ਵੈਲਕਮਹੋਟਲ ਬ੍ਰਾਂਡ ਦੇ ਤਹਿਤ ਹੋਰ ਹੋਟਲ ਖੋਲ੍ਹੇਗੀ ਆਈ. ਟੀ. ਸੀ.
Sunday, Jun 13, 2021 - 07:41 PM (IST)
ਕੋਲਕਾਤਾ (ਭਾਸ਼ਾ) – ਕੋਵਿਡ-19 ਮਹਾਮਾਰੀ ਕਾਰਨ ਲਗਾਏ ਲਾਕਡਾਊਨ ਕਾਰਨ ਪ੍ਰਾਹੁਣਚਾਰੀ ਖੇਤਰ ’ਚ ਆਈ ਮੰਦੀ ਦਰਮਿਆਨ ਆਈ. ਟੀ. ਸੀ. ਹੋਟਲਸ ਘਰੇਲੂ ਸੈਰ-ਸਪਾਟਾ ਉਦਯੋਗ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਆਸਵੰਦ ਹੈ ਅਤੇ ਉਸ ਦੀ ਆਪਣੇ ਵੈਲਕਮਹੋਟਲ ਬ੍ਰਾਂਡ ਦੇ ਤਹਿਤ ਹੋਟਲਾਂ ਦੀ ਗਿਣਤੀ ਵਧਾਉਣ ਦੀ ਯੋਜਨਾ ਹੈ।
ਆਈ. ਟੀ. ਸੀ. ਸਮੂਹ ਦੀ 45,000 ਕਰੋੜ ਰੁਪਏ ਦੀ ਹਾਸਪੀਟੈਲਿਟੀ ਕੰਪਨੀ ਨੇ ਕਿਹਾ ਕਿ ਇਸ ਸਮੇਂ ਵੈਲਕਮਹੋਟਲ ਬ੍ਰਾਂਡ ਦੇ ਤਹਿਤ ਦੇਸ਼ ਭਰ ’ਚ 19 ਹੋਟਲ ਹਨ ਅਤੇ ਉਸ ਦੀ ਯੋਜਨਾ ਇਕ ਸਾਲ ਦੇ ਅੰਦਰ ਇਸ ਨੂੰ 25 ਕਰਨ ਦੀ ਹੈ। ਪਿਛਲੇ ਛੇ ਮਹੀਨਿਆਂ ’ਚ ਬ੍ਰਾਂਡ ਦੇ ਤਹਿਤ ਦੋ ਹੋਟਲ ਖੋਲ੍ਹੇ ਗਏ ਹਨ। 10 ਜੂਨ ਨੂੰ ਵੈਲਕਮਹੋਟਲ ਤਵਲੀਨ ਚੈਲ ਦਾ ਉਦਘਾਟਨ ਕੀਤਾ ਗਿਆ ਜਦ ਕਿ ਕਰੀਬ ਛੇ ਮਹੀਨੇ ਪਹਿਲਾਂ ਵੈਲਕਮਹੋਟਲ ਸ਼ਿਮਲਾ ਖੋਲ੍ਹਿਆ ਗਿਆ ਸੀ।