ਸਿੰਗਾਪੁਰ ’ਚ ਨਿਵੇਸ਼ਕਾਂ ਨੂੰ ਕ੍ਰਿਪਟੋਕਰੰਸੀ ਘਪਲੇ ਦੇ ਜ਼ਰੀਏ ਲਾਇਆ ਗਿਆ ਸਭ ਤੋਂ ਜ਼ਿਆਦਾ ‘ਚੂਨਾ’

Monday, Feb 21, 2022 - 11:10 AM (IST)

ਸਿੰਗਾਪੁਰ (ਭਾਸ਼ਾ) - ਸਿੰਗਾਪੁਰ ਦੇ ਨਿਵੇਸ਼ਕਾਂ ਨੂੰ ਪਿਛਲੇ 3 ਸਾਲਾਂ ’ਚ ਕਿਸੇ ਹੋਰ ਧੋਖਾਦੇਹੀ ਦੀ ਤੁਲਨਾ ’ਚ ਫਰਜ਼ੀ ਨਿਵੇਸ਼ ਯੋਜਨਾਵਾਂ ’ਚ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਵਿਸ਼ੇਸ਼ ਰੂਪ ਨਾਲ ਉਹ ਚੀਨੀ ਮੂਲ ਦੇ ‘ਪਿਗ-ਬੂਚਰਿੰਗ ਕ੍ਰਿਪਟੋਕਰੰਸੀ ਘਪਲੇ ਦਾ ਸਭ ਤੋਂ ਵੱਡਾ ਸ਼ਿਕਾਰ ਬਣੇ ਹਨ। ਨਿਵੇਸ਼ਕਾਂ ਨੂੰ ਪਿਛਲੇ ਸਾਲ ਇਸ ਤਰ੍ਹਾਂ ਦੀਆਂ ਯੋਜਨਾਵਾਂ ਤੋਂ 19.09 ਕਰੋਡ਼ ਸਿੰਗਾਪੁਰ ਡਾਲਰ ਦਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ : ਟਾਟਾ ਟੈਕਨਾਲੋਜੀ 2022-23 ਵਿੱਚ ਯੋਜਨਾ ਤੋਂ 1,000 ਵੱਧ ਲੋਕਾਂ ਦੀ ਕਰੇਗੀ ਨਿਯੁਕਤੀ

ਇਹ ਸੰਖਿਆ 2019 ਦੇ 3.69 ਕਰੋਡ਼ ਡਾਲਰ ਦਾ ਪੰਜ ਗੁਣਾ ਤੋਂ ਵੱਧ ਹੈ। ਇਕ ਰਿਪੋਰਟ ਅਨੁਸਾਰ ਇਸ ਤਰ੍ਹਾਂ ਦੀ ਧੋਖੇਬਾਜ਼ੀ ਨੂੰ ਅੰਜਾਮ ਦੇਣ ਵਾਲੇ ਨਿਵੇਸ਼ਕਾਂ ਨੂੰ ਅਜਿਹੀਆਂ ਯੋਜਨਾਵਾਂ ’ਚ ਨਿਵੇਸ਼ ਕਰਨ ਦੀ ਬੇਨਤੀ ਕਰਨ ਤੋਂ ਪਹਿਲਾਂ ਉਨ੍ਹਾਂ ਨਾਲ ਰਿਸ਼ਤਾ ਬਣਾਉਣ ’ਚ ਮਹੀਨੇ ਲਾਉਂਦੇ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਸਿੰਗਾਪੁਰ ’ਚ ਹਾਲ ’ਚ ‘ਪਿਗ ਬੂਚਰਿੰਗ ਘਪਲਾ ਸਾਹਮਣੇ ਆਇਆ ਹੈ। ਇਸ ’ਚ ਚੀਨੀ ਸ਼ਬਦ ‘ਸ਼ਾ ਝੂ ਪਾਨ ਦਾ ਇਸਤੇਮਾਲ ਕੀਤਾ ਗਿਆ ਹੈ, ਜਿਸ ਦਾ ਮਤਲਬ ਹੱਤਿਆ ਕਰਨ ਤੋਂ ਪਹਿਲਾਂ ਇਕ ਸੂਰ ਨੂੰ ਮੋਟਾ ਕਰਨ ਨਾਲ ਹੈ। ਇਸ ਨੂੰ ਮੁਲਜ਼ਮਾਂ ਨੇ ਖੁਦ ਘਪਲੇ ਦਾ ਵਰਣਨ ਕਰਨ ਲਈ ਬਣਾਇਆ ਸੀ। ਜਾਲਸਾਜ਼ ਫਰਜ਼ੀ ਨਿਵੇਸ਼ ਯੋਜਨਾਵਾਂ ’ਚ ਨਿਵੇਸ਼ ਕਰਨ ਦੀ ਬੇਨਤੀ ਕਰਨ ਤੋਂ ਪਹਿਲਾਂ ਲਕਸ਼ ਯਾਨੀ ਨਿਵੇਸ਼ਕਾਂ ਨਾਲ ਨਜ਼ਦੀਕੀ ਬਣਾਉਣ ’ਚ ਮਹੀਨੇ ਲਗਾਉਂਦੇ ਹਨ।

ਸਿੰਗਾਪੁਰ ਦੈਨਿਕ ਨੇ ਸਮਾਚਾਰ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ 2016 ’ਚ ਚੀਨ ’ਚ ਇਸ ਤਰ੍ਹਾਂ ਦੇ ਘਪਲੇ ਸ਼ੁਰੂ ਹੋਏ। ਉਸ ਸਮੇਂ ਘਪਲੇਬਾਜ਼ਾਂ ਨੇ ਪੀਡ਼ਤਾਂ ਨੂੰ ਨਕਲੀ ਜੂਏ ਦੀਆਂ ਵੈੱਬਸਾਈਟਾਂ ’ਤੇ ਦਾਅ ਲਾਉਣ ਲਈ ਤਿਆਰ ਕੀਤਾ। ਚੀਨੀ ਸਰਕਾਰ ਨੇ 2018 ’ਚ ਗ਼ੈਰ-ਕਾਨੂੰਨੀ ਸੱਟੇਬਾਜ਼ੀ ’ਤੇ ਨੁਕੇਲ ਕੱਸੀ ਪਰ ਜਾਲਸਾਜ਼ਾਂ ਨੇ ਫਿਰ ਦੱਖਣ-ਪੂਰਬ ਏਸ਼ੀਆ ’ਚ ਚੀਨੀ ਭਾਸ਼ੀ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਇਆ । ਜਿਵੇਂ-ਜਿਵੇਂ ਯੂਰਪ ਤੇ ਅਮਰੀਕਾ ’ਚ ਜਨਸੰਖਿਆ ਦਾ ਵਿਸਥਾਰ ਹੋਇਆ, ਕ੍ਰਿਪਟੋਕਰੰਸੀ ਨਿਵੇਸ਼ ਦੀ ਵੱਧਦੀ ਲੋਕਪ੍ਰਿਅਤਾ ਦੇ ਨਾਲ-ਨਾਲ ਘਪਲੇ ਦੀ ਰਣਨੀਤੀ ਵਿਕਸਤ ਹੋਈ।

ਇਹ ਵੀ ਪੜ੍ਹੋ : ਭਾਰਤ-UAE ਵਪਾਰ ਸਮਝੌਤਾ ਗਹਿਣਿਆਂ ਦੇ ਖੇਤਰ ਨੂੰ ਡਿਊਟੀ ਮੁਕਤ ਪਹੁੰਚ ਦੇਵੇਗਾ : ਵਪਾਰ ਸਕੱਤਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor

Related News