Jet Airways ਦੀ ਬੋਰਡ ਮੀਟਿੰਗ 27 ਅਗਸਤ ਨੂੰ, ਜੂਨ ਤਿਮਾਹੀ ਦੇ ਨਤੀਜਿਆਂ ''ਤੇ ਹੋਵੇਗਾ ਫੈਸਲਾ

08/17/2018 3:21:20 PM

ਨਵੀਂ ਦਿੱਲੀ—ਨਿੱਜੀ ਖੇਤਰ ਦੀ ਹਵਾਬਾਜ਼ੀ ਕੰਪਨੀ ਜੈੱਟ ਏਅਰਵੇਜ਼ ਦੇ ਨਿਰਦੇਸ਼ਕ ਮੰਡਲ ਦੀ ਮੀਟਿੰਗ 27 ਅਗਸਤ ਨੂੰ ਹੋਵੇਗੀ। ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਕੰਪਨੀ ਨੇ ਦੱਸਿਆ ਕਿ ਇਸ ਮੀਟਿੰਗ 'ਚ ਕੰਪਨੀ ਦੇ ਅਪ੍ਰੈਲ-ਜੂਨ ਤਿਮਾਹੀ ਨਤੀਜਿਆਂ 'ਤੇ ਵਿਚਾਰ ਕੀਤਾ ਜਾਵੇਗਾ ਅਤੇ ਬਿਨ੍ਹਾਂ ਆਡਿਟ ਕੀਤੇ ਨਤੀਜੇ ਦਾ ਐਲਾਨ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੰਪਨੀ ਦੇ ਨਿਰਦੇਸ਼ਕ ਮੰਡਲ ਦੀ ਮੀਟਿੰਗ ਨੌ ਜੂਨ ਨੂੰ ਹੋਈ ਸੀ ਉਦੋਂ ਮੀਟਿੰਗ 'ਚ ਬਿਨ੍ਹਾਂ ਆਡਿਟ ਕੀਤੇ ਤਿਮਾਹੀ ਨਤੀਜਿਆਂ ਨੂੰ ਲੈ ਕੇ ਇਕ ਰਾਏ ਨਹੀਂ ਬਣ ਪਾਈ ਸੀ ਅਤੇ ਇਸ ਨੂੰ ਛੱਡ ਦਿੱਤਾ ਗਿਆ ਸੀ। ਕੰਪਨੀ ਨੇ ਇਹ ਵੀ ਦੱਸਿਆ ਕਿ ਉਸ ਦੇ ਸ਼ੇਅਰਾਂ 'ਚ ਲੈਣ-ਦੇਣ 29 ਅਗਸਤ 2018 ਤੱਕ ਬੰਦ ਰਹੇਗਾ।


Related News