FD ਗਾਹਕਾਂ ਲਈ ਵੱਡੀ ਖ਼ਬਰ, ਸਾਲ ਦੇ ਡਿਪਾਜ਼ਿਟ ''ਤੇ ਇੱਥੇ ਇੰਨਾ ਬਣੇਗਾ ਪੈਸਾ
Sunday, May 09, 2021 - 09:57 AM (IST)
ਨਵੀਂ ਦਿੱਲੀ- ਬੈਂਕ ਵਿਚ ਫਿਕਸਡ ਡਿਪਾਜ਼ਿਟ (ਐੱਫ. ਡੀ.) ਕਰਾਉਂਦੇ ਹੋ ਤਾਂ ਹੁਣ ਇਹ ਜ਼ਰੂਰ ਦੇਖ ਲਓ ਕਿਹੜੇ ਬੈਂਕ ਵਿਚ ਤੁਹਾਨੂੰ ਕਿੰਨਾ ਫਾਇਦਾ ਹੋ ਰਿਹਾ ਹੈ। ਨਿੱਜੀ ਖੇਤਰ ਦੇ ਆਈ. ਡੀ. ਐੱਫ. ਸੀ. ਫਸਟ ਬੈਂਕ ਨੇ ਵੀ ਵਿਆਜ ਦਰਾਂ ਵਿਚ ਤਬਦੀਲੀ ਕੀਤੀ ਹੈ।
ਬੈਂਕ ਇਕ ਸਾਲ ਤੋਂ 2 ਸਾਲ ਤੱਕ ਦੀ ਐੱਫ. ਡੀ. 'ਤੇ 5.50 ਫ਼ੀਸਦੀ ਵਿਆਜ ਦਰ ਪੇਸ਼ ਕਰ ਰਿਹਾ। ਇਕ ਸਾਲ ਲਈ 1 ਲੱਖ ਰੁਪਏ ਦੇ ਡਿਪਾਜ਼ਿਟ 'ਤੇ ਤੁਹਾਨੂੰ 5,615 ਰੁਪਏ ਦਾ ਮੁਨਾਫਾ ਹੋਵੇਗਾ। ਜੇਕਰ ਤੁਸੀਂ 1 ਸਾਲ ਤੋਂ 30 ਦਿਨ ਹੋਰ ਉਪਰ ਲਈ ਇਹ ਕਰਾਉਂਦੇ ਹਾ ਤਾਂ ਤੁਸੀਂ ਵਿਆਜ ਆਮਦਨ ਦੇ ਤੌਰ 'ਤੇ 6,092 ਰੁਪਏ ਕਮਾ ਸਕਦੇ ਹੋ। ਦੋ ਸਾਲ ਲਈ 1 ਲੱਖ ਰੁਪਏ ਦੀ ਐੱਫ. ਡੀ. 'ਤੇ 11,542 ਰੁਪਏ ਬਣਨਗੇ।
ਇਹ ਵੀ ਪੜ੍ਹੋ- AXIS ਬੈਂਕ ਵੱਲੋਂ FD ਦਰਾਂ 'ਚ ਤਬਦੀਲੀ, 1 ਲੱਖ 'ਤੇ ਇੰਝ ਕਮਾਓ ਮੋਟਾ ਪੈਸਾ
ਉੱਥੇ ਹੀ, ਦੋ ਸਾਲ 1 ਦਿਨ ਦੀ ਐੱਫ. ਡੀ. ਤੋਂ ਲੈ ਕੇ ਤਿੰਨ ਸਾਲ ਤੱਕ ਦੀ ਐੱਫ. ਡੀ. 'ਤੇ ਆਈ. ਡੀ. ਐੱਫ. ਸੀ. ਬੈਂਕ 5.75 ਫ਼ੀਸਦੀ ਵਿਆਜ ਦਰ ਦੇ ਰਿਹਾ ਹੈ। ਇਸ ਤਰ੍ਹਾਂ ਇਕ ਲੱਖ ਦੇ ਡਿਪਾਜ਼ਿਟ ਨਾਲ 2 ਸਾਲ ਤੋਂ 1 ਦਿਨ ਉੱਪਰ ਦੀ ਐੱਫ. ਡੀ. ਕਰਾਉਣ ਨਾਲ ਹੀ ਤੁਹਾਡੀ ਵਿਆਜ ਆਮਦਨ 12,111 ਰੁਪਏ ਹੋ ਜਾਵੇਗੀ। ਤਿੰਨ ਸਾਲ 1 ਦਿਨ ਤੋਂ ਲੈ ਕੇ 5 ਸਾਲ ਤੱਕ ਦੀ ਐੱਫ. ਡੀ. 'ਤੇ ਬੈਂਕ ਵਿਚ ਵਿਆਜ ਦਰ 6 ਫ਼ੀਸਦੀ ਹੈ। 5 ਸਾਲ 1 ਦਿਨ ਦੀ ਐੱਫ. ਡੀ. ਤੋਂ ਲੈ ਕੇ 10 ਸਾਲ ਤੱਕ ਦੀ ਐੱਫ. ਡੀ. ਲਈ ਵਿਆਜ ਦਰ 5.75 ਫ਼ੀਸਦੀ ਹੈ।
ਇਹ ਵੀ ਪੜ੍ਹੋ- ਸੋਨੇ ਨੂੰ ਲੈ ਕੇ ਵੱਡੀ ਖ਼ਬਰ, ਇਕ ਮਹੀਨੇ 'ਚ 10 ਗ੍ਰਾਮ ਦਾ ਹੋ ਸਕਦਾ ਹੈ ਇੰਨਾ ਮੁੱਲ