ਜਾਨਸਨ ਐਂਡ ਜਾਨਸਨ ਦਾ ਕਾਰੋਬਾਰ ਠੱਪ ਹੋਣ ਦਾ ਕਾਰਨ ਨੋਟਬੰਦੀ ਅਤੇ GST

05/22/2019 7:03:17 PM

ਨਵੀਂ ਦਿੱਲੀ— ਜਾਨਸਨ ਐਂਡ ਜਾਨਸਨ ਹੈਲਥ ਅਤੇ ਬੇਬੀ ਕਾਸਮੈਟਿਕ ਬਣਾਉਣ ਵਾਲੀ ਕੰਪਨੀ ਭਾਰਤ 'ਚ ਸਭ ਤੋਂ ਵੱਡਾ ਮੈਨੂਫੈਕਚਰਿੰਗ ਕਾਰਖਾਨਾ ਚਲਾਉਣ ਵਾਲੀ ਸੀ। ਕੰਪਨੀ ਨੇ ਹੈਦਰਾਬਾਦ ਕੋਲ 47 ਏਕੜ 'ਚ ਉਤਪਾਦਨ ਨਾਲ ਜੁੜੇ ਸਾਰੇ ਪਲਾਂਟ ਅਤੇ ਸਹੂਲਤਾਂ ਵੀ ਸਥਾਪਤ ਕਰ ਦਿੱਤੀਆਂ ਪਰ ਪਿਛਲੇ 3 ਸਾਲਾਂ ਤੋਂ ਇਸ 'ਚ ਉਤਪਾਦਨ ਅਤੇ ਲੋਕਾਂ ਦੀਆਂ ਭਰਤੀਆਂ ਠੱਪ ਹਨ। ਅਮਰੀਕੀ ਕੰਪਨੀ ਜਾਨਸਨ ਐਂਡ ਜਾਨਸਨ ਬਿਜ਼ਨੈੱਸ ਪ੍ਰਕਿਰਿਆ ਆਪ੍ਰੇਸ਼ਨ ਸੁਚਾਰੂ ਰੂਪ ਨਾਲ ਨਾ ਚੱਲਣ ਪਿੱਛੇ ਨੋਟਬੰਦੀ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ। ਸੂਤਰਾਂ ਮੁਤਾਬਕ ਪਲਾਂਟ 'ਚ ਕੰਮ ਨਹੀਂ ਹੋ ਪਾ ਰਿਹਾ। ਬਾਜ਼ਾਰ 'ਚ ਡਿਮਾਂਡ ਨਾ ਹੋਣ ਨਾਲ ਉਤਪਾਦਨ ਨੂੰ ਨਹੀਂ ਵਧਾਇਆ ਜਾ ਰਿਹਾ।
ਭਾਰਤ 'ਚ ਜਾਨਸਨ ਐਂਡ ਜਾਨਸਨ ਦੇ ਬਿਜ਼ਨੈੱਸ ਆਪ੍ਰੇਸ਼ਨ ਨਾਲ ਜੁੜੇ 2 ਸੂਤਰਾਂ ਦਾ ਕਹਿਣਾ ਹੈ ਕਿ ਤੇਲੰਗਾਨਾ ਦੇ ਪੇਨਜੇਰਲਾ 'ਚ ਸਥਿਤ ਪਲਾਂਟ 'ਚ ਉਤਪਾਦਨ ਹੋ ਨਹੀਂ ਰਿਹਾ ਹੈ ਕਿਉਂਕਿ ਬਾਜ਼ਾਰ 'ਚ ਲਗਾਤਾਰ ਪ੍ਰੋਡਕਟ ਦੀ ਮੰਗ ਘਟਦੀ ਜਾ ਰਹੀ ਹੈ। ਇਨ੍ਹਾਂ 'ਚੋਂ ਇਕ ਦਾ ਕਹਿਣਾ ਹੈ ਕਿ 2016 'ਚ ਮੋਦੀ ਸਰਕਾਰ ਵਲੋਂ ਇਕ ਤੋਂ ਬਾਅਦ ਦੂਜੀਆਂ ਹੈਰਾਨੀਜਨਕ ਨੀਤੀਆਂ ਦੇ ਲਾਗੂ ਹੋਣ ਨਾਲ ਉਮੀਦ ਮੁਤਾਬਕ ਮੰਗ ਨਹੀਂ ਵਧ ਸਕੀ। ਸਰਕਾਰ ਨੇ ਨੋਟਬੰਦੀ ਕਰ ਦਿੱਤੀ ਅਤੇ ਜੀ. ਐੱਸ. ਟੀ. ਨੂੰ ਲਾਗੂ ਕਰ ਦਿੱਤਾ। ਰਾਈਟਰਸ ਦਾ ਦਾਅਵਾ ਹੈ ਕਿ ਉਸ ਨੇ ਸੂਤਰਾਂ ਦੀ ਜਾਣਕਾਰੀ ਦੇ ਆਧਾਰ 'ਤੇ ਜਾਨਸਨ ਐਂਡ ਜਾਨਸਨ ਦੇ ਪ੍ਰਮੁੱਖ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਜਾਣਕਾਰੀ ਦੇਣ ਤੋਂ ਸਾਫ ਮਨ੍ਹਾ ਕਰ ਦਿੱਤਾ। ਉਥੇ ਹੀ ਪ੍ਰਧਾਨ ਮੰਤਰੀ ਦਫਤਰ ਨਾਲ ਵੀ ਸੰਪਰਕ ਕੀਤਾ ਗਿਆ ਪਰ ਕੋਈ ਜਵਾਬ ਨਹੀਂ ਮਿਲ ਸਕਿਆ। ਧਿਆਨਯੋਗ ਹੈ ਕਿ ਨੋਟਬੰਦੀ ਤੋਂ ਬਾਅਦ ਸਰਵੇ ਤੋਂ ਪਤਾ ਚੱਲਦਾ ਹੈ ਕਿ ਪਹਿਲੇ ਮਹੀਨੇ 'ਚ ਸ਼ੈਂਪੂ ਅਤੇ ਹੋਰ ਕਾਸਮੈਟਿਕਸ ਦੇ ਵਪਾਰ 'ਚ 20 ਫੀਸਦੀ ਤੱਕ ਦੀ ਗਿਰਾਵਟ ਆਈ।
ਧਿਆਨਯੋਗ ਹੈ ਕਿ ਇਸ ਸਾਲ ਅਪ੍ਰੈਲ ਮਹੀਨੇ 'ਚ ਜਾਨਸਨ ਐਂਡ ਜਾਨਸਨ ਦੇ ਭਾਰਤ 'ਚ ਮਿਲਣ ਵਾਲੇ ਬੇਬੀ ਉਤਪਾਦਾਂ 'ਤੇ ਗੰਭੀਰ ਸਵਾਲੀਆ ਚਿੰਨ੍ਹ ਲੱਗ ਚੁੱਕੇ ਸਨ। ਰਾਜਸਥਾਨ ਦੇ ਜੈਪੁਰ ਸਥਿਤ ਔਸ਼ਧੀ ਪ੍ਰਯੋਗਸ਼ਾਲਾ ਨੇ ਕੰਪਨੀ ਦੇ ਬੇਬੀ ਸ਼ੈਂਪੂ 'ਚ ਫਾਰਮਲਡਿਹਾਇਡ ਮਿਲਣ ਦੀ ਗੱਲ ਕਹੀ ਸੀ। ਪ੍ਰਯੋਗਸ਼ਾਲਾ ਦੀ ਰਿਪੋਰਟ ਦੇ ਆਧਾਰ 'ਤੇ ਐੱਨ. ਸੀ. ਪੀ. ਸੀ. ਆਰ. (ਰਾਸ਼ਟਰੀ ਬਾਲ ਅਧਿਕਾਰ ਹਿਫਾਜ਼ਤ ਕਮਿਸ਼ਨ) ਨੇ ਦੇਸ਼ ਦੇ ਸਾਰੇ ਸੂਬਿਆਂ ਨੂੰ ਜਾਨਸਨ ਐਂਡ ਜਾਨਸਨ ਬੇਬੀ ਸ਼ੈਂਪੂ ਦੀ ਵਿਕਰੀ ਰੋਕਣ ਅਤੇ ਇਸ ਦੇ ਸਟਾਕ ਨੂੰ ਹਟਾਉਣ ਲਈ ਕਿਹਾ ਸੀ। ਹਾਲਾਂਕਿ ਆਪਣੇ ਆਧਿਕਾਰਿਕ ਬਿਆਨ 'ਚ ਕੰਪਨੀ ਨੇ ਨੁਕਸਾਨਦਾਇਕ ਕੈਮੀਕਲ ਮਿਲਣ ਦੀ ਗੱਲ ਤੋਂ ਮਨ੍ਹਾ ਕੀਤਾ ਸੀ।


satpal klair

Content Editor

Related News