ਪੰਜਾਬ ਦੇ 1 ਕਰੋੜ ਲੋਕਾਂ ਨੂੰ ਲੱਗੇਗਾ ਝਟਕਾ, ਮਹਿੰਗਾ ਹੋ ਸਕਦੈ ਜਿਓ!

Thursday, Apr 25, 2019 - 12:31 PM (IST)

ਪੰਜਾਬ ਦੇ 1 ਕਰੋੜ ਲੋਕਾਂ ਨੂੰ ਲੱਗੇਗਾ ਝਟਕਾ, ਮਹਿੰਗਾ ਹੋ ਸਕਦੈ ਜਿਓ!

ਨਵੀਂ ਦਿੱਲੀ— ਰਿਲਾਇੰਸ ਜਿਓ ਨੂੰ ਇਸ ਸਾਲ ਆਪਣੇ ਪਲਾਨ ਦੀਆਂ ਕੀਮਤਾਂ 'ਚ ਵਾਧਾ ਕਰਨਾ ਪੈ ਸਕਦਾ ਹੈ। ਜਿਓ ਨਾਲ ਰੋਜ਼ਾਨਾ ਬਹੁਤ ਸਾਰੇ ਨਵੇਂ ਗਾਹਕ ਜੁੜ ਰਹੇ ਹਨ। ਪੰਜਾਬ 'ਚ ਉਸ ਦੇ ਲਗਭਗ 1.16 ਕਰੋੜ ਗਾਹਕ ਹਨ। ਹੁਣ ਜੇਕਰ ਪਲਾਨ ਮਹਿੰਗੇ ਹੁੰਦੇ ਹਨ ਤਾਂ ਇਨ੍ਹਾਂ ਨੂੰ ਝਟਕਾ ਲੱਗ ਸਕਦਾ ਹੈ।

ਰਿਲਾਇੰਸ ਜਿਓ ਨੇ ਸਤੰਬਰ 2016 'ਚ ਪਹਿਲੀ ਵਾਰ ਦੂਰਸੰਚਾਰ ਬਾਜ਼ਾਰ 'ਚ ਕਦਮ ਰੱਖੇ ਸਨ, ਉਦੋਂ ਤੋਂ ਟੈਲੀਕਾਮ ਬਾਜ਼ਾਰ 'ਚ ਪਲਾਨ ਨੂੰ ਲੈ ਕੇ ਜੰਗ ਛਿੜੀ ਹੋਈ ਹੈ। ਹਾਲਾਂਕਿ ਜਿਓ ਨੇ ਇਸ ਸੰਬੰਧੀ ਕੋਈ ਸੰਕੇਤ ਨਹੀਂ ਦਿੱਤਾ ਹੈ ਪਰ ਮਾਹਰਾਂ ਨੇ ਬਾਜ਼ਾਰ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਇਹ ਅੰਦਾਜ਼ੇ ਲਗਾਏ ਹਨ।
 

 

ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਦੂਰਸੰਚਾਰ ਸੈਕਟਰ 'ਚ ਹੁਣ ਇਕ-ਦੂਜੇ ਦੇ ਗਾਹਕਾਂ ਨੂੰ ਤੋੜਨ ਦੀ ਖੇਡ ਬੰਦ ਹੋ ਗਈ ਹੈ। ਮਾਹਰਾਂ ਦਾ ਕਹਿਣਾ ਹੈ ਕਿ ਫਾਈਬਰ ਤੇ ਟਾਵਰਾਂ ਦਾ ਪ੍ਰਬੰਧਨ ਕਰਨ 'ਤੇ ਰਿਲਾਇੰਸ ਜਿਓ ਦਾ ਸਾਲਾਨਾ ਖਰਚ 9,000 ਕਰੋੜ ਰੁਪਏ ਆ ਰਿਹਾ ਹੈ। ਇਸ ਵਿਚਕਾਰ ਵੋਡਾਫੋਨ ਆਈਡੀਆ ਤੇ ਭਾਰਤੀ ਏਅਰਟੈੱਲ ਦੋਹਾਂ ਨੇ ਜਿਓ ਨਾਲ ਨਜਿੱਠਣ ਦੇ ਮਕਸਦ ਨਾਲ ਹਰ ਜਗ੍ਹਾ ਆਪਣੀਆਂ 4ਜੀ ਸੇਵਾਵਾਂ ਨੂੰ ਬੜ੍ਹਾਵਾ ਦੇਣ ਲਈ 25,000 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਬਣਾਈ ਹੈ। ਇਨ੍ਹਾਂ ਦੋਹਾਂ ਦੀ ਚੁਣੌਤੀ ਨੂੰ ਦੇਖਦੇ ਹੋਏ ਜਿਓ ਨੂੰ ਰੈਵੇਨਿਊ 'ਤੇ ਫੋਕਸ ਕਰਨਾ ਹੋਵੇਗਾ। ਲਿਹਾਜਾ ਜਿਓ ਨੂੰ ਕੀਮਤਾਂ ਵਧਾਉਣ ਲਈ ਮਜਬੂਰ ਹੋਣਾ ਪੈ ਸਕਦਾ ਹੈ।

ਜਿਓ ਨੇ ਕਿਹਾ- ਟੈਰਿਫ 'ਚ ਨਹੀਂ ਹੋਵੇਗਾ ਬਦਲਾਵ!
ਹਾਲਾਂਕਿ ਜਿਓ ਦੇ ਮੈਨੇਜਮੈਂਟ ਨੇ ਪਿਛਲੇ ਹਫਤੇ ਰਿਲਾਇੰਸ ਜਿਓ ਲਿਮਟਿਡ ਦੇ ਵਿੱਤੀ ਨਤੀਜੇ ਜਾਰੀ ਹੋਣ ਮਗਰੋਂ ਵਿਸ਼ਲੇਸ਼ਕਾਂ ਨਾਲ ਚਰਚਾ 'ਚ ਇਹ ਗੱਲ ਦੁਹਰਾਈ ਸੀ ਕਿ ਟੈਰਿਫ 'ਚ ਕੋਈ ਬਦਲਾਵ ਨਹੀਂ ਕੀਤਾ ਜਾਵੇਗਾ ਤੇ ਗਾਹਕਾਂ ਨੂੰ ਜੋੜਨ 'ਤੇ ਫੋਕਸ ਜਾਰੀ ਰਹੇਗਾ ਪਰ ਬਾਜ਼ਾਰ ਮਾਹਰਾਂ ਨੂੰ ਲੱਗਦਾ ਹੈ ਕਿ ਮੋਬਾਇਲ ਟੈਰਿਫ ਬਾਜ਼ਾਰ 'ਚ ਹੁਣ ਸਥਿਤੀ ਬਦਲ ਰਹੀ ਹੈ ਤੇ ਜਿਓ ਨੂੰ ਇਸ ਵਿੱਤੀ ਸਾਲ 'ਚ ਪਲਾਨਸ ਦੀਆਂ ਕੀਮਤਾਂ 'ਚ ਵਾਧਾ ਕਰਨਾ ਪੈ ਸਕਦਾ ਹੈ।
ਜ਼ਿਕਰਯੋਗ ਹੈ ਕਿ 30.6 ਕਰੋੜ ਗਾਹਕਾਂ ਨਾਲ ਜਿਓ ਹੁਣ ਸਿਰਫ ਵੋਡਾਫੋਨ-ਆਈਡੀਆ ਤੋਂ ਹੀ ਪਿੱਛੇ ਹੈ। ਜਿਓ ਦੀ ਪ੍ਰਮੁੱਖ ਵਿਰੋਧੀ ਵੋਡਾਫੋਨ-ਆਈਡੀਆ ਕੋਲ 38.7 ਕਰੋੜ ਗਾਹਕ ਹਨ। ਉੱਥੇ ਹੀ ਭਾਰਤੀ ਏਅਰਟੈੱਲ 28.4 ਕਰੋੜ ਗਾਹਕਾਂ ਨਾਲ ਤੀਜੇ ਨੰਬਰ 'ਤੇ ਹੈ। ਇੰਡਸਟਰੀ ਮਾਹਰਾਂ ਦਾ ਕਹਿਣਾ ਹੈ ਕਿ ਗਾਹਕਾਂ ਦੇ ਮਾਮਲੇ 'ਚ ਜਿਓ ਜਲਦ ਹੀ ਵੋਡਾਫੋਨ-ਆਈਡੀਆ ਤੋਂ ਅੱਗੇ ਨਿਕਲ ਸਕਦੀ ਹੈ।


Related News