ਪਲਾਟ ਦਾ ਕਬਜ਼ਾ ਨਾ ਦੇਣ ’ਤੇ ਜਲੰਧਰ ਇੰਪਰੂਵਮੈਂਟ ਟਰੱਸਟ ਮੋੜੇਗਾ 13 ਲੱਖ ਰੁਪਏ

11/26/2023 2:41:15 PM

ਜਲੰਧਰ (ਵਿਸ਼ੇਸ਼) – ਹਾਲ ਹੀ ’ਚ ਜ਼ਿਲਾ ਖਪਤਾਰ ਵਿਵਾਦ ਹੱਲ ਕਮਿਸ਼ਨ ਜਲੰਧਰ ਨੇ ਇਕ ਖਪਤਕਾਰ ਨੂੰ ਸਮੇਂ ਸਿਰ ਪਲਾਟ ਦਾ ਕਬਜ਼ਾ ਨਾ ਦੇਣ ’ਤੇ ਜਲੰਧਰ ਇੰਪਰੂਵਮੈਂਟ ਟਰੱਸਟ ਨੂੰ ਦੋਸ਼ੀ ਪਾਇਆ ਹੈ। ਕਮਿਸ਼ਨ ਨੇ ਇਸ ਮਾਮਲੇ ’ਚ ਫੈਸਲਾ ਸੁਣਾਉਂਦੇ ਹੋਏ ਟਰੱਸਟ ਨੂੰ ਕਰੀਬ 13 ਲੱਖ ਰੁਪਏ ਮੋੜਨ ਦਾ ਹੁਕਮ ਦਿੱਤਾ ਹੈ। ਇਸ ਤੋਂ ਇਲਾਵਾ ਖਪਤਕਾਰ ਨੂੰ ਹਰਜਾਨਾ ਅਤੇ ਕੇਸ ਦੀ ਫੀਸ ਵੀ ਅਦਾ ਕਰਨੀ ਪਵੇਗੀ।

ਇਹ ਵੀ ਪੜ੍ਹੋ :   ਦੁਨੀਆ ਦੇ ਸਭ ਤੋਂ ਵੱਡੇ ਨਿਵੇਸ਼ਕ ਵਾਰੇਨ ਬਫੇ ਨੇ ਭਾਰਤੀ ਕੰਪਨੀ ’ਚ ਵੇਚੀ ਹਿੱਸੇਦਾਰੀ, ਹੋਇਆ 800 ਕਰੋੜ ਦਾ ਨੁਕਸਾਨ

ਕੀ ਹੈ ਪੂਰਾ ਮਾਮਲਾ

ਜਲੰਧਰ ਦੇ ਬਾਜ਼ਾਰ ਸ਼ੇਖਾਂ, ਅਲੀ ਮੁਹੱਲਾ ਵਾਸੀ ਵਿਸ਼ਾਲ ਖੁਰਾਨਾ ਨੇ 26 ਅਕਤੂਬਰ 2020 ਨੂੰ ਕਮਿਸ਼ਨ ’ਚ ਸ਼ਿਕਾਇਤ ਦਰਜ ਕਰਾਈ ਸੀ ਕਿ ਉਨ੍ਹਾਂ ਨੇ ਜਲੰਧਰ ਇੰਪਰੂਵਮੈਂਟ ਟਰੱਸਟ ਕੋਲ ਸੂਰਿਆ ਐਨਕਲੇਵ ਐਕਸਟੈਂਸ਼ਨ ਵਿਚ 26,01,000 ਰੁਪਏ ਦੀ ਕੀਮਤ ਦਾ ਇਕ ਪਲਾਟ ਬੁੱਕ ਕਰਾਇਆ ਸੀ। ਇਸ ਲਈ ਉਨ੍ਹਾਂ ਨੇ 13 ਮਈ 2016 ਨੂੰ 2,60,100 ਰੁਪਏ ਯਾਨੀ 10 ਫੀਸਦੀ ਐਪਲੀਕੇਸ਼ਨ ਫੀਸ ਜਮ੍ਹਾ ਕਰਾਈ ਸੀ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਸ਼ਰਤਾਂ ਅਤੇ ਨਿਯਮਾਂ ਮੁਤਾਬਕ ਉਨ੍ਹਾਂ ਨੇ 4 ਜੁਲਾਈ 2016 ਨੂੰ ਡਿਮਾਂਡ ਡਰਾਫਟ ਰਾਹੀਂ 5,47,210 ਰੁਪਏ ਦੀ ਰਾਸ਼ੀ ਦੀ ਅਦਾਇਗੀ ਕੀਤੀ।

ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਵਾਰ-ਵਾਰ ਅਪੀਲ ਦੇ ਬਾਵਜੂਦ ਵੀ ਟਰੱਸਟ ਵਲੋਂ ਸੇਲ ਡੀਡ ਤਿਆਰ ਨਹੀਂ ਕੀਤੀ ਗਈ। ਇਹੀ ਨਹੀਂ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਕਰਨ ਲਈ ਸ਼ਿਕਾਇਤਕਰਤਾ ਨੇ ਮੁੜ ਵਿਆਜ ਸਮੇਤ 4,87,666 ਰੁਪਏ ਦੀ ਰਾਸ਼ੀ ਜਮ੍ਹਾ ਕੀਤੀ। ਟਰੱਸਟ ਵਲੋਂ ਸ਼ਿਕਾਇਤਕਰਤਾ ਤੋਂ 12,94,976 ਰੁਪਏ ਵਸੂਲੇ ਗਏ ਪਰ ਟਰੱਸਟ ਨੇ ਉਨ੍ਹਾਂ ਨੂੰ ਬਿਜਲੀ-ਪਾਣੀ ਅਤੇ ਸੀਵਰ ਕਨੈਕਸ਼ਨ ਸਮੇਤ ਪਲਾਟ ਦਾ ਕਬਜ਼ਾ ਦੇਣ ’ਚ ਅਸਫਲ ਰਿਹਾ।

ਇਹ ਵੀ ਪੜ੍ਹੋ :   ਘਟੀਆ ਕੁਆਲਿਟੀ ਦੇ ਲਗਾਏ ਗਏ ਖਿੜਕੀਆਂ ਅਤੇ ਦਰਵਾਜ਼ੇ, ਫਰਨੀਚਰ ਹਾਊਸ ਮਾਲਕ ਨੂੰ ਜੁਰਮਾਨਾ

ਸ਼ਿਕਾਇਤਕਰਤਾ ਨੇ ਕਮਿਸ਼ਨ ਨੂੰ 12,94,898 ਰੁਪਏ ਦੀ ਰਾਸ਼ੀ ਸਾਲਾਨਾ 24 ਫੀਸਦੀ ਵਿਆਜ ਸਮੇਤ ਮੋੜਨ ਦੀ ਮੰਗ ਕੀਤੀ ਸੀ। ਇਸ ਤੋਂ ਇਲਾਵਾ ਮਾਨਸਿਕ ਪ੍ਰੇਸ਼ਾਨੀ ਲਈ 5 ਲੱਖ ਰੁਪਏ, 33,000 ਰੁਪਏ ਮੁਕੱਦਮੇਬਾਜ਼ੀ ਦਾ ਖਰਚਾ ਅਤੇ 55,000 ਕੰਸਲਟਿੰਗ ਫੀਸ ਦੀ ਵੀ ਸ਼ਿਕਾਇਤਕਰਤਾ ਨੇ ਮੰਗ ਕੀਤੀ ਸੀ।

ਇਹ ਹੈ ਫੈਸਲਾ

ਜ਼ਿਲਾ ਖਪਤਕਾਰ ਵਿਵਾਦ ਹੱਲ ਕਮਿਸ਼ਨ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਖਪਤਕਾਰਾਂ ਦੇ ਪੱਖ ’ਚ ਫੈਸਲਾ ਸੁਣਾਉਂਦੇ ਹੋਏ ਜਲੰਧਰ ਇੰਪਰੂਵਮੈਂਟ ਟਰੱਸਟ ਨੂੰ ਉਕਤ ਰਾਸ਼ੀ 9 ਫੀਸਦੀ ਵਿਆਜ ਨਾਲ ਮੋੜਨ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਟਰੱਸਟ ਨੂੰ ਮਾਨਸਿਕ ਪ੍ਰੇਸ਼ਾਨੀ ਲਈ ਖਪਤਕਾਰ ਨੂੰ 30,000 ਰੁਪਏ ਹਰਜਾਨਾ ਅਤੇ ਮੁਕੱਦਮੇ ਦੀ 5000 ਰੁਪਏ ਫੀਸ ਵੀ ਅਦਾ ਕਰਨੀ ਹੋਵੇਗੀ।

ਇਹ ਵੀ ਪੜ੍ਹੋ :   ਭੀਮ ਐਪ ਖਪਤਕਾਰ ਨੂੰ ਵਿਆਜ ਸਮੇਤ ਅਦਾ ਕਰੇਗਾ 20,000 ਰੁਪਏ, ਜਾਣੋ ਪੂਰਾ ਮਾਮਲਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News