JSW ਗਰੁੱਪ ਦੀ ਕੰਪਨੀ ਫਾਰਮਾ ਨੇ ਸਾਲ ਭਰ ਦੇ ਅੰਦਰ ਬੰਦ ਕੀਤਾ ਸੰਚਾਲਨ
Thursday, Jan 16, 2020 - 12:27 PM (IST)

ਨਵੀਂ ਦਿੱਲੀ—ਜੇ.ਐੱਸ.ਡਬਲਿਊ. ਗਰੁੱਪ ਦੀ ਕੰਪਨੀ ਫਾਰਮਾ ਨੇ ਸ਼ੁਰੂਆਤ ਦੇ ਇਕ ਸਾਲ ਦੇ ਅੰਦਰ ਹੀ ਆਪਣਾ ਸੰਚਾਲਨ ਬੰਦ ਕਰ ਦਿੱਤਾ ਹੈ। ਇਕ ਸੂਤਰ ਨੇ ਇਸ ਦੀ ਜਾਣਕਾਰੀ ਦਿੱਤੀ। ਜੇ.ਐੱਸ.ਡਬਲਿਊ. ਲਿਵਿੰਗ ਨੇ ਪਿਛਲੇ ਸਾਲ ਅਪ੍ਰੈਲ 'ਚ ਫਾਰਮਾ ਦੀ ਪੇਸ਼ਕਸ਼ ਕੀਤੀ ਸੀ।
ਫਾਰਮਾ ਇਸਪਾਤ ਦੇ ਫਰਨੀਚਰ ਖੇਤਰ ਦੀ ਕੰਪਨੀ ਹੈ। ਮਾਮਲੇ ਨਾਲ ਜੁੜੇ ਸੂਤਰ ਨੇ ਨਾਂ ਜ਼ਾਹਿਰ ਨਹੀਂ ਕਰਨ ਦੀ ਸ਼ਰਤ ਦੇ ਨਾਲ ਕਿਹਾ ਕਿ ਕਾਰੋਬਾਰ ਕਿਫਾਇਤੀ ਨਹੀਂ ਹੋਣ ਦੇ ਕਾਰਨ ਫਾਰਮਾ ਨੇ ਸੰਚਾਲਨ ਬੰਦ ਕਰ ਦਿੱਤਾ ਹੈ। ਮੁੱਖ ਕਾਰਜਕਾਰੀ ਅਧਿਕਾਰੀ ਬੇਦਰਾਜ ਤ੍ਰਿਪਾਠੀ ਅਤੇ ਹੋਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਜੇ.ਐੱਸ.ਡਬਲਿਊ. ਸਟੀਲ ਨੇ ਇਸ ਮਾਮਲੇ 'ਚ ਟਿੱਪਣੀ ਕਰਨ ਤੋਂ ਮਨ੍ਹਾ ਕਰ ਦਿੱਤਾ।