ਜਾਪਾਨ ਦੀ ਅਦਾਲਤ ਨੇ ਘੋਸਨ ਨੂੰ 45 ਲੱਖ ਡਾਲਰ ''ਚ ਦਿੱਤੀ ਜ਼ਮਾਨਤ

04/25/2019 12:17:18 PM

ਟੋਕੀਓ—ਜਾਪਾਨ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਨਿਸਾਨ ਦਾ ਸਾਬਕਾ ਮੁਖੀ ਕਾਰਲੋਸ ਘੋਸਨ ਨੂੰ ਜ਼ਮਾਨਤ ਦੇ ਦਿੱਤੀ। ਵਿੱਤੀ ਅਨਿਯਮਿਤਤਾਵਾਂ ਦਾ ਦੋਸ਼ ਝੱਲ ਰਹੇ ਘੋਸਨ ਛੇਤੀ ਹਿਰਾਸਤ ਕੇਂਦਰ ਤੋਂ ਬਾਹਰ ਆ ਸਕਦੇ ਹਨ। ਟੋਕੀਓ ਜ਼ਿਲਾ ਕੋਰਟ ਨੇ 50 ਕਰੋੜ ਯੇਨ (45 ਲੱਖ ਡਾਲਰ) ਦੀ ਰਾਸ਼ੀ 'ਤੇ ਘੋਸ਼ਨ ਨੂੰ ਜ਼ਮਾਨਤ ਦਿੱਤੀ ਹੈ। ਘੋਸਨ 'ਤੇ ਜਾਪਾਨ 'ਚ ਚਾਰ ਮਾਮਲੇ ਚੱਲ ਰਹੇ ਹਨ। ਜਨਤਕ ਪ੍ਰਸਾਰਕ ਐੱਨ.ਐੱਚ.ਕੇ. ਨੇ ਕਿਹਾ ਕਿ ਘੋਸਨ ਵੀਰਵਾਰ ਨੂੰ ਹਿਰਾਸਤ ਕੇਂਦਰ ਤੋਂ ਬਾਹਰ ਆ ਸਕਦੇ ਹਨ। ਘੋਸਨ ਨੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਰੱਦ ਕੀਤਾ ਹੈ। ਘੋਸਨ ਦੇ ਬੁਲਾਰੇ ਨੇ ਸੋਮਵਾਰ ਨੂੰ ਕਿਹਾ ਕਿ ਘੋਸਨ ਆਪਣੇ ਉੱਪਰ ਲੱਗੇ 'ਆਧਾਰਹੀਨ ਦੋਸ਼ਾਂ ਦੇ ਖਿਲਾਫ ਆਪਣਾ ਬਚਾਅ ਖੁਦ ਕਰਨਗੇ ਅਤੇ ਉਮੀਦ ਹੈ ਕਿ ਉਹ ਇਨ੍ਹਾਂ ਤੋਂ ਬਰੀ ਹੋ ਜਾਣਗੇ। ਬੁਲਾਰੇ ਨੇ ਕਿਹਾ ਕਿ ਘੋਸਨ ਨੂੰ 'ਕਰੂ ਅਤੇ ਬੇਇਨਸਾਫੀ ਹਾਲਾਤਾਂ' 'ਚ ਹਿਰਾਸਤ 'ਚ ਲਿਆ ਗਿਆ ਸੀ। ਇਹ ਉਨ੍ਹਾਂ ਦੇ ਮਾਨਵਾਧਿਕਾਰਾਂ ਦਾ ਉਲੰਘਣ ਹੈ। ਘੋਸਨ 'ਤੇ ਤਾਜ਼ਾ ਦੋਸ਼ ਹੈ ਕਿ ਉਨ੍ਹਾਂ ਨੇ ਨਿਸਾਨ ਦੇ ਫੰਡ 'ਚੋਂ 50 ਲੱਖ ਡਾਲਰ ਹੇਰਫੇਰ ਕਰਕੇ ਓਮਾਨ ਦੇ ਇਕ ਡੀਲਰਸ਼ਿਪ ਦੇ ਖਾਤੇ 'ਚ ਟਰਾਂਸਫਰ ਕੀਤੇ ਸੀ। ਪਿਛਲੀ ਵਾਰ ਜਦੋਂ ਘੋਸਨ ਨੂੰ ਜ਼ਮਾਨਤ ਮਿਲੀ ਸੀ ਤਾਂ ਉਹ ਹਿਰਾਸਤ ਕੇਂਦਰ ਤੋਂ ਜਾਪਾਨੀ ਵਰਕਰ ਦੇ ਕੱਪੜੇ ਅਤੇ ਟੋਪੀ ਪਾ ਕੇ ਬਾਹਰ ਆਏ ਸਨ ਅਤੇ ਮੀਡੀਆ ਤੋਂ ਬਚਣ ਲਈ ਚਿਹਰੇ ਨੂੰ ਢੱਕ ਕੇ ਰੱਖਿਆ ਸੀ।


Aarti dhillon

Content Editor

Related News