ਹੋਟਲ ''ਚ ਮਸਾਜ ਦੇ ਨਾਂ ''ਤੇ ਚੱਲ ਰਿਹਾ ਸੀ ਦੇਹ ਵਪਾਰ, ਪੁਲਸ ਨੇ ਰੇਡ ਮਾਰੀ ਤਾਂ ਕੁੜੀਆਂ ਦੇ ਬਿਆਨ ਸੁਣ ਉਡੇ ਹੋਸ਼

Thursday, Jun 06, 2024 - 01:57 PM (IST)

ਹੋਟਲ ''ਚ ਮਸਾਜ ਦੇ ਨਾਂ ''ਤੇ ਚੱਲ ਰਿਹਾ ਸੀ ਦੇਹ ਵਪਾਰ, ਪੁਲਸ ਨੇ ਰੇਡ ਮਾਰੀ ਤਾਂ ਕੁੜੀਆਂ ਦੇ ਬਿਆਨ ਸੁਣ ਉਡੇ ਹੋਸ਼

ਚੰਡੀਗੜ੍ਹ (ਸੁਸ਼ੀਲ) : ਬੁੜੈਲ ਦੇ ਹੋਟਲ ਮਹਾਰਾਜਾ ਵਿਚ ਮਸਾਜ ਦੀ ਆੜ ’ਚ ਦੇਹ ਵਪਾਰ ਕਰਵਾਉਣ ਵਾਲੇ ਹੋਟਲ ਮਾਲਕ ਨੂੰ ਸੈਕਟਰ-34 ਥਾਣਾ ਪੁਲਸ ਨੇ ਗ੍ਰਿਫ਼ਤਾਰ ਕਰਦਿਆਂ ਤਿੰਨ ਕੁੜੀਆਂ ਨੂੰ ਛੁਡਾਇਆ ਹੈ। ਹੋਟਲ ਮਾਲਕ ਦੀ ਪਛਾਣ ਬਨਾਰਸੀ ਪ੍ਰਸਾਦ ਦੇ ਰੂਪ ’ਚ ਹੋਈ ਹੈ। ਥਾਣਾ ਪੁਲਸ ਨੇ ਮਾਮਲਾ ਦਰਜ ਕਰਕੇ ਉਸ ਨੂੰ ਜ਼ਿਲਾ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮ ਨੂੰ ਨਿਆਂਇਕ ਹਿਰਾਸਤ ’ਚ ਜਦਕਿ ਤਿੰਨਾਂ ਕੁੜੀਆਂ ਨੂੰ ਨਾਰੀ ਨਿਕੇਤਨ ਭੇਜ ਦਿੱਤਾ। 

ਇਹ ਵੀ ਪੜ੍ਹੋ : ਇੰਝ ਦੇਹ ਵਪਾਰ ਦੇ ਕਾਲੇ ਧੰਦੇ 'ਚ ਪੈ ਗਈਆਂ 12 ਸਾਲਾ ਤੇ 14 ਸਾਲਾ ਕੁੜੀਆਂ, ਹੁਣ ਹੋਇਆ ਵੱਡਾ ਖੁਲਾਸਾ

ਡੀ.ਐੱਸ.ਪੀ. ਸਾਊਥ ਦਲਬੀਰ ਸਿੰਘ ਨੂੰ ਸੂਚਨਾ ਮਿਲੀ ਕਿ ਬੁੜੈਲ ਸਥਿਤ ਹੋਟਲ ਮਹਾਰਾਜਾ ’ਚ ਮਸਾਜ ਦੀ ਆੜ ’ਚ ਦੇਹ ਵਪਾਰ ਚੱਲ ਰਿਹਾ ਹੈ। ਉਨ੍ਹਾਂ ਹੋਟਲ ’ਤੇ ਛਾਪਾ ਮਾਰਨ ਲਈ ਸਪੈਸ਼ਲ ਟੀਮ ਬਣਾਈ। ਪੁਲਸ ਟੀਮ ਪਹੁੰਚੀ ਤਾਂ ਕੁੜੀਆਂ ਨੇ ਪੁਲਸ ਨੂੰ ਖੁਲਾਸਾ ਕਰਦਿਆਂ ਦੱਸਿਆ ਕਿ ਹੋਟਲ ਮਾਲਕ ਬਨਾਰਸੀ ਪ੍ਰਸਾਦ ਉਨ੍ਹਾਂ ਤੋਂ ਮਸਾਜ ਦੀ ਆੜ ’ਚ ਦੇਹ ਵਪਾਰ ਕਰਵਾ ਰਿਹਾ ਸੀ। ਜਾਂਚ ’ਚ ਪਤਾ ਲੱਗਾ ਕਿ ਉਹ ਕਈ ਸਾਲਾਂ ਤੋਂ ਦੇਹ ਵਪਾਰ ਕਰਵਾ ਰਿਹਾ ਸੀ।

ਇਹ ਵੀ ਪੜ੍ਹੋ : ਖਡੂਰ ਸਾਹਿਬ 'ਚ ਵੱਡੀ ਜਿੱਤ ਤੋਂ ਬਾਅਦ ਡਿਬਰੂਗੜ੍ਹ ਜੇਲ੍ਹ ਪਹੁੰਚੀ ਅੰਮ੍ਰਿਤਪਾਲ ਦੀ ਪਤਨੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News