ਜੈੱਟ ਏਅਰਵੇਜ਼ ਆਸਮਾਨ ਵਿਚ ਫਿਰ ਉੱਡਣ ਨੂੰ ਤਿਆਰ, ਜਸਦ ਸ਼ੁਰੂ ਹੋ ਸਕਦੀ ਹੈ ਉਡਾਣ

Monday, Apr 11, 2022 - 12:22 PM (IST)

ਜੈੱਟ ਏਅਰਵੇਜ਼ ਆਸਮਾਨ ਵਿਚ ਫਿਰ ਉੱਡਣ ਨੂੰ ਤਿਆਰ, ਜਸਦ ਸ਼ੁਰੂ ਹੋ ਸਕਦੀ ਹੈ ਉਡਾਣ

ਨਵੀਂ ਦਿੱਲੀ (ਬਿਜ਼ਨੈੱਸ ਡੈਸਕ) - ਕਰੀਬ 3 ਸਾਲ ਬਾਅਦ ਇਕ ਵਾਰ ਫਿਰ ਜੈੱਟ ਏਅਰਵੇਜ਼ ਏਅਰਲਾਈਨ ਆਸਮਾਨ ਵਿਚ ਉੱਡਣ ਨੂੰ ਤਿਆਰ ਹੈ।

ਏਅਰਲਾਈਨ ਦੇ ਮੁੱਖ ਕਾਰਜਕਾਰੀ ਸੰਜੀਵ ਕਪੂਰ ਮੁਤਾਬਕ ਜੁਲਾਈ-ਸਤੰਬਰ ਤਿਮਾਹੀ ਤੱਕ ਸੰਚਾਲਨ ਸ਼ੁਰੂ ਕਰਨ ਦੀ ਉਮੀਦ ਹੈ। ਸੰਜੀਵ ਕਪੂਰ ਇਕ ਇੰਟਰਵਿਊ ਵਿਚ ਜੈੱਟ ਏਅਰਵੇਜ਼ ਦੀ ਉਡਾਣ ਨੂੰ ਲੈ ਕੇ ਗੱਲ ਕੀਤੀ ਹੈ।

ਉਨ੍ਹਾਂ ਕਿਹਾ ਕਿ ਏਅਰਲਾਈਨ ਨੂੰ ਅਪ੍ਰੈਲ ਦੇ ਅੰਤ ਤੱਕ ਉਡਾਣਾਂ ਸੰਚਾਲਿਤ ਕਰਨ ਲਈ ਮਨਜ਼ੂਰੀ ਮਿਲਣ ਦੀ ਉਮੀਦ ਹੈ।

ਭਾਰੀ ਕਰਜ਼ੇ ਵਿਚ ਸੀ ਜੈੱਟ ਏਅਰਵੇਜ਼

ਕਪੂਰ ਨੇ ਦੱਸਿਆ ਕਿ ਨਵੇਂ ਅਤੇ ਪੁਰਾਣੇ ਦੋਵਾਂ ਤਰ੍ਹਾਂ ਦੇ ਪੱਟਿਆਂ ਤੋਂ ਜਹਾਜ਼ਾਂ ਦੀ ਸਮਰੱਥ ਉਪਲੱਬਧਤਾ ਹੈ। ਬਹੁਤ ਸਾਰੇ ਜਹਾਜ਼ ਹਨ, ਜਿਨ੍ਹਾਂ ਉੱਤੇ ਅਸੀਂ ਵਿਚਾਰ ਕਰ ਸਕਦੇ ਹਾਂ।ਅਸੀ ਤੈਅ ਕਰਨਗੇ ਕਿ ਸਾਡੀਆਂ ਜ਼ਰੂਰਤਾਂ ਅਤੇ ਲਾਗਤ ਲਾਭਾਂ ਨੂੰ ਵੇਖਦੇ ਹੋਏ ਸਾਡੇ ਲਈ ਸਭ ਤੋਂ ਚੰਗਾ ਕੀ ਹੈ। ਮੈਂ ਇਕ ਸਟੀਕ ਗਿਣਤੀ ਨਹੀਂ ਦੇਣਾ ਚਾਹੁੰਦਾ ਪਰ ਅਸੀਂ ਇਸ ਦੀਆਂ ਜ਼ਰੂਰਤਾਂ ਅਤੇ ਮੁਕਾਬਲੇਬਾਜ਼ੀ ਦੇ ਬਾਰੇ ਜਾਣਦੇ ਹਾਂ। ਦੱਸ ਦੇਈਏ ਕਿ ਜੈੱਟ ਏਅਰਵੇਜ਼ ਉੱਤੇ ਭਾਰੀ ਕਰਜ਼ਾ ਸੀ। ਇਸ ਵਜ੍ਹਾ ਨਾਲ ਕੰਪਨੀ ਨੇ ਸਾਲ 2019 ਵਿਚ ਉਡਾਣ ਸੇਵਾਵਾਂ ਬੰਦ ਕਰ ਦਿੱਤੀਆਂ ਸੀ। ਹਾਲਾਂਕਿ ਮੁਰਾਰੀ ਲਾਲ ਜਾਲਾਨ ਅਤੇ ਕਾਲਰਾਕ ਕੰਸੋਟ੍ਰੀਅਮ ਨੇ ਜੂਨ 2021 ਵਿਚ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਦੀ ਨਿਗਰਾਨੀ ਵਿਚ ਹੋਈ ਦੀਵਾਲੀਆ ਅਤੇ ਹੱਲ ਪ੍ਰਕਿਰਿਆ ਵਿਚ ਜੈੱਟ ਏਅਰਵੇਜ਼ ਦੀ ਬੋਲੀ ਜਿੱਤੀ ਸੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News