ਤਿਮਾਹੀ ਨਤੀਜੇ ਘੋਸ਼ਿਤ ਕਰਨ ਦੀ ਸਥਿਤੀ ''ਚ ਨਹੀਂ ਜੈੱਟ ਏਅਰਵੇਜ਼, ਦੱਸਿਆ ਕਾਰਨ

05/31/2019 12:48:44 PM

ਨਵੀਂ ਦਿੱਲੀ—ਆਰਥਿਕ ਸੰਕਟ ਨਾਲ ਜੂਝ ਰਹੀ ਪ੍ਰਾਈਵੇਟ ਸੈਕਟਰ ਦੀ ਏਅਰਲਾਈਨ ਜੈੱਟ ਏਅਰਵੇਜ਼ ਚੌਥੀ ਤਿਮਾਹੀ ਦੇ ਨਤੀਜਿਆਂ ਦੇ ਐਲਾਨ ਦੀ ਸਥਿਤੀ 'ਚ ਨਹੀਂ ਹੈ। ਦਰਅਸਲ ਜੈੱਟ ਏਅਰਵੇਜ਼ ਵਲੋਂ ਸ਼ੇਅਰ ਬਾਜ਼ਾਰ ਨੂੰ ਸੂਚਨਾ ਦਿੱਤੀ ਗਈ ਕਿ ਉਹ 31 ਮਾਰਚ ਨੂੰ ਖਤਮ ਵਿੱਤੀ ਸਾਲ 2018-19 ਦੀ ਆਡਿਟ ਰਿਪੋਰਟ 'ਤੇ ਵਿਚਾਰ ਕਰਨ ਅਤੇ ਉਸ ਨੂੰ ਮਨਜ਼ੂਰੀ ਦੇਣ ਦੀ ਸਥਿਤੀ 'ਚ ਨਹੀਂ ਹੈ।
ਕੰਪਨੀ ਨੇ ਕਿਹਾ ਕਿ ਕਰਜ਼ਦਾਤਾਵਾਂ ਵਲੋਂ ਕੰਪਨੀ ਸੰਚਾਲਨ 'ਤੇ ਕੰਟਰੋਲ 'ਚ ਬਦਲਾਅ ਦੇ ਇਲਾਵਾ ਸੱਦਾ ਬੋਲੀ ਪ੍ਰਕਿਰਿਆ ਅਤੇ ਨਿਰਦੇਸ਼ਕ ਮੰਡਲ ਦੇ ਮੈਂਬਰਾਂ, ਪ੍ਰਬੰਧਨ ਟੀਮ ਦੇ ਮੁੱਖ ਮੈਂਬਰਾਂ ਦੇ ਅਸਤੀਫੇ ਦੀ ਵਜ੍ਹਾ ਨਾਲ ਅਸੀਂ ਨਤੀਜੇ ਐਲਾਨ ਨਹੀਂ ਕਰ ਸਕਦੇ ਹਾਂ। 
ਇਸ ਦੌਰਾਨ ਖਬਰ ਹੈ ਕਿ ਜੈੱਟ ਏਅਰਵੇਜ਼ ਨੇ ਆਪਣੇ ਇੰਜੀਨੀਅਰਿੰਗ ਸਟਾਫ ਨੂੰ ਸਿਸਟਮ ਤੋਂ ਏਅਰਕ੍ਰਾਫਟ ਦਾ ਪੂਰਾ ਡਾਟਾ ਹਟਾਉਣ ਨੂੰ ਕਿਹਾ ਹੈ। ਇਸ ਦੇ ਮਤਲੱਬ ਇਹ ਹੋਇਆ ਕਿ ਇਕ ਜੂਨ ਤੋਂ ਆਈ.ਬੀ.ਐੱਮ. ਦੇ ਸਰਵਰ ਜੈੱਟ ਏਅਰਵੇਜ਼ ਨੂੰ ਆਈ.ਟੀ. ਰਿਪੋਰਟ ਨਹੀਂ ਦੇਣਗੇ। ਮੀਡੀਆ ਰਿਪੋਰਟ ਮੁਤਾਬਕ ਏਅਰਲਾਈਨ ਨੇ ਆਪਣੇ ਕਰਮਚਾਰੀਆਂ ਨੂੰ ਪੱਤਰ ਲਿਖ ਕੇ ਦੱਸਿਆ ਕਿ 1 ਜੂਨ 2019 ਤੋਂ ਜੈੱਟ ਏਅਰਵੇਜ਼ ਅਤੇ ਜੈੱਟਲਾਈਨ ਏ ਐੱਮ.ਓ.ਐੱਸ. ਪ੍ਰੋਡੈਕਸ਼ਨ ਵਾਤਾਵਰਣ ਦੀ ਵਰਤੋਂ ਨਹੀਂ ਕੀਤੀ ਜਾ ਸਕੇਗੀ। ਇਹ ਸਵਿਸ ਕੰਪਨੀ ਦਾ ਇਕ ਸਾਫਟਵੇਅਰ ਹੈ।
8500 ਕਰੋੜ ਦਾ ਕਰਜ਼
ਦੱਸ ਦੇਈਏ ਕਿ ਜੈੱਟ ਏਅਰਵੇਜ਼ 'ਤੇ 8500 ਕਰੋੜ ਰੁਪਏ ਦਾ ਕਰਜ਼ ਹੈ। ਇਸ ਵਜ੍ਹਾ ਨਾਲ ਕੰਪਨੀ ਨੇ ਆਪਣੀ ਜਹਾਜ਼ ਸੇਵਾ ਅਸਥਾਈ ਤੌਰ 'ਤੇ ਬੰਦ ਕਰ ਦਿੱਤੀ ਹੈ। ਇਸ ਦੇ ਇਲਾਵਾ ਜੈੱਟ ਏਅਰਵੇਜ਼ ਦੇ ਕਰਮਚਾਰੀ ਵੀ ਸੈਲਰੀ ਸੰਕਟ ਨਾਲ ਜੂਝ ਰਹੇ ਹਨ। ਕਈ ਕਰਮਚਾਰੀਆਂ ਨੇ ਤਾਂ ਨੌਕਰੀ ਵੀ ਛੱਡ ਦਿੱਤੀ ਹੈ। ਉੱਧਰ ਜੈੱਟ ਏਅਰਵੇਜ਼ ਦਾ ਕੰਟਰੋਲ ਐੱਸ.ਬੀ.ਆਈ. ਦੀ ਅਗਵਾਈ 'ਚ ਬੈਂਕਾਂ ਦੇ ਗਰੁੱਪ ਦੇ ਕੋਲ ਆ ਚੁੱਕਾ ਹੈ। ਕੰਪਨੀ ਦੀ ਨੀਲਾਮੀ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਹੈ। ਇਨ੍ਹਾਂ ਹਾਲਾਤਾਂ 'ਚ ਜੈੱਟ ਏਅਰਵੇਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ) ਵਿਨੇ ਦੁਬੇ ਸਮੇਤ ਕਈ ਵੱਡੇ ਅਧਿਕਾਰੀਆਂ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।


Aarti dhillon

Content Editor

Related News