ਬਾਇਡੇਨ ਨੂੰ ਉਮੀਦ ਕਿ ਭਾਰਤ 'ਚ ਹੋ ਰਹੇ ਜੀ-20 ਸੰਮੇਲਨ 'ਚ ਸ਼ਾਮਲ ਹੋਣਗੇ ਸ਼ੀ ਜਿਨਪਿੰਗ

09/01/2023 4:15:58 PM

ਇੰਟਰਨੈਸ਼ਨਲ ਡੈਸਕ - ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਨੇ ਉਮੀਦ ਜਤਾਈ ਹੈ ਕਿ ਉਨ੍ਹਾਂ ਦੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਭਾਰਤ ਦੀ ਰਾਜਧਾਨੀ 'ਚ ਹੋ ਰਹੇ ਜੀ-20 ਸੰਮੇਲਨ 'ਚ ਹਿੱਸਾ ਲੈਣਗੇ। ਅਗਲੇ ਹਫ਼ਤੇ ਨਵੀਂ ਦਿੱਲੀ 'ਚ ਹੋਣ ਵਾਲੇ ਜੀ-20 ਸੰਮੇਲਨ 'ਚ ਬਾਇਡੇਨ ਸਮੇਤ ਲਗਭਗ ਦੋ ਦਰਜਨ ਵਿਸ਼ਵ ਭਰ ਦੇ ਨੇਤਾ ਹਿੱਸਾ ਲੈਣ ਜਾ ਰਹੇ ਹਨ, ਜਿਸ ਦੀ ਮੇਜ਼ਬਾਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। 

ਇਹ ਵੀ ਪੜ੍ਹੋ : ਵੱਡੀ ਰਾਹਤ: 158 ਰੁਪਏ ਸਸਤਾ ਹੋਇਆ ਗੈਸ ਸਿਲੰਡਰ, ਜਾਣੋ ਹੁਣ ਕਿੰਨੀ ਹੋਵੇਗੀ ਕੀਮਤ

ਸੂਤਰਾਂ ਤੋਂ ਮਿਲੀ ਰਿਪੋਰਟਾਂ ਮੁਤਾਬਕ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਇਸ ਸੰਮੇਲਨ ਵਿੱਚ ਸ਼ਾਮਲ ਨਹੀਂ ਹੋਣਗੇ। ਬਾਇਡੇਨ ਨੇ ਮੀਡੀਆ ਦੁਆਰਾ ਕਾਨਫਰੰਸ ਵਿੱਚ ਰਾਸ਼ਟਰਪਤੀ ਸ਼ੀ ਦੀ ਭਾਗੀਦਾਰੀ ਬਾਰੇ ਪੁੱਛੇ ਜਾਣ 'ਤੇ ਕਿਹਾ, "ਮੈਨੂੰ ਉਮੀਦ ਹੈ ਕਿ ਉਹ ਜੀ -20 ਸੰਮੇਲਨ ਵਿੱਚ ਸ਼ਾਮਲ ਹੋਣਗੇ।" ਇਸ ਦੌਰਾਨ 'ਏਸ਼ੀਆ ਸੋਸਾਇਟੀ ਪਾਲਿਸੀ ਇੰਸਟੀਚਿਊਟ' (ਏ.ਐੱਸ.ਪੀ.ਆਈ.) 'ਚ 'ਸਾਊਥ ਏਸ਼ੀਆ ਇਨੀਸ਼ੀਏਟਿਵਜ਼' ਦੇ ਨਿਰਦੇਸ਼ਕ ਫਰਵਾ ਆਮਰ ਨੇ ਕਿਹਾ ਕਿ ਰਾਸ਼ਟਰਪਤੀ ਸ਼ੀ ਦਾ ਭਾਰਤ 'ਚ ਜੀ-20 ਸੰਮੇਲਨ ਨੂੰ ਛੱਡਣਾ ਇਸ ਗੱਲ ਦੇ ਸਬੂਤ ਵਜੋਂ ਦੇਖਿਆ ਜਾ ਸਕਦਾ ਹੈ ਕਿ ਚੀਨ ਇਸ ਸਮੇਂ ਭਾਰਤ ਨੂੰ ਕੇਂਦਰ ਯਾਨੀ ਅਗਵਾਈ ਦਾ ਸਥਾਨ ਸੌਂਪਣ ਲਈ ਤਿਆਰ ਨਹੀਂ ਹੈ। 

ਇਹ ਵੀ ਪੜ੍ਹੋ : Air India ਨੂੰ ਇਕ ਹੋਰ ਝਟਕਾ: ਬੋਇੰਗ ਯੂਨਿਟ ਤੋਂ ਬਾਅਦ ਸਿਮੂਲੇਟਰ ਸਿਖਲਾਈ ਕੇਂਦਰ ’ਤੇ ਲੱਗੀ ਪਾਬੰਦੀ

ਇਸ ਦੌਰਾਨ ਆਮੇਰ ਨੇ ਕਿਹਾ, "ਹੁਣ ਤੱਕ ਦਾ ਸਭ ਤੋਂ ਮਹੱਤਵਪੂਰਨ ਘਟਨਾਕ੍ਰਮ... ਜੋ ਕੁਝ ਲੋਕਾਂ ਦੀ ਉਮੀਦ ਸੀ... ਉਹ ਰਾਸ਼ਟਰਪਤੀ ਸ਼ੀ ਦਾ ਭਾਰਤ ਦੁਆਰਾ ਮੇਜ਼ਬਾਨੀ ਕੀਤੇ ਜਾਣ ਵਾਲੇ ਜੀ-20 ਸੰਮੇਲਨ ਵਿੱਚ ਸ਼ਾਮਲ ਨਾ ਹੋਣ ਦਾ ਫ਼ੈਸਲਾ ਹੈ।" ਇਸ ਕਦਮ ਦੇ ਬਹੁਤ ਸਾਰੇ ਅਰਥ ਹਨ।'' ਉਨ੍ਹਾਂ ਨੇ ਕਿਹਾ, ''ਸਭ ਤੋਂ ਪਹਿਲਾਂ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਚੀਨ ਭਾਰਤ ਨੂੰ ਖ਼ਾਸ ਤੌਰ 'ਤੇ ਖੇਤਰ ਅਤੇ ਵਿਆਪਕ ਆਂਢ-ਗੁਆਂਢ ਵਿੱਚ ਅਗਵਾਈ ਦੀ ਵਾਗਡੋਰ ਸੌਂਪਣ ਲਈ ਤਿਆਰ ਨਹੀਂ ਹੈ। ਇਹ ਫ਼ੈਸਲਾ ਚੀਨ ਦੀ ਪ੍ਰਭਾਵਸ਼ਾਲੀ ਭੂਮਿਕਾ ਅਤੇ ਪ੍ਰਭਾਵ ਨੂੰ ਕਾਇਮ ਰੱਖਣ ਦੇ ਇਰਾਦੇ ਨੂੰ ਰੇਖਾਂਕਿਤ ਕਰਦਾ ਹੈ, ਜੋ ਸਿੱਧੇ ਤੌਰ 'ਤੇ ਖੇਤਰ ਵਿੱਚ ਸ਼ਕਤੀ ਦੇ ਨਾਜ਼ੁਕ ਸੰਤੁਲਨ ਨੂੰ ਪ੍ਰਭਾਵਤ ਕਰਦਾ ਹੈ।'' 

ਇਹ ਵੀ ਪੜ੍ਹੋ : ਹਵਾਈ ਅੱਡੇ 'ਤੇ ਜਾਣ ਵਾਲੇ ਸਾਵਧਾਨ, 3 ਦਿਨ ਬੰਦ ਰਹੇਗੀ ਦਿੱਲੀ! ਜਾਣੋ ਕਿਉਂ

ਆਮਰ ਨੇ ਕਿਹਾ ਕਿ ਰਾਸ਼ਟਰਪਤੀ ਸ਼ੀ ਦੀ ਗੈਰਹਾਜ਼ਰੀ ਇੱਕ ਯਾਦ ਦਿਵਾਉਂਦੀ ਹੈ ਕਿ ਸਰਹੱਦ 'ਤੇ ਤਣਾਅ ਨੂੰ ਘਟਾਉਣ ਲਈ ਨਿਰੰਤਰ ਅਤੇ ਗੁੰਝਲਦਾਰ ਕੰਮ ਕਰਨ ਦੀ ਲੋੜ ਹੋਵੇਗੀ। ਦੋਹਾਂ ਦੇਸ਼ਾਂ ਦੇ ਵਿਚਾਲੇ ਗੱਲਬਾਤ ਦੀ ਪ੍ਰਕਿਰਿਆ ਲੰਬੀ ਹੋਵੇਗੀ, ਜਿਸ ਨੂੰ ਕਿਤੇ ਨਾ ਕਿਤੇ ਹਿਮਾਲਿਆ ਖੇਤਰ ਦੇ ਵਿਆਪਕ ਭੂ-ਰਾਜਨੀਤਿਕ ਦ੍ਰਿਸ਼ ਅਤੇ ਕਿਤੇ ਨਾ ਕਿਤੇ ਅਮਰੀਕਾ ਨਾਲ ਚੀਨ ਦੇ ਰਣਨੀਤਕ ਮੁਕਾਬਲੇ ਨਾਲ ਜੋੜਿਆ ਜਾਵੇਗਾ। ਉਨ੍ਹਾਂ ਕਿਹਾ, ''ਹਾਲ ਹੀ 'ਚ ਸੰਪੰਨ ਬ੍ਰਿਕਸ ਸੰਮੇਲਨ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਸੰਭਾਵਿਤ ਮੁਲਾਕਾਤ ਦੇ ਸੰਕੇਤ ਮਿਲੇ ਸਨ ਪਰ ਅਸਲ 'ਚ ਗੱਲਬਾਤ ਇਕ ਸੰਖੇਪ ਵਟਾਂਦਰੇ ਤੱਕ ਸੀਮਤ ਸੀ, ਜਿਸ ਨਾਲ ਸਬੰਧਾਂ ਦੀਆਂ ਡੂੰਘੀਆਂ ਗੁੰਝਲਾਂ ਨੂੰ ਦਰਸਾਇਆ ਗਿਆ ਸੀ।

ਇਹ ਵੀ ਪੜ੍ਹੋ : ਰੱਖੜੀ ਮੌਕੇ ਮੋਦੀ ਸਰਕਾਰ ਦਾ ਵੱਡਾ ਤੋਹਫ਼ਾ, 200 ਰੁਪਏ ਸਸਤਾ ਹੋਇਆ LPG ਸਲੰਡਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News