ਜੈੱਟ ਏਅਰਵੇਜ਼ ਨੂੰ ਇਕ ਲੱਖ ਰੁਪਏ ਮੁਆਵਜ਼ਾ ਦੇਣ ਦਾ ਨਿਰਦੇਸ਼

Wednesday, Aug 14, 2019 - 11:14 AM (IST)

ਜੈੱਟ ਏਅਰਵੇਜ਼ ਨੂੰ ਇਕ ਲੱਖ ਰੁਪਏ ਮੁਆਵਜ਼ਾ ਦੇਣ ਦਾ ਨਿਰਦੇਸ਼

ਨਵੀਂ ਦਿੱਲੀ — ਚੋਟੀ ਦੇ ਖਪਤਕਾਰ ਕਮਿਸ਼ਨ ਨੇ ਜੈੱਟ ਏਅਰਵੇਜ਼ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਛੱਤੀਸਗੜ੍ਹ ਦੇ ਇਕ ਨਿਵਾਸੀ ਨੂੰ ਵਿਆਜ ਦੇ ਨਾਲ ਇਕ ਲੱਖ ਰੁਪਏ ਦਾ ਮੁਆਵਜ਼ਾ ਦੇਵੇ। ਜੂਨ 2012 ’ਚ ਕੰਪਨੀ ਦੀ ਇਕ ਉਡਾਣ ਆਪਣੇ ਪਹਿਲਾਂ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਰਵਾਨਾ ਹੋ ਗਈ ਸੀ ਅਤੇ ਯਾਤਰੀ ਨੂੰ ਇਸ ਸਬੰਧੀ ਜਾਣਕਾਰੀ ਨਹੀਂ ਦਿੱਤੀ ਗਈ ਸੀ। ਇਸ ਵਜ੍ਹਾ ਨਾਲ ਯਾਤਰੀ ਇਕ ਪ੍ਰੀਖਿਆ ’ਚ ਸ਼ਾਮਲ ਨਹੀਂ ਹੋ ਸਕਿਆ।

ਕਮਿਸ਼ਨ ਨੇ ਕਿਹਾ ਕਿ ਉਡਾਣ ਦੇ ਬਾਰੇ ਸੂਚਨਾ ਨਾ ਦੇ ਕੇ ਜੈੱਟ ਏਅਰਵੇਜ਼ ਇੰਡੀਆ ਲਿ. ਯਾਤਰੀ ਡਾ. ਅਕਾਸ਼ ਲਲਵਾਨੀ ਨੂੰ ਸੇਵਾ ਉਪਲੱਬਧ ਕਰਵਾਉਣ ’ਚ ਨਾਕਾਮ ਰਹੀ। ਉਡਾਣ ਆਪਣੇ ਪਹਿਲਾਂ ਤੋਂ ਨਿਰਧਾਰਤ ਸਮੇਂ ਤੋਂ 10 ਘੰਟੇ ਪਹਿਲਾਂ ਹੀ ਰਵਾਨਾ ਹੋ ਗਈ ਸੀ। ਲਲਵਾਨੀ ਨੇ ਆਨਲਾਈਨ ਪੋਰਟਲ ਯਾਹੂ ਟੂਰ ਐਂਡ ਟਰੇਵਲਸ ਰਾਹੀਂ ਉਡਾਣ ਦੀ ਟਿਕਟ ਬੁੱਕ ਕੀਤੀ ਸੀ।


Related News