ਪਾਵਰਕਾਮ ਦੀ ਸਖ਼ਤ ਕਾਰਵਾਈ, ਸਮੇਂ ਸਿਰ ਬਿਜਲੀ ਬਿੱਲ ਨਾ ਭਰਨ ਵਾਲਿਆਂ ਦੇ ਕੱਟੇ ਜਾਣਗੇ ਮੀਟਰ
Tuesday, Nov 04, 2025 - 10:00 PM (IST)
ਸ੍ਰੀ ਮੁਕਤਸਰ ਸਾਹਿਬ, (ਪਵਨ ਤਨੇਜਾ, ਖੁਰਾਣਾ)- ਬਕਾਇਆ ਬਿਜਲੀ ਬਿੱਲ ਦੇ ਖਪਤਕਾਰਾਂ ਪ੍ਰਤੀ ਪਾਵਰਕਾਮ ਸਖ਼ਤ ਦਿਖਾਈ ਦੇ ਰਿਹਾ ਹੈ। ਪੀ. ਐੱਸ. ਪੀ. ਸੀ. ਐੱਲ. ਸਿਟੀ ਸਬ ਡਵੀਜ਼ਨ ਸ੍ਰੀ ਮੁਕਤਸਰ ਸਾਹਿਬ ਨੇ ਆਪਣੇ ਸਾਰੇ ਖਪਤਕਾਰਾਂ ਨੂੰ ਸੂਚਿਤ ਕੀਤਾ ਹੈ ਕਿ ਤੁਹਾਡੇ ਵੱਲ ਬਿਜਲੀ ਦਾ ਜਿਨ੍ਹਾਂ ਵੀ ਬਿੱਲ ਬਕਾਇਆ ਖੜਾ ਹੈ ਉਹ ਜਲਦ ਤੋਂ ਜਲਦ ਸਬੰਧਿਤ ਦਫਤਰ ਦੇ ਕੈਸ਼ ਕਾਉਂਟਰ ਜਾਂ ਆਨਲਾਈਨ ਸਮੇਂ ਸਿਰ ਜਮਾਂ ਕਰਵਾਇਆ ਜਾਵੇ ਨਹੀਂ ਤਾਂ ਪਾਵਰਕਾਮ ਦੀਆਂ ਹਦਾਇਤਾਂ ਅਨੁਸਾਰ ਮੀਟਰ ਕੁਨੈਕਸ਼ਨ ਕੱਟਣ ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਜਿਸਦੀ ਨਿਰੋਲ ਜਿੰਮੇਵਾਰੀ ਸਬੰਧਿਤ ਖਪਤਕਾਰ ਦੀ ਹੋਵੇਗੀ।
