ਜੌਨਸਨ ਐਂਡ ਜੌਨਸਨ ਟੈਲਕਮ ਪਾਊਡਰ ਕੈਂਸਰ ਮਾਮਲਿਆਂ 'ਚ ਪੀੜਤਾਂ ਨੂੰ 8.9 ਅਰਬ ਡਾਲਰ ਦੇਣ ਨੂੰ ਤਿਆਰ

Thursday, Apr 06, 2023 - 12:07 PM (IST)

ਜੌਨਸਨ ਐਂਡ ਜੌਨਸਨ ਟੈਲਕਮ ਪਾਊਡਰ ਕੈਂਸਰ ਮਾਮਲਿਆਂ 'ਚ ਪੀੜਤਾਂ ਨੂੰ 8.9 ਅਰਬ ਡਾਲਰ ਦੇਣ ਨੂੰ ਤਿਆਰ

ਨਿਊਯਾਰਕ- ਅਮਰੀਕਾ ਦੀਆਂ ਵੱਡੀਆਂ ਦਵਾਈ ਕੰਪਨੀਆਂ ’ਚੋਂ ਇਕ ਜੌਨਸਨ ਐਂਡ ਜੌਨਸਨ ਨੇ ਸਾਲਾਂ ਪੁਰਾਣੇ ਉਨ੍ਹਾਂ ਮੁਕੱਦਮਿਆਂ ਨੂੰ ਖਤਮ ਕਰਨ ਲਈ 890 ਕਰੋੜ ਅਮਰੀਕੀ ਡਾਲਰ (ਲਗਭਗ 73,086 ਕਰੋੜ ਰੁਪਏ) ਦੇ ਸਮਝੌਤੇ ਦੀ ਪੇਸ਼ਕਸ਼ ਕੀਤੀ, ਜਿਨ੍ਹਾਂ ’ਚ ਦਾਅਵਾ ਕੀਤਾ ਗਿਆ ਸੀ ਕਿ ਜੌਨਸਨ ਐਂਡ ਜੌਨਸਨ ਦੇ ਟੈਲਕਮ ਪਾਊਡਰ ਉਤਪਾਦਾਂ ਨਾਲ ਕੈਂਸਰ ਹੋ ਜਾਂਦਾ ਹੈ।
ਜੇਕਰ ਇਸ ਸਮਝੌਤੇ ਨੂੰ ਅਦਾਲਤ ਅਤੇ ਕੇਸ ਕਰਨ ਵਾਲਿਆਂ ਵਲੋਂ ਮਨਜ਼ੂਰ ਕੀਤਾ ਜਾਂਦਾ ਹੈ ਤਾਂ 890 ਕਰੋੜ ਅਮਰੀਕੀ ਡਾਲਰ ਦਾ ਇਹ ਭੁਗਤਾਨ ਸਮੁੱਚੇ ਅਮਰੀਕਾ ’ਚ ਹੁਣ ਤੱਕ ਦੇ ਸਭ ਤੋਂ ਵੱਡੇ ਨਿਪਟਾਰਿਆਂ ’ਚੋਂ ਇਕ ਬਣ ਜਾਏਗਾ ਅਤੇ ਇਸ ਪੱਧਰ ਦੇ ਸਮਝੌਤੇ ਹੁਣ ਤੱਕ ਸਿਰਫ ਤਮਾਕੂ ਕੰਪਨੀਆਂ ਹੀ ਕਰਦੀਆਂ ਆਈਆਂ ਹਨ।

ਇਹ ਵੀ ਪੜ੍ਹੋ- ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਸ਼ੁਰੂਆਤੀ ਕਾਰੋਬਾਰ 'ਚ ਪੰਜ ਪੈਸੇ ਟੁੱਟਿਆ
ਜੌਨਸਨ ਐਂਡ ਜੌਨਸਨ ਖ਼ਿਲਾਫ਼ ਹਜ਼ਾਰਾਂ ਮੁਕੱਦਮੇ ਚੱਲ ਰਹੇ ਹਨ, ਜਿਨ੍ਹਾਂ ’ਚ ਦੋਸ਼ ਹੈ ਕਿ ਉਸ ਦੇ ਟੈਲਕਮ ਪਾਊਡਰ ’ਚ ਓਵੇਰੀਅਨ ਕੈਂਸਰ ਪੈਦਾ ਕਰਨ ਵਾਲੇ ਅਸਬੈਸਟਸ ਦੇ ਕਣ ਹੁੰਦੇ ਹਨ। ਕੰਪਨੀ ਨੇ ਕਦੀ ਕੋਈ ਗਲਤ ਕੰਮ ਕਰਨਾ ਕਬੂਲ ਨਹੀਂ ਕੀਤਾ ਪਰ ਮਈ 2020 ’ਚ ਉਸ ਨੇ ਅਮਰੀਕਾ ਅਤੇ ਕੈਨੇਡਾ ’ਚ ਆਪਣਾ ਟੈਲਕ ਆਧਾਰਿਤ ਬੇਬੀ ਪਾਊਡਰ ਵੇਚਣਾ ਬੰਦ ਕਰ ਦਿੱਤਾ ਸੀ।

ਇਹ ਵੀ ਪੜ੍ਹੋ-  ਸੁਆਦ ’ਚ ਮਹਿੰਗਾਈ ਦਾ ਤੜਕਾ, ਥੋਕ ਦੇ ਮੁਕਾਬਲੇ ਪ੍ਰਚੂਨ ’ਚ ਮਸਾਲਿਆਂ ਦੇ ਰੇਟ ਦੁੱਗਣੇ
ਫਰਜ਼ੀ ਹਨ ਦਾਅਵੇ
ਜੌਨਸਨ ਐਂਡ ਜੌਨਸਨ ’ਚ ਮੁਕੱਦਮੇਬਾਜ਼ੀ ਨਾਲ ਜੁੜੇ ਵਿਭਾਗ ਦੇ ਉੱਪ-ਪ੍ਰਧਾਨ ਏਰਿਕ ਹਾਸ ਨੇ ਇਕ ਬਿਆਨ ’ਚ ਕਿਹਾ ਕਿ ਕੰਪਨੀ ਦਾ ਮੰਨਣਾ ਹੈ ਕਿ ਇਹ ਦਾਅਵੇ ਫਰਜ਼ੀ ਹਨ ਅਤੇ ਇਨ੍ਹਾਂ ’ਚ ਵਿਗਿਆਨੀ ਤੱਥਾਂ ਦੀ ਘਾਟ ਹੈ। ਜੌਨਸਨ ਐਂਡ ਜੌਨਸਨ ਮੁਤਾਬਕ ਉਹ ਆਪਣੀ ਸਹਾਇਕ ਕੰਪਨੀ ਐੱਲ. ਟੀ. ਐੱਲ ਮੈਨੇਜਮੈਂਟ ਐੱਲ. ਐੱਸ. ਸੀ. ਰਾਹੀਂ 25 ਸਾਲਾਂ ’ਚ ਹਜ਼ਾਰਾਂ ਦਾਅਵੇਦਾਰਾਂ ਨੂੰ 890 ਕਰੋੜ ਅਮਰੀਕਾ ਡਾਲਰ ਦਾ ਭੁਗਤਾਨ ਕਰੇਗੀ। ਐੱਲ. ਟੀ. ਐੱਲ. ਮੈਨੇਜਮੈਂਟ ਐੱਲ. ਐੱਲ. ਸੀ. ਨੂੰ ਇਨ੍ਹਾਂ ਦਾਅਵਿਆਂ ਦਾ ਨਿਪਟਾਰਾ ਕਰਨ ਲਈ ਹੀ ਸਥਾਪਿਤ ਕੀਤਾ ਗਿਆ ਸੀ ਅਤੇ ਉਸ ਨੇ ਦਿਵਾਲੀਆਪਨ ਤੋਂ ਸੁਰੱਖਿਆ ਲਈ ਅਰਜ਼ੀ ਵੀ ਦਿੱਤੀ ਸੀ। ਐੱਲ. ਟੀ. ਐੱਲ. ਮੈਨੇਜਮੈਂਟ ਐੱਲ. ਐੱਲ. ਸੀ. ਨਾਲ ਜੁੜੇ ਪਿਛਲੇ ਸਮਝੌਤੇ ਦੇ ਪ੍ਰਸਤਾਵ ਨੂੰ ਅਪੀਲ ਅਦਾਲਤ ਨੇ ਖਾਰਜ ਕਰ ਦਿੱਤਾ ਗਿਆ ਸੀ। ਜੌਨਸਨ ਐਂਡ ਜੌਨਸਨ ਨੇ ਪਹਿਲਾਂ 200 ਕਰੋੜ ਅਮਰੀਕੀ ਡਾਲਰ ਦੇ ਸਮਝੌਤੇ ਦਾ ਪ੍ਰਸਤਾਵ ਦਿੱਤਾ ਸੀ।

ਇਹ ਵੀ ਪੜ੍ਹੋ- ਕੱਚੇ ਤੇਲ ਦੇ ਉਤਪਾਦਨ ’ਚ ਰੋਜ਼ਾਨਾ ਹੋਵੇਗੀ 1.16 ਮਿਲੀਅਨ ਬੈਰਲ ਉਤਪਾਦਨ ਦੀ ਕਟੌਤੀ, ਭੜਕੇਗੀ ਮਹਿੰਗਾਈ ਦੀ ਅੱਗ
ਕੰਪਨੀ ਦਾ ਕਹਿਣਾ ਹੈ ਕਿ ਨਵਾਂ ਪ੍ਰਸਤਾਵਿਤ ਸਮਝੌਤਾ ‘ਕਿਸੇ ਗਲਤ ਕੰਮ ਦਾ ਕਬੂਲਨਾਮਾ ਨਹੀਂ ਹੈ ਅਤੇ ਕੰਪਨੀ ਦਾ ਹੁਣ ਵੀ ਦਾਅਵਾ ਹੈ ਕਿ ਉਸ ਦੇ ਟੈਲਕਮ ਪਾਊਡਰ ਉਤਪਾਦ ਸੁਰੱਖਿਅਤ ਹਨ। ਜੌਨਸਨ ਐਂਡ ਜੌਨਸਨ ਨੇ ਕਿਹਾ ਕਿ ਫਿਰ ਵੀ ਇਸ ਮਾਮਲੇ ਨੂੰ ਜਿੰਨੀ ਛੇਤੀ ਹੋ ਸਕੇ ਅਤੇ ਪ੍ਰਭਾਵੀ ਢੰਗ ਨਾਲ ਹੱਲ ਕਰਨਾ ਕੰਪਨੀ ਅਤੇ ਸਾਰੇ ਹਿੱਤਧਾਰਕਾਂ ਦੇ ਸਰਬੋਤਮ ਹਿੱਤ ’ਚ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News