ਨਗ ਅਤੇ ਗਹਿਣਾ ਨਿਰਯਾਤ ਜਨਵਰੀ ''ਚ 8.45 ਫੀਸਦੀ ਘੱਟ ਕੇ 21,146.59 ਕਰੋੜ ਰਿਹਾ

02/12/2020 9:48:45 AM

ਮੁੰਬਈ—ਨਗ ਅਤੇ ਗਹਿਣਿਆਂ ਦਾ ਨਿਰਯਾਤ ਜਨਵਰੀ ਮਹੀਨੇ 'ਚ 8.45 ਫੀਸਦੀ ਘੱਟ ਕੇ 21,146.59 ਕਰੋੜ ਰੁਪਏ ਰਹਿ ਗਿਆ ਹੈ। ਨਗ ਅਤੇ ਗਹਿਣਾ ਨਿਰਯਾਤ ਜੀ.ਜੇ.ਈ.ਪੀ.ਸੀ. ਨੇ ਇਹ ਜਾਣਕਾਰੀ ਦਿੱਤੀ। ਉੱਧਰ ਅਪ੍ਰੈਲ 2019 ਤੋਂ ਜਨਵਰੀ 2020 ਦੇ ਦੌਰਾਨ ਨਗ ਅਤੇ ਗਹਿਣਾ ਨਿਰਯਾਤ 4.78 ਫੀਸਦੀ ਘੱਟ ਕੇ 2,16,076.06 ਕਰੋੜ ਰਹਿ ਗਿਆ। ਇਸ ਤੋਂ ਪਿਛਲੇ ਵਿੱਤੀ ਸਾਲ ਦੇ ਪਹਿਲੇ ਦਸ ਮਹੀਨੇ 'ਚ ਇਹ 2,26,933.91 ਕਰੋੜ ਰੁਪਏ ਰਿਹਾ ਸੀ।
ਇਸ ਤਰ੍ਹਾਂ ਜਨਵਰੀ 'ਚ ਤਰਾਸ਼ੇ ਅਤੇ ਪਾਲਿਸ਼ ਹੀਰਿਆਂ (ਸੀ.ਪੀ.ਡੀ.) ਦਾ ਨਿਰਯਾਤ 4.92 ਫੀਸਦੀ ਘੱਟ ਕੇ 11,757.08 ਕਰੋੜ 'ਤੇ ਆ ਗਿਆ। ਇਸ ਤੋਂ ਪਿਛਲੇ ਸਾਲ ਇਸ ਮਹੀਨੇ 'ਚ ਇਹ 12,365.89 ਕਰੋੜ ਰੁਪਏ ਰਿਹਾ ਸੀ। ਚਾਲੂ ਵਿੱਤੀ ਸਾਲ ਦੇ ਪਹਿਲੇ ਦਸ ਮਹੀਨੇ 'ਚ ਤਰਾਸ਼ੇ ਅਤੇ ਪਾਲਿਸ਼ ਹੀਰਿਆਂ ਦਾ ਨਿਰਯਾਤ 16.04 ਫੀਸਦੀ ਘੱਟ ਕੇ 1,14,982.97 ਕਰੋੜ ਰੁਪਏ ਰਿਹਾ ਜਦੋਂਕਿ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਮਿਆਦ 'ਚ ਇਹ 1,36,941.69 ਕਰੋੜ ਰੁਪਏ 'ਤੇ ਰਿਹਾ ਸੀ। ਉੱਧਰ ਜਨਵਰੀ 'ਚ ਸੋਨੇ ਦੇ ਗਹਿਣਿਆਂ ਦਾ ਨਿਰਯਾਤ 2.21 ਫੀਸਦੀ ਘੱਟ ਕੇ 6,337.12 ਕਰੋੜ ਰੁਪਏ ਰਹਿ ਗਿਆ ਜਦੋਂਕਿ ਇਸ ਤੋਂ ਪਿਛਲੇ ਵਿੱਤੀ ਸਾਲ ਦੇ ਇਸ ਮਹੀਨੇ 'ਚ 6,480.26 ਕਰੋੜ ਰੁਪਏ ਦਾ ਨਿਰਯਾਤ ਹੋਇਆ ਸੀ। ਹਾਲਾਂਕਿ ਚਾਲੂ ਵਿੱਤੀ ਸਾਲ ਦੇ ਪਹਿਲਾਂ ਦੱਸ ਮਹੀਨੇ 'ਚ ਸੋਨੇ ਦਾ ਗਹਿਣਿਆਂ ਦਾ ਨਿਰਯਾਤ 5.33 ਫੀਸਦੀ ਵਧ ਕੇ 71,981.43 ਕਰੋੜ ਰੁਪਏ 'ਤੇ ਪਹੁੰਚ ਗਿਆ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਮਿਆਦ 'ਚ 68,340.74 ਕਰੋੜ ਰੁਪਏ ਰਿਹਾ ਸੀ।


Aarti dhillon

Content Editor

Related News