ਇਸ ਦਿਨ ਲਾਂਚ ਹੋ ਸਕਦੀ ਹੈ iPhone 16 ਸੀਰੀਜ਼, ਮਿਲਣਗੇ ਇਹ ਜ਼ਬਰਦਸਤ ਫੀਚਰਜ਼

Tuesday, Aug 20, 2024 - 08:09 PM (IST)

ਗੈਜੇਟ ਡੈਸਕ- ਐਪਲ ਦਾ ਨਵਾਂ ਆਈਫੋਨ ਬਾਜ਼ਾਰ 'ਚ ਆਉਣ ਵਾਲਾ ਹੈ। ਅਗਲੇ ਮਹੀਨੇ ਨਵੀਂ ਆਈਫੋਨ 16 ਸੀਰੀਜ਼ ਲਾਂਚ ਕੀਤੀ ਜਾਵੇਗੀ। ਇਸ ਨਵੀਂ ਸੀਰੀਜ਼ ਦੀ ਲਾਂਚਿੰਗ ਦੀ ਤਾਰੀਖ਼ ਲੀਕ ਹੋ ਗਈ ਹੈ। ਆਨਲਾਈਨ ਲੀਕ ਹੋਏ ਪੋਸਟਰ 'ਚ ਦੱਸਿਆ ਗਿਆ ਹੈ ਕਿ ਆਈਫੋਨ 16 ਸੀਰੀਜ਼ 10 ਸਤੰਬਰ ਨੂੰ ਲਾਂਚ ਹੋ ਸਕਦੀ ਹੈ। ਹਾਲਾਂਕਿ, ਐਪਲ ਨੇ ਇਸ ਤਾਰੀਖ਼ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ। ਪਿਛਲੇ ਸਾਲ ਐਪਲ ਨੇ 12 ਸਤੰਬਰ 2023 ਨੂੰ ਆਈਫੋਨ 15 ਸੀਰੀਜ਼ ਲਾਂਚ ਕੀਤੀ ਸੀ ਅਤੇ 2022 'ਚ ਆਈਫੋਨ 14 ਸੀਰੀਜ਼ 7 ਸਤੰਬਰ ਨੂੰ ਆਈ ਸੀ।

ਲਾਂਚ ਤਾਰੀਖ਼ ਵਾਲਾ ਪੋਸਟਰ ਲੀਕ

X ਯੂਜ਼ਰ Majin Buu ਨੇ ਆਈਫੋਨ 16 ਸੀਰੀਜ਼ ਦਾ ਲਾਂਚਿੰਗ ਦਾ ਪੋਸਟ ਸ਼ੇਅਰ ਕੀਤਾ ਹੈ। ਪੋਸਟਰ ਦੇ ਅਨੁਸਾਰ, ਨਵੀਂ ਆਈਫੋਨ 16 ਸੀਰੀਜ਼ 10 ਸਤੰਬਰ ਨੂੰ ਲਾਂਚ ਹੋਣੀ ਹੈ ਅਤੇ ਇਸ ਵਿਚ "Ready, Set, Capture" ਟੈਗਲਾਈਨ ਦਾ ਇਸਤੇਮਾਲ ਕੀਤਾ ਗਿਆ ਹੈ। ਹਾਲਾਂਕਿ, ਪੋਸਟਰ ਦੀ ਸਚਾਈ ਨੂੰ ਲੈ ਕੇ ਅਜੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ। ਪਿਛਲੇ ਦੋ ਸਾਲਾਂ 'ਚ ਐਪਲ ਨੇ ਸਤੰਬਰ ਦੀ ਸ਼ੁਰੂਆਤ 'ਚ ਹੀ ਨਵੀਂ ਆਈਫੋਨ ਸੀਰੀਜ਼ ਲਾਂਚ ਕੀਤੀ ਹੈ, ਇਸ ਲਈ ਇਹ ਸੰਭਾਵਨਾ ਹੈ ਕਿ ਆਈਫੋਨ 16 ਸੀਰੀਜ਼ ਵੀ 10 ਸਤੰਬਰ ਨੂੰ ਆ ਸਕਦੀ ਹੈ।

iPhone 16 ਸੀਰੀਜ਼ ਦੇ ਫੀਚਰਜ਼

ਨਵੀਂ iPhone 16 ਸੀਰੀਜ਼ 'ਚ iOS 18 ਆਪਰੇਟਿੰਗ ਸਿਸਟਮ ਮਿਲ ਸਕਦਾ ਹੈ ਅਤੇ Apple Intelligence ਦਾ ਇੰਟੀਗ੍ਰੇਸ਼ਨ ਵੀ ਦੇਖਣ ਨੂੰ ਮਿਲ ਸਕਦਾ ਹੈ। ਇਸ ਸੀਰੀਜ਼ ਦੇ ਡਿਜ਼ਾਈਨ 'ਚ ਵੀ ਵੱਡਾ ਬਦਲਾਅ ਦੇਖਿਆ ਜਾ ਸਕਦਾ ਹੈ। ਆਈਫੋਨ ਅਤੇ ਆਈਫੋਨ 16 ਪਲੱਸ ਦੀ ਲੁੱਕ ਇੱਕੋਂ ਜਿਹੀ ਹੋ ਸਕਦੀ ਹੈ, ਜਦੋਂਕਿ ਆਈਫੋਨ 16 ਪ੍ਰੋ ਅਤੇ ਆਈਫੋਨ 16 ਪ੍ਰੋ ਮੈਕਸ ਦਾ ਡਿਜ਼ਾਈਨ ਪਿਛਲੇ ਸਾਲ ਦੇ ਮਾਡਲ ਵਰਗਾ ਹੋ ਸਕਦਾ ਹੈ।

ਇਸ ਵਾਰ ਸਾਰੇ ਮਾਡਲਾਂ ਦੀ ਡਿਸਪਲੇਅ ਪਿਛਲੇ ਸਾਲ ਦੇ ਆਈਫੋਨ 15 ਤੋਂ ਵੱਡੀ ਹੋ ਸਕਦੀ ਹੈ। ਆਈਫੋਨ 16 ਅਤੇ ਆਈਫੋਨ 16 ਪਲੱਸ 'ਚ 6.1 ਇੰਚ ਅਤੇ 6.7 ਇੰਚ ਦੀ ਡਿਸਪਲੇਅ ਮਿਲ ਸਕਦੀ ਹੈ। ਉਥੇ ਹੀ ਆਈਫੋਨ 16 ਪ੍ਰੋ ਅਤੇ ਆਈਫੋਨ 16 ਪ੍ਰੋ ਮੈਕਸ 'ਚ 6.3 ਇੰਚ ਅਤੇ 6.9 ਇੰਚ ਦੀ ਡਿਸਪਲੇਅ ਮਿਲ ਸਕਦੀ ਹੈ। ਡਾਇਨਾਮਿਕ ਆਈਲੈਂਡ ਫੀਚਰ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।

ਸਾਰੇ ਮਾਡਲਾਂ 'ਚ A18 ਸੀਰੀਜ਼ ਦਾ Bionic ਚਿਪਸੈੱਟ ਮਿਲੇਗਾ। ਪ੍ਰੋ ਮਾਡਲਾਂ 'ਚ A18 Pro Bionic ਚਿਪਸੈੱਟ ਹੋਵੇਗਾ, ਜਦੋਂਕਿ ਸਟੈਂਡਰਡ ਮਾਡਲਾਂ 'ਚ ਬੇਸਿਕ ਪ੍ਰੋਸੈਸਰ ਮਿਲੇਗਾ। ਆਈਫੋਨ  16 ਸੀਰੀਜ਼ ਦੇ ਸਾਰੇ ਮਾਡਲ 45W USB Type C ਫਾਸਟ ਚਾਰਜਿੰਗ ਅਤੇ 20 ਵਾਟ ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਨਗੇ।


Rakesh

Content Editor

Related News