ਚੰਨ ਨਜ਼ਰ ਆਇਆ, 17 ਜੂਨ ਨੂੰ ਹੋਵੇਗਾ ਈਦ-ਉਲ-ਅਜ਼ਹਾ ਦਾ ਤਿਉਹਾਰ

06/08/2024 10:05:35 AM

ਜਲੰਧਰ (ਅਲੀ) – ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਨੇ ਰਵੈਤ-ਏ-ਹਿਲਾਲ ਕਮੇਟੀ ਪੰਜਾਬ ਵੱਲੋਂ ਐਲਾਨ ਕੀਤਾ ਹੈ ਕਿ ਇਸਲਾਮੀ ਮਹੀਨਾ ਜਿਲਹਿੱਜਾ ਦਾ ਚੰਨ ਦਿਸ ਗਿਆ ਹੈ, ਇਸ ਲਈ ਕੱਲ ਜਿਲਹਿੱਜਾ ਦੀ ਪਹਿਲੀ ਤਰੀਕ ਹੋਵੇਗੀ ਅਤੇ 17 ਜੂਨ ਸੋਮਵਾਰ ਨੂੰ ਈਦ-ਉੱਲ-ਅਜ਼ਹਾ ਦੀ ਨਮਾਜ਼ ਅਦਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੇਰ ਰਾਤ ਗੁਜਰਾਤ, ਅਾਂਧਰਾ ਪ੍ਰਦੇਸ਼ ਅਤੇ ਹੋਰਨਾਂ ਥਾਵਾਂ ਤੋਂ ਚੰਨ ਦਿਸਣ ਦੇ ਸਬੂਤ ਮਿਲੇ ਹਨ, ਜਿਸ ਦੇ ਆਧਾਰ ’ਤੇ ਰਵੈਤ-ਏ-ਹਿਲਾਲ ਕਮੇਟੀ ਪੰਜਾਬ ਨੇ ਫੈਸਲਾ ਕੀਤਾ ਕਿ ਸ਼ਨੀਵਾਰ ਨੂੰ ਪਹਿਲੀ ਤਰੀਕ ਹੋਵੇਗੀ ਅਤੇ ਈਦ-ਉੱਲ ਅਜ਼ਹਾ (ਬਕਰੀਦ) ਦਾ ਤਿਉਹਾਰ 17 ਜੂਨ ਨੂੰ ਮਨਾਇਆ ਜਾਵੇਗਾ।

ਇਹ ਵੀ ਪੜ੍ਹੋ :     ਥੱਪੜ ਕਾਂਡ 'ਤੇ ਕੰਗਨਾ ਰਣੌਤ ਦੀ ਭੈਣ ਰੰਗੋਲੀ ਚੰਦੇਲ ਦੀ ਪ੍ਰਤੀਕਿਰਿਆ, 'ਖਾਲਿਸਤਾਨੀਆਂ ਤੋਂ ਆਈ ਹੋਵੇਗੀ ਵੱਡੀ ਰਕਮ'

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


Harinder Kaur

Content Editor

Related News