ਨਵੇਂ ਸਾਲ 'ਚ ਸਿਰਫ ਇਕ ਹਜ਼ਾਰ ਰੁਪਏ 'ਚ ਕਰੋ ਹਵਾਈ ਸਫਰ

Saturday, Dec 23, 2017 - 03:52 PM (IST)

ਨਵੇਂ ਸਾਲ 'ਚ ਸਿਰਫ ਇਕ ਹਜ਼ਾਰ ਰੁਪਏ 'ਚ ਕਰੋ ਹਵਾਈ ਸਫਰ

ਨਵੀਂ ਦਿੱਲੀ— ਜੇਕਰ ਤੁਸੀਂ ਵੀ ਹਵਾਈ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਨਵੇਂ ਸਾਲ ਵਾਸਤੇ ਤੁਹਾਡੇ ਲਈ ਚੰਗਾ ਆਫਰ ਹੈ। ਨਿੱਜੀ ਖੇਤਰ ਦੀ ਜਹਾਜ਼ ਕੰਪਨੀ ਜੈੱਟ ਏਅਰਵੇਜ਼ ਨੇ ਨਵੇਂ ਸਾਲ ਦੇ ਮੌਕੇ 'ਤੇ ਤੁਹਾਨੂੰ ਸਿਰਫ 1001 ਰੁਪਏ 'ਚ ਹਵਾਈ ਯਾਤਰਾ ਕਰਨ ਦਾ ਆਫਰ ਦਿੱਤਾ ਹੈ। ਕੰਪਨੀ ਦੇ ਇਸ ਆਫਰ ਦਾ ਲਾਭ ਉਠਾਉਣ ਲਈ ਤੁਸੀਂ ਅੱਜ ਯਾਨੀ 23 ਦਸੰਬਰ ਤੋਂ ਹੀ ਟਿਕਟਾਂ ਦੀ ਬੁਕਿੰਗ ਕਰਨਾ ਸ਼ੁਰੂ ਸਕਦੇ ਹੋ। ਜੈੱਟ ਏਅਰਵੇਜ਼ ਦਾ ਇਹ ਆਫਰ ਸਿਰਫ 11 ਦਿਨ ਯਾਨੀ 2 ਜਨਵਰੀ ਤਕ ਹੀ ਸੀਮਤ ਹੈ। ਜੈੱਟ ਏਅਰਵੇਜ਼ ਦੇ ਨਾਲ ਹੀ ਕਈ ਹੋਰ ਕੰਪਨੀਆਂ ਨੇ ਵੀ ਆਫਰ ਪੇਸ਼ ਕੀਤੇ ਹਨ। ਇਸ ਵਾਰ ਹਵਾਈ ਕਿਰਾਏ ਸਸਤੇ ਹੋਣ ਅਤੇ ਕੰਪਨੀਆਂ ਵੱਲੋਂ ਛੋਟ ਵਰਗੇ ਆਫਰਾਂ ਨਾਲ ਨਵੰਬਰ ਤਕ ਭਾਰਤ 'ਚ ਘਰੇਲੂ ਹਵਾਈ ਮੁਸਾਫਰਾਂ ਦੀ ਗਿਣਤੀ 10 ਕਰੋੜ ਤੋਂ ਪਾਰ 10.46 ਕਰੋੜ ਤਕ ਪਹੁੰਚ ਚੁੱਕੀ ਹੈ।

ਜੈੱਟ ਏਅਰਵੇਜ਼ ਨੇ ਨਵੇਂ ਸਾਲ ਦੇ ਮੌਕੇ 'ਤੇ ਇਕਨਾਮੀ ਕਲਾਸ 'ਚ 1001 ਰੁਪਏ ਦੇ ਕਿਰਾਏ ਦੇ ਨਾਲ ਇਕ ਪਾਸੇ ਦੀ ਟਿਕਟ ਬੁੱਕ ਕਰਾਉਣ ਦੀ ਪੇਸ਼ਕਸ਼ ਕਰਦੇ ਹੋਏ ਇਹ ਐਲਾਨ ਕੀਤਾ ਹੈ। ਉੱਥੇ ਹੀ ਜੈੱਟ ਏਅਰਵੇਜ਼ ਘਰੇਲੂ ਉਡਾਣਾਂ ਦੀ ਇਕਨਾਮੀ ਕਲਾਸ ਦੇ ਕਿਰਾਏ 'ਚ 10 ਫੀਸਦੀ ਅਤੇ ਬਿਜ਼ਨਸ ਕਲਾਸ 'ਚ 15 ਫੀਸਦੀ ਤਕ ਦੀ ਛੋਟ ਦੇ ਰਹੀ ਹੈ। ਜੈੱਟ ਏਅਰਵੇਜ਼ ਨੇ ਇਕ ਬਿਆਨ 'ਚ ਕਿਹਾ ਕਿ ਇਸ ਯਾਤਰਾ ਵਾਸਤੇ ਬੁਕਿੰਗ 2 ਜਨਵਰੀ ਤਕ ਕਰਾਈ ਜਾ ਸਕਦੀ ਹੈ। ਹਾਲਾਂਕਿ ਇਸ ਆਫਰ ਤਹਿਤ ਕੀਤੀ ਜਾਣ ਵਾਲੀ ਯਾਤਰਾ 15 ਜਨਵਰੀ 2018 ਤੋਂ ਸ਼ੁਰੂ ਹੋਵੇਗੀ। ਇਹ ਆਫਰ 44 ਘਰੇਲੂ ਉਡਾਣਾਂ 'ਤੇ ਲਾਗੂ ਹੋਵੇਗਾ।


Related News