iPhone XS Max ਦੀ ਸਕਰੀਨ ਟੁੱਟੀ ਤਾਂ ਲੱਗੇਗਾ ਇੰਨਾ ਵੱਡਾ ਝਟਕਾ

Friday, Sep 28, 2018 - 11:59 AM (IST)

iPhone XS Max ਦੀ ਸਕਰੀਨ ਟੁੱਟੀ ਤਾਂ ਲੱਗੇਗਾ ਇੰਨਾ ਵੱਡਾ ਝਟਕਾ

ਗੈਜੇਟ ਡੈਸਕ– ਐਪਲ ਨੇ ਕਿਹਾ ਹੈ ਕਿ ਉਸ ਦੇ ਨਵੇਂ ਆਈਫੋਨ (iPhone XS, XS Max और XR) ’ਚ ਹੁਣ ਤਕ ਦੇ ਸਭ ਤੋਂ ਮਜਬੂਤ ਗਲਾਸ ਨੂੰ ਲਗਾਇਆ ਗਿਆ ਹੈ ਪਰ ਜੇਕਰ ਇਸ ਦੇ ਡਿੱਗਣ ’ਤੇ ਸਕਰੀਨ ਟੁੱਟਦੀ ਹੈ ਤਾਂ ਆਈਫੋਨ ਨੂੰ ਠੀਕ ਕਰਾਉਣ ਲਈ ਤੁਹਾਨੂੰ ਮੋਟੀ ਰਕਮ ਖਰਚ ਕਰਨੀ ਪੈ ਸਕਦੀ ਹੈ। ਇਕ ਨਵੀਂ ਰਿਪੋਰਟ ਸਾਹਮਣੇ ਆਈਹੈ ਜਿਸ ਨੂੰ ਇਕ ਵਾਰ ਪੜ੍ਹ ਕੇ ਤੁਸੀਂ ਨਵੇਂ ਆਈਫੋਨ ਨੂੰ ਖਰੀਦਣਬਾਰੇ ਕਈ ਵਾਰ ਸੋਚੋਗੇ। 

PunjabKesari

ਨਵੇਂ ਆਈਫੋਨ 6 ਦੀ ਕੀਮਤ ਜਿੰਨਾ ਹੋਵੇਗਾ ਰਿਪੇਅਰ ਕਰਾਉਣ ਦਾ ਖਰਚ 
ਰਿਪੋਰਟ ਮੁਤਾਬਕ ਨਵੇਂ ਆਈਫੋਨ ਐਕਸ ਐੱਸ ਮੈਕਸ ਦਾ ਰੱਖ-ਰਖਾਅ ਅਤੇ ਰਿਪੇਅਰ ਕਾਸਟ ਵੀ ਇਸ ਦੀ ਕੀਮਤ ਦੀ ਤਰ੍ਹਾਂ ਹੀ ਬਹੁਤ ਜ਼ਿਆਦਾ ਹੈ। ਜੇਕਰ ਤੁਸੀਂ ਆਈਫੋਨ ਐਕਸ ਐਸ ਮੈਕਸ ਦੀ ਟੁੱਟੀ ਹੋਈ ਸਕਰੀਨ ਨੂੰ ਬਦਲਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ 23,890 ਰੁਪਏ ਖਰਚ ਕਰਨੇ ਪੈਣਗੇ। ਯਾਨੀ ਇਸ ਦੀ ਰਿਪੇਅਰ ਕਰਨ ਦਾ ਖਰਚ ਨਵੇਂ ਆਈਫੋਨ 6 ਦੀ ਕੀਮਤ ਜਿੰਨਾ ਹੈ। ਉਥੇ ਹੀ ਜੇਕਰ ਡਿਸਪਲੇਅ ਤੋਂ ਇਲਾਵਾ ਆਈਫੋਨ ’ਚ ਕੋਈਹੋਰ ਨੁਕਸਾਨ ਹੁੰਦਾ ਹੈ ਤਾਂ ਤੁਹਾਨੂੰ 43,497 ਰੁਪਏ ਖਰਚ ਕਰਨੇ ਪੈ ਸਕਦੇ ਹਨ।

PunjabKesari

ਆਈਫੋਨ ਐਕਸ ਐੱਸ ਦੀ ਸਕਰੀਨ ਬਦਲਵਾਉਣ ਲਈ ਤੁਹਾਨੂੰ 20,260 ਰੁਪਏ ਖਰਚ ਕਰਨੇ ਪੈਣਗੇ। ਉਥੇ ਹੀ ਜੇਕਰ ਕੋਈ ਹੋਰ ਨੁਕਸਾਨ ਹੁੰਦਾ ਹੈ ਤਾਂ ਤੁਹਾਨੂੰ 40,000 ਰੁਪਏਤਕ ਖਰਚ ਕਰਨੇ ਪੈ ਸਕਦੇ ਹਨ। ਅਜਿਹੇ ’ਚ ਇਹ ਸਾਫ ਹੋ ਗਿਆ ਹੈ ਕਿ ਨਵੇਂ ਆਈਫੋਨ ਨੂੰ ਰਿਪੇਅਰ ਕਰਵਾਉਣ ਦਾ ਖਰਚ ਕਾਫੀ ਜ਼ਿਆਦਾ ਹੈ। ਤਾਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ’ਚ ਰੱਖਕੇ ਹੀ ਤੁਸੀਂ ਇਸ ਨੂੰ ਖਰੀਦਣ ਦਾ ਮੰਨ ਬਣਾਓ। 


Related News