ਜੈੱਟ ਏਅਰਵੇਜ਼ ਨੂੰ ਝਟਕਾ, ਨਾ ਮੋੜਿਆ ਉਧਾਰ ਤਾਂ ਜਹਾਜ਼ ਕੀਤਾ ਜ਼ਬਤ

Wednesday, Apr 10, 2019 - 06:37 PM (IST)

ਜੈੱਟ ਏਅਰਵੇਜ਼ ਨੂੰ ਝਟਕਾ, ਨਾ ਮੋੜਿਆ ਉਧਾਰ ਤਾਂ ਜਹਾਜ਼ ਕੀਤਾ ਜ਼ਬਤ

ਨਵੀਂ ਦਿੱਲੀ— ਮੁਸ਼ਕਲ 'ਚ ਫਸੀ ਨਿੱਜੀ ਖੇਤਰ ਦੀ ਏਅਰਲਾਈਨ ਜੈੱਟ ਏਅਰਵੇਜ਼ ਦੀਆਂ ਮੁਸ਼ਕਲਾਂ ਹੋਰ ਵਧਦੀਆਂ ਜਾ ਰਹੀਆਂ ਹਨ। ਯੂਰੋਪ ਦੀ ਇਕ ਕਾਰਗੋ ਸੇਵਾ ਪ੍ਰਦਾਤਾ ਨੇ ਬਕਾਏ ਦਾ ਭੁਗਤਾਨ ਨਾ ਹੋਣ ਦੇ ਕਾਰਨ ਕੰਪਨੀ ਦੇ ਬੋਇੰਗ ਜਹਾਜ਼ ਨੂੰ ਐਮਸਟਰਡਮ ਹਵਾਈ ਅੱਡੇ 'ਤੇ ਜ਼ਬਤ ਕਰ ਲਿਆ।
ਏਅਰਲਾਈਨ ਦੇ ਇਕ ਸੂਤਰ ਨੇ ਕਿਹਾ ਕਿ ਇਸ ਜਹਾਜ਼ ਦੇ ਰਾਹੀਂ ਵੀਰਵਾਰ ਤੋਂ ਮੁੰਬਈ ਤੋਂ ਐਮਸਟਰਡਮ ਦੇ ਲਈ ਉਡਾਣ (9 ਡਬਲਯੂ 321) ਸੇਵਾ ਦਾ ਪਰਿਚਾਲਣ ਕੀਤਾ ਜਾਣਾ ਸੀ। ਏਅਰਲਾਈਨ ਦੇ ਇਕ ਸੂਤਰ ਨੇ ਬੁੱਧਵਾਰ ਨੂੰ ਕਿਹਾ ਕਿ ਕਾਰਗੋ ਏਜੰਟ ਨੇ ਏਅਰਲਾਈਨ ਵਲੋਂ ਬਕਾਏ ਦਾ ਭੁਗਤਾਨ ਨਾ ਹੋਣ ਕਾਰਨ ਜੈੱਟ ਏਅਰਵੇਜ਼ ਦਾ ਬੋਇੰਗ 777-300 ਈ.ਆਰ (ਵੀ.ਟੀ-ਜੇ.ਈ.ਡਬਲਯੂ) ਆਪਣੇ ਕਬਜ਼ੇ 'ਚ ਲੈ ਲਿਆ ਹੈ।
ਜੈੱਟ ਏਅਰਵੇਜ਼ ਦੇ 75 ਫੀਸਦੀ ਜਹਾਜ਼ ਪੱਟੇ 'ਤੇ
ਪੱਟੇ 'ਤੇ ਜਹਾਜ਼ ਦੇਣ ਵਾਲੀਆਂ ਕੰਪਨੀਆਂ ਦੇ ਬਕਾਏ ਦਾ ਭੁਗਤਾਨ ਨਾ ਹੋਣ ਕਾਰਨ ਜੈੱਟ ਏਅਰਵੇਜ਼ ਆਪਣੇ ਬੇੜੇ ਦੇ 78 ਫੀਸਦੀ ਤੋਂ ਜ਼ਿਆਦਾ ਜਹਾਜ਼ਾਂ ਨੂੰ ਖੜ੍ਹਾ ਕਰ ਚੁੱਕੀ ਹੈ। ਹੁਣ ਏਅਰਲਾਈਨ ਸਿਰਫ 25 ਜਹਾਜ਼ਾਂ ਦੇ ਰਾਹੀਂ ਪਰਿਚਾਲਣ ਕਰ ਰਹੀ ਹੈ, ਜਦਕਿ ਪਹਿਲਾਂ ਉਹ 123 ਜਹਾਜ਼ਾਂ ਦੇ ਨਾਲ ਪਰਿਚਾਲਣ ਕਰ ਰਹੀ ਸੀ।
ਪਾਇਲਟਾਂ ਨੇ ਭੇਜਿਆ ਸੀ ਕਾਨੂੰਨੀ ਨੋਟਿਸ
ਨਕਦੀ ਮੁਸ਼ਕਲਾਂ ਕਾਰਨ ਏਅਰਲਾਈਨ ਆਪਣੇ 16,000 ਤੋਂ ਜ਼ਿਆਦਾ ਕਰਮਚਾਰੀਆਂ ਦੀ ਤਨਖਾਹ ਦਾ ਭੁਗਤਾਨ ਹੀ ਕਰ ਪਾ ਰਹੀ ਹੈ। ਕੰਪਨੀ ਦੇ ਪਾਇਲਟਾਂ ਦੇ ਇਕ ਵਰਗ ਨੇ ਮੰਗਲਵਾਰ ਨੂੰ ਕੰਪਨੀ ਪ੍ਰਬੰਧਨ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਫਿਲਹਾਲ ਕੰਪਨੀ ਦਾ ਪ੍ਰਬੰਧਨ ਭਾਰਤੀ ਸਟੇਟ ਬੈਂਕ ਦੀ ਅਗੁਵਾਈ ਵਾਲਾ ਬੈਂਕਾਂ ਦਾ ਗਠਜੋੜ ਕਰ ਰਿਹਾ ਹੈ।
ਕੰਪਨੀ ਨੇ ਉਪਰੋਕ ਨੂੰ ਰੱਦ ਕੀਤੇ ਜਾਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਪਰਿਚਾਲਣ ਨਾਲ ਜੁੜੇ ਕਾਰਨਾਂ ਕਾਰਨ ਉਸ ਨੂੰ ਇਹ ਕਦਮ ਚੁੱਕਣਾ ਪੈ ਰਿਹਾ ਹੈ। ਇਕ ਸੂਤਰ ਨੇ ਦੱਸਿਆ ਹੈ ਕਿ ਇਹ ਜਹਾਜ਼ ਮੰਗਲਵਾਰ ਨੂੰ ਮੁੰਬਈ ਤੋਂ ਏਮਸਟਰਡਮ ਗਿਆ ਸੀ। ਇਸ ਨੇ ਵੀਰਵਾਰ ਨੂੰ ਵਾਪਸ ਆਉਣਾ ਸੀ।


author

satpal klair

Content Editor

Related News