਤੇ ਯਾਤਰੀਆਂ ਦਾ ਡਾਟਾ ਚੋਰੀ ਕਰਨ ਦਾ ਮਾਮਲਾ ਠੰਡਾ ਨਹੀਂ ਹੋਇਆ ਕਿ ਹੁਣ ਕੈਬਿਨ ਕਰੂ ਦੇ 3 ਲੋਕਾਂ ਦੀ ਸ਼ਰਮਨਾਕ ਹਰਕਤ ਦੀ ਵਜ੍ਹਾ ਨਾਲ ਕੰਪਨੀ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਮੁਤਾਬਕ ਇਨ੍ਹਾਂ ਤਿੰਨ ਲੋਕਾਂ ਨੂੰ ਹੋਟਲ 'ਚ ਬਿਨ੍ਹਾਂ ਕੱਪੜਿਆਂ ਦੇ ਘੁੰਮਣ ਅਤੇ ਲੋਕਾਂ ਦੇ ਕਮਰਿਆਂ ਦੇ ਦਰਵਾਜੇ ਖੜਕਾਉਣ ਦੇ ਕਾਰਨ ਸਸਪੈਂਡ ਕਰ ਦਿੱਤਾ ਗਿਆ ਹੈ।
ਸ਼ਰਾਬ ਦੇ ਨਸ਼ੇ 'ਚ ਸਨ ਤਿੰਨੋਂ ਲੋਕ 
ਜਾਣਕਾਰੀ ਮੁਤਾਬਕ ਕੈਬਿਨ ਕਰੂ ਦੇ ਇਹ ਤਿੰਨੇ ਲੋਕ ਆਪਣੇ ਕਮਰੇ 'ਚ ਸਿਪਨ ਦਿ ਬੋਤਲ ਗੇਮ ਖੇਡ ਰਹੇ ਸਨ। ਅਚਾਨਕ ਤਿੰਨਾਂ ਨੂੰ ਉੱਪਰ ਅਤੇ ਹੇਠਾਂ ਦੇ ਗਲਿਆਰਿਆਂ 'ਚ ਬਿਨ੍ਹਾਂ ਕੱਪੜੇ ਹੋ ਕੇ ਸ਼ੋਰ ਮਚਾਉਣ ਦਾ ਕੰਮ ਸੌਂਪਿਆ ਗਿਆ। ਗੇਮ 'ਚ ਹਿੱਸਾ ਹੋਣ ਦੇ ਕਾਰਨ ਉਨ੍ਹਾਂ ਨੂੰ ਇਹ ਕੰਮ ਪੂਰਾ ਕਰਨਾ ਸੀ ਅਤੇ ਸ਼ਰਾਬ ਦੇ ਨਸ਼ੇ 'ਚ ਹੋਣ ਕਾਰਨ ਉਨ੍ਹਾਂ ਨੂੰ ਇਹ ਕੰਮ ਬੁਰਾ ਵੀ ਨਹੀਂ ਲੱਗਿਆ। ਇਨ੍ਹਾਂ ਤਿੰਨ ਲੋਕਾਂ 'ਤੇ ਹੀਥਰੇ ਤੋਂ 14 ਘੰਟੇ ਦੀ ਲੰਬੀ ਉਡਾਣ ਦੇ ਬਾਅਦ ਸਿੰਗਾਪੁਰ ਦੇ ਇਕ ਹੋਟਲ ਦੇ ਕਮਰੇ 'ਚ ਸ਼ਰਾਬ ਪੀਣ ਦੀ ਦੋਸ਼ ਵੀ ਹੈ।
ਮਾਮਲੇ ਦੀ ਹੋ ਰਹੀ ਹੈ ਜਾਂਚ
ਸੂਤਰਾਂ ਮੁਤਾਬਕ ਇਹ ਗੇਮ ਸ਼ੁਰੂ ਹੋਣ 'ਚ ਜ਼ਿਆਦਾ ਸਮਾਂ ਨਹੀਂ ਲੱਗਦਾ। ਇਹ ਤੇਜ਼ੀ ਨਾਲ ਸ਼ਰਾਬ ਪੀਣ ਅਤੇ ਨਸ਼ੇ 'ਚ ਗਲਤ ਅਤੇ ਸਾਹਸੀ ਕੰਮ ਕਰਨ ਦਾ ਖੇਡ ਹੈ। ਕੰਪਨੀ ਦੇ ਅਧਿਕਾਰੀ ਮੁਤਾਬਕ ਤਿੰਨੇ ਲੋਕ ਹੁਣ ਜਾਂਚ ਦੇ ਅਧੀਨ ਹਨ। ਕੰਪਨੀ ਨੇ ਕਿਹਾ ਕਿ ਉਹ ਕਰਮਚਾਰੀਆਂ ਵਲੋਂ ਅਣ-ਕੰਟਰੋਲ ਵਿਵਹਾਰ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਦੋਸ਼ਾਂ ਦੀ ਜਾਂਚ ਕਰਨ ਦੇ ਬਾਅਦ ਜੋ ਵੀ ਜ਼ਰੂਰੀ ਕਾਰਵਾਈ ਹੋਵੇਗੀ ਉਹ ਕਰਨਗੇ।


Aarti dhillon

Content Editor

Related News