I-PHONE ਨੇ ਕਰਵਾਏ FBI ਦੇ ਹੱਥ ਖੜ੍ਹੇ

Thursday, Feb 18, 2016 - 09:58 PM (IST)

 I-PHONE ਨੇ ਕਰਵਾਏ FBI ਦੇ ਹੱਥ ਖੜ੍ਹੇ
ਵਾਸ਼ਿੰਗਟਨ — ਅਮਰੀਕਾ ਦੀ ਜਾਂਚ ਏਜੰਸੀ FBI ਜਿੱਥੇ ਖ਼ਤਰਨਾਕ ਅਪਰਾਧੀਆਂ ਦੇ ਪਸੀਨੇ ਛੁਡਾ ਦਿੰਦੀ ਹੈ, ਉੱਥੇ ਇਹ ਏਜੰਸੀ I-Phone ਤੋਂ ਹਾਰ ਗਈ ਹੈ। ਅਸਲ ਵਿੱਚ FBI ਨੇ ਆਈਫ਼ੋਨ ਨੂੰ ਹੈੱਕ ਕਰਨ ਦੀ ਕੋਸ਼ਿਸ਼ ਕੀਤੀ। ਇਸ ਲਈ ਏਜੰਸੀ ਨੇ ਦੋ ਮਹੀਨੇ ਮਿਹਨਤ ਵੀ ਕੀਤੀ ਪਰ ਉਹ ਅਜਿਹਾ ਕਰਨ ਵਿੱਚ ਨਾਕਾਮਯਾਬ ਰਹੀ। ਥੱਕ ਕੇ ਏਜੰਸੀ ਨੇ ਹੁਣ ਅਦਾਲਤ ਤੋਂ ਮਦਦ ਮੰਗੀ ਹੈ ਪਰ ਦੂਜੇ ਪਾਸੇ ਆਈ ਫ਼ੋਨ ਕੰਪਨੀ ਦੇ ਸੀਈਓ ਟੀਮ ਕੁੱਕ ਨੇ ਐਫਬੀਆਈ ਦੀ ਇਸ ਹਰਕਤ ਦੀ ਅਲੋਚਨਾ ਕੀਤੀ ਹੈ।
ਐਪਲ ਕੰਪਨੀ ਅਨੁਸਾਰ ਅਮਰੀਕੀ ਸਰਕਾਰ ਅਸਲ ਵਿੱਚ ਖਪਤਕਾਰਾਂ ਦੇ ਫ਼ੋਨ ਹੈਕ ਕਰਨਾ ਚਾਹੁੰਦੀ ਹੈ ਪਰ ਕੰਪਨੀ ਅਜਿਹਾ ਕਦੇ ਵੀ ਨਹੀਂ ਹੋਣ ਦੇਵੇਗੀ। ਕੰਪਨੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਸ ਦੇ ਕੋਲ ਅਜਿਹਾ ਸਾਫ਼ਟਵੇਅਰ ਨਹੀਂ ਹੈ ਜੋ ਆਈ ਫ਼ੋਨ-5 ਸੀ ਨੂੰ ਡੀ ਕੋਡ ਕਰ ਸਕੇ।
ਅਸਲ ਵਿੱਚ ਪੂਰਾ ਮਾਮਲਾ ਕੈਲੇਫੋਰਨੀਆ ਦੇ ਸਾਨਬਰਡੀਨੋ ਵਿੱਚ ਹੋਏ ਦਹਿਸ਼ਤਗਰਦ ਹਮਲੇ ਨਾਲ ਜੁੜਿਆ ਹੋਇਆ ਹੈ। ਇਸ ਹਮਲੇ ਵਿੱਚ 14 ਲੋਕਾਂ ਦੀ ਮੌਤ ਹੋ ਗਈ ਸੀ। ਏਜੰਸੀ ਨੇ ਹਮਲੇ ਤੋਂ ਬਾਅਦ ਇੱਕ ਹਮਲਾਵਰ ਸਈਅਦ ਫ਼ਾਰੂਕ ਦਾ ਫ਼ੋਨ ਜ਼ਬਤ ਕੀਤਾ ਸੀ ਜਿਸ ਨੂੰ ਉਹ ਡੀ ਕੋਡ ਵਿੱਚ ਨਾਕਾਮਯਾਬ ਰਹੀ।
ਜਾਂਚ ਏਜੰਸੀ ਚਾਹੁੰਦੀ ਹੈ ਕਿ ਕੰਪਨੀ ਐਪਲ ਇਸ ਫ਼ੋਨ ਦਾ ਇੱਕ ਸੁਰੱਖਿਆ ਫ਼ੀਚਰ ‘ਆਟੋ ਈਰੇਜ’ ਹਟਾ ਦੇਵੇ। ਲਗਾਤਾਰ 10 ਵਾਰ ਗ਼ਲਤ ਪਾਸਵਰਡ ਪਾਉਣ ਨਾਲ ਇਹ ਫ਼ੀਚਰ ਐਕਟਿਵ ਹੋ ਜਾਂਦਾ ਹੈ। ਇਸ ਨੂੰ ਹਟਾਉਣ ਤੋਂ ਬਾਅਦ ਹੀ ਫ਼ੋਨ ਨਵਾਂ ਪਾਸਵਰਡ ਲੈਂਦਾ ਹੈ ਜਿਸ ਨੂੰ ਤੋੜਨਾ ਮੁਸ਼ਕਲ ਹੈ।

 


Related News