Isuzu ਨੇ ਨਵੇਂ ਰੰਗ ''ਚ ਪੇਸ਼ ਕੀਤਾ ਮਸ਼ਹੁਰ V-Cross

Tuesday, Sep 26, 2017 - 07:36 PM (IST)

Isuzu ਨੇ ਨਵੇਂ ਰੰਗ ''ਚ ਪੇਸ਼ ਕੀਤਾ ਮਸ਼ਹੁਰ V-Cross

ਜਲੰਧਰ- ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ Isuzu ਨੇ ਆਪਣੀ ਮਸ਼ਹੁਰ AUV (ਐਡਵੈਂਚਰ ਯੂਟੀਲਿਟੀ ਵ੍ਹੀਕਲ) D-Max V-Cross ਨੂੰ ਨਵੇਂ ਰੂਬੀ ਰੈੱਡ ਰੰਗ ਦੇ ਵਿਕਲਪ 'ਚ ਪੇਸ਼ ਕੀਤਾ ਹੈ। ਇਸ AUV ਦੀ ਦਿੱਲੀ 'ਚ ਐਕਸ ਸ਼ੋਰੂਮ ਕੀਮਤ 13 ਲੱਖ 16 ਹਜ਼ਾਰ ਰੁਪਏ ਰੱਖੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਹ ਸਿਰਫ ਇਕ ਡਬਲ ਕੈਬ ਪਿਕਅਪ ਟਰਕ ਨਹੀਂ ਹੈ, ਬਲਕਿ ਇਸ 'ਚ ਕਈ ਅਜਿਹੇ ਪ੍ਰੀਮੀਅਮ ਫੀਚਰਸ ਦਿੱਤੇ ਗਏ ਹਨ ਜੋ ਹੁਣ ਤਕ ਭਾਰਤ 'ਚ ਮੌਜੂਦ ਕਿਸੇ ਵੀ ਹੋਰ ਟਰਕ 'ਚ ਨਹੀਂ ਹਨ। 
ਸ਼ਿਫਟ ਆਨ ਦ ਫਲਾਈ 4WD ਸਿਸਟਮ
ਵੀ-ਕਰੋਸ 'ਚ ਆਟੋ ਕਲਾਈਮੇਟ ਕੰਟਰੋਲ, ਸਟੀਅਰਿੰਗ ਵ੍ਹੀਕਲ ਮਾਓਂਟੈਡ ਆਡੀਓ ਕੰਟਰੋਲ, 6 ਵੇ ਅਡਜਸਟੈਬਲ ਡਰਾਈਵਰ ਸੀਟਸ ਅਤੇ 7 ਇੰਚ ਦੀ ਇੰਫੋਟੇਨਮੈਂਟ ਡਿਸਪਲੇਅ ਦਿੱਤੀ ਗਈ ਹੈ। ਜ਼ਿਆਦਾ ਪਾਵਰ ਲਈ ਵੀ-ਕਰੋਸ 'ਚ ਸ਼ਿਫਟ ਆਨ ਦ ਫਲਾਈ 4WD ਸਿਸਟਮ ਦਿੱਤਾ ਗਿਆ ਹੈ, ਜਿਸ ਦੀ ਮਦਦ ਨਾਲ ਤੁਸੀਂ ਇਸ ਨੂੰ 2ਐੱਚ (ਲੋਅ ਰੇਂਜ) ਅਤੇ 4ਐੱਚ (ਹਾਈ ਰੇਂਜ) ਮੋਡ 'ਚ ਚੱਲਾ ਸਕਦੇ ਹੋ।  
ਸੈਫਟੀ ਫੀਚਰਸ
ਸੈਫਟੀ ਫੀਚਰਸ ਲਈ ਇਸ 'ਚ ਈ.ਬੀ.ਡੀ. ਨਾਲ ਏ.ਬੀ.ਐੱਸ. ਸਿਸਟਮ ਦਿੱਤਾ ਗਿਆ ਹੈ, ਜੋ ਤੇਜ਼ ਰਫ਼ਤਾਰ 'ਤੇ ਏ.ਯੂ.ਵੀ. ਨੂੰ ਆਸਾਨੀ ਨਾਲ ਘੱਟ ਸਮੇਂ 'ਚ ਰੋਕਨ 'ਚ ਮਦਦ ਕਰਦਾ ਹੈ ਇਸ 'ਚ 2.5 ਲੀਟਰ ਦਾ ਟਰਬੋ ਚਾਰਜਡ ਡੀਜ਼ਲ ਇੰਜਣ ਲੱਗਿਆ ਹੈ ਜੋ 134 ਬੀ.ਐੱਚ.ਪੀ. ਦੀ ਪਾਵਰ ਅਤੇ 320 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 5 ਸਪੀਡ ਮੈਨਿਊਲ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। 


Related News