ਜਿਓ ਯੂਜ਼ਰਜ਼ ਲਈ ਖੁਸ਼ਖਬਰੀ, ਮਿਲੇਗਾ 30 ਮਿੰਟ ਦਾ ਫ੍ਰੀ ਟਾਕਟਾਈਮ

10/12/2019 11:25:37 AM

ਗੈਜੇਟ ਡੈਸਕ– ਰਿਲਾਇੰਸ ਜਿਓ ਨੇ ਆਪਣੇ ਗਾਹਕਾਂ ਨੂੰ 30 ਮਿੰਟ ਦਾ ਫ੍ਰੀ ਟਾਕਟਾਈਮ ਦੇਣਾ ਸ਼ੁਰੂ ਕਰ ਦਿੱਤਾ ਹੈ। ਅਜਿਹਾ ਲੱਗਦਾ ਹੈ ਕਿ ਦੂਜੇ ਨੈੱਟਵਰਕ ’ਤੇ ਫ੍ਰੀ ਕਾਲਿੰਗ ਬੰਦ ਕਰਨ ਦਾ ਝਟਕਾ ਦੇਣ ਤੋਂ ਬਾਅਦ ਜਿਓ ਆਪਣੇ ਗਾਹਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ’ਚ ਲੱਗੀ ਹੈ। ਇਸੇ ਕੜੀ ਜਿਓ ਆਪਣੇ ਕੁਝ ਗਾਹਕਾਂ ਨੂੰ 30 ਮਿੰਟ ਫ੍ਰੀ ਕਾਲਿੰਗ ਦਾ ਆਫਰ ਦੇ ਰਹੀ ਹੈ। ਜਿਓ ਦੇ ਗਾਹਕਾਂ ਨੂੰ ਮੈਸੇਜ ਰਹੀਂ ਇਸ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਤੁਹਾਨੂੰ ਫ੍ਰੀ ’ਚ 30 ਮਿੰਟ ਦਾ ਕਾਲਿੰਗ ਮਿਲੀ ਹੈ। 

ਹਾਲਾਂਕਿ ਇਹ ਆਫਰ ਜਿਓ ਦੇ ਸਿਰਫ ਉਨ੍ਹਾਂ ਗਾਹਕਾਂ ਨੂੰ ਹੀ ਮਿਲ ਰਿਹਾ ਹੈ ਜੋ ਪਹਿਲੀ ਵਾਰ ਰੀਚਾਰਜ ਕਰਵਾ ਰਹੇ ਹਨ। ਇਕ ਅੰਗਰੇਜੀ ਵੈੱਬਸਾਈਟ ਦੀ ਰਿਪੋਰਟ ਮੁਤਾਬਕ, ਜਿਓ ਦਾ ਇਹ 30 ਮਿੰਟ ਦਾ ਫ੍ਰੀ ਕਾਲਿੰਗ ਵਾਲਾ ਆਫਰ 17 ਅਕਤੂਬਰ 2019 ਤਕ ਦੀ ਹੈ। ਦੱਸ ਦੇਈਏ ਕਿ ਜਿਓ ਨੇ 9 ਅਕਤੂਬਰ ਨੂੰ ਐਲਾਨ ਕੀਤਾ ਸੀ ਕਿ ਜਿਓ ਦੇ ਗਾਹਕਾਂ ਨੂੰ 10 ਅਕਤੂਬਰ ਤੋਂ ਦੂਜੀ ਕੰਪਨੀ ਦੇ ਨੈੱਟਵਰਕ ’ਤੇ ਗੱਲ ਕਰਨ ਲਈ ਅੱਗ ਤੋਂ ਰੀਚਾਰਜ ਕਰਵਾਉਣਾ ਹੋਵੇਗਾ। ਕੰਪਨੀ ਨੇ ਇਸ ਨੂੰ ਇੰਟਰਕੁਨੈਕਟ ਯੂਸੇਜ਼ ਚਾਰਜ ਵਾਊਚਰ ਨਾਂ ਦਿੱਤਾ ਹੈ। ਦੂਜੇ ਸ਼ਬਦਾਂ ’ਚ ਕਹੀਏ ਤਾਂ ਇਸ ਐਲਾਨ ਤੋਂ ਬਾਅਦ ਜਿਓ ਦੇ ਗਾਹਕਾਂ ਨੂੰ ਦੂਜੀ ਕੰਪਨੀ ਦੇ ਨੈੱਟਵਰਕ ’ਤੇ ਗੱਲ ਕਰਨ ਲਈ ਘੱਟੋ-ਘੱਟ 10 ਰੁਪਏ ਦਾ ਰੀਚਾਰਜ ਕਰਵਾਉਣਾ ਹੋਵੇਗਾ। 10 ਰੁਪਏ ਦੇ ਰੀਚਾਰਜ ’ਚ 124 ਮਿੰਟ ਦੀ ਕਾਲਿੰਗ ਮਿਲੇਗੀ ਜਿਸ ਦਾ ਇਸਤੇਮਾਲ ਤੁਸੀਂ ਦੂਜੀ ਕੰਪਨੀ ਦੇ ਨੈੱਟਵਰਕ ’ਤੇ ਗੱਲ ਕਰਨ ਲਈ ਕਰ ਸਕਦੇ ਹਨ। ਉਥੇ ਹੀ 10 ਰੁਪਏ ਦੇ ਰੀਚਾਰਜ ਦੇ ਬਦਲੇ ਕੰਪਨੀ ਆਪਣੇ ਗਾਹਕਾਂ ਨੂੰ 1 ਜੀ.ਬੀ. ਡਾਟਾ ਫ੍ਰੀ ਦੇ ਰਹੀ ਹੈ।


Related News