ਜੈੱਟ ਏਅਰਵੇਜ਼ ਨੇ 737 ਮੈਕਸ ਜਹਾਜ਼ ਨੂੰ ਫਿਰ ਸੰਚਾਲਨ ਤੋਂ ਹਟਾਇਆ

07/09/2018 2:20:38 AM

ਮੁੰਬਈ/ਜਲੰਧਰ— ਨਿੱਜੀ ਹਵਾਈ ਕੰਪਨੀ ਜੈੱਟ ਏਅਰਵੇਜ਼ ਦੇ ਬੇੜੇ 'ਚ ਹਾਲ ਹੀ 'ਚ ਸ਼ਾਮਲ ਬੋਇੰਗ 737 ਮੈਕਸ ਜਹਾਜ਼ ਨੂੰ ਫਿਰ ਤੋਂ ਸੰਚਾਲਨ ਤੋਂ ਹਟਾਉਣਾ ਪਿਆ ਹੈ। ਇਕ ਹਫ਼ਤੇ ਤੋਂ ਵੀ ਘੱਟ ਸਮੇਂ 'ਚ ਦੂਜੀ ਵਾਰ ਇਨ੍ਹਾਂ ਜਹਾਜ਼ਾਂ ਨੂੰ ਖੜ੍ਹਾ ਕੀਤਾ ਗਿਆ ਹੈ। ਉਦਯੋਗ ਦੇ ਇਕ ਸੂਤਰ ਨੇ ਕਿਹਾ ਕਿ ਇੰਜਨ 'ਚ ਗੜਬੜੀ ਦੀ ਵਜ੍ਹਾ ਨਾਲ ਏਅਰਲਾਈਨ ਨੂੰ ਆਪਣੇ ਜਹਾਜ਼ ਨੂੰ ਖੜ੍ਹਾ ਕਰਨਾ ਪਿਆ ਹੈ।  
ਸੂਤਰ ਨੇ ਕਿਹਾ ਕਿ ਬੋਇੰਗ 737 ਮੈਕਸ ਜਹਾਜ਼ (ਵੀ. ਟੀ.-ਜੇ. ਐੱਕਸ. ਏ.) ਦਾ ਜਹਾਜ਼ ਸ਼ੁੱਕਰਵਾਰ ਸ਼ਾਮ ਨੂੰ ਤਿਰੁਚਿਰਾਪੱਲੀ ਤੋਂ ਇਥੇ ਉਤਰਿਆ। 36 ਘੰਟੇ ਤੱਕ ਖੜ੍ਹਾ ਰਹਿਣ ਤੋਂ ਬਾਅਦ ਅੱਜ ਸਵੇਰੇ ਜਹਾਜ਼ ਨੂੰ ਫਿਰ ਸੰਚਾਲਨ 'ਚ ਲਾ ਦਿੱਤਾ ਗਿਆ। ਸੂਤਰ ਨੇ ਕਿਹਾ ਕਿ 737 ਮੈਕਸ ਜਹਾਜ਼ ਨੂੰ ਉਡਾਣਾਂ ਵਾਲੇ ਕਮਾਂਡਰ ਨੇ ਮੁੰਬਈ 'ਚ ਉਤਰਨ ਤੋਂ ਬਾਅਦ ਇੰਜਨ 'ਚ ਸਮੱਸਿਆ ਦੀ ਗੱਲ ਕਹੀ ਸੀ। 
ਏਅਰਬੱਸ ਦੀ ਡਲਿਵਰੀ ਫਿਰ ਸ਼ੁਰੂ ਕਰਨ ਤੋਂ ਬਾਅਦ ਇੰਡੀਗੋ, 
ਗੋ-ਏਅਰ ਦੇ ਬੇੜੇ 'ਚ 8 ਏ-320 ਨਿਓ ਜਹਾਜ਼ ਸ਼ਾਮਲ
ਬਜਟ ਹਵਾਈ ਕੰਪਨੀ ਇੰਡੀਗੋ ਅਤੇ ਗੋ-ਏਅਰ ਨੇ ਏਅਰਬੱਸ ਵਲੋਂ ਡਲਿਵਰੀ ਫਿਰ ਸ਼ੁਰੂ ਕੀਤੇ ਜਾਣ ਮਗਰੋਂ ਆਪਣੇ ਬੇੜੇ 'ਚ 8 ਏਅਰਬੱਸ ਏ-320 ਨਿਓ ਜਹਾਜ਼ ਸ਼ਾਮਲ ਕੀਤੇ ਹਨ। ਇਕ ਸੂਤਰ ਨੇ ਇਹ ਜਾਣਕਾਰੀ ਦਿੱਤੀ। ਸੂਤਰ ਨੇ ਦੱਸਿਆ ਕਿ ਇੰਡੀਗੋ ਅਤੇ ਗੋ-ਏਅਰ ਨੇ ਮਈ ਅਤੇ ਜੂਨ ਦੌਰਾਨ 4-4 ਜਹਾਜ਼ਾਂ ਦੀ ਡਲਿਵਰੀ ਲਈ ਹੈ। ਪੀ. ਐਂਡ ਡਬਲਯੂ. ਇੰਜਨ ਵਾਲੇ ਏ-320 ਨਿਓ ਜਹਾਜ਼ਾਂ ਦੀ ਸਪਲਾਈ ਏਅਰਬੱਸ ਅਤੇ ਇੰਜਨ ਕੰਪਨੀ ਨੇ ਮਾਰਚ 'ਚ ਰੋਕ ਦਿੱਤੀ ਸੀ।


Related News