ECL ਰਾਹੀਂ ਕਸਟਮ ਡਿਊਟੀ ਭੁਗਤਾਨ ’ਤੇ ਵਿਆਜ ਛੋਟ 13 ਅਪ੍ਰੈਲ ਤੱਕ ਵਧਾਈ

Thursday, Apr 13, 2023 - 10:18 AM (IST)

ECL ਰਾਹੀਂ ਕਸਟਮ ਡਿਊਟੀ ਭੁਗਤਾਨ ’ਤੇ ਵਿਆਜ ਛੋਟ 13 ਅਪ੍ਰੈਲ ਤੱਕ ਵਧਾਈ

ਨਵੀਂ ਦਿੱਲੀ–ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸ ਐਂਡ ਕਸਟਮ (ਸੀ. ਬੀ. ਆਈ. ਸੀ.) ਨੇ ਇੰਪੋਰਟਰਾਂ ਅਤੇ ਐਕਸਪੋਰਟਰਾਂ ਵਲੋਂ ਇਲੈਕਟ੍ਰਾਨਿਕ ਕੈਸ਼ ਲੇਜਰ (ਈ. ਸੀ. ਐੱਲ.) ਰਾਹੀਂ ਭੁਗਤਾਨ ਯੋਗ ਕਸਟਮ ਡਿਊਟੀ ’ਤੇ ਵਿਆਜ ਛੋਟ ਦੀ ਮਿਆਦ 13 ਅਪ੍ਰੈਲ ਤੱਕ ਵਧਾ ਦਿੱਤੀ ਹੈ। ਸੀ. ਬੀ. ਆਈ. ਸੀ. ਨੇ ਪਹਿਲੀ ਅਪ੍ਰੈਲ ਨੂੰ ਇਕ ਅਪਡੇਟ ਕਸਟਮ ਭੁਗਤਾਨ ਪ੍ਰਣਾਲੀ ਸ਼ੁਰੂ ਕੀਤੀ ਸੀ।

ਇਹ ਵੀ ਪੜ੍ਹੋ-ਮਹਿੰਗਾਈ ਦੇ ਮੋਰਚੇ ’ਤੇ ਰਾਹਤ, ਮਾਰਚ ’ਚ 15 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਆਈ
ਐਕਸਪੋਰਟ-ਇੰਪੋਰਟ ਕਾਰੋਬਾਰੀਆਂ ਦੀ ਈ. ਸੀ. ਐੱਲ. ਰਾਹੀਂ ਭੁਗਤਾਨ ’ਚ ਦਿੱਕਤਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਸੀ. ਬੀ. ਆਈ. ਸੀ. ਨੇ ਪਿਛਲੇ ਹਫਤ ਕਿਹਾ ਸੀ ਕਿ 10 ਅਪ੍ਰੈਲ ਤੱਕ ਈ. ਸੀ. ਐੱਲ. ਰਾਹੀਂ ਜਾਰੀ ਕਸਟਮ ਡਿਊਟੀ ਭੁਗਤਾਨ ’ਤੇ ਕੋਈ ਵਿਆਜ ਨਹੀਂ ਲਿਆ ਜਾਏਗਾ। ਸੀ. ਬੀ. ਆਈ. ਸੀ. ਨੇ 11 ਅਪ੍ਰੈਲ ਨੂੰ ਜਾਰੀ ਨੋਟੀਫਿਕੇਸ਼ਨ ’ਚ ਕਿਹਾ ਕਿ ਜਿਨ੍ਹਾਂ ਵਸਤਾਂ ਲਈ ਈ. ਸੀ. ਐੱਲ. ਰਾਹੀਂ ਭੁਗਤਾਨ ਕੀਤਾ ਜਾਣਾ ਹੈ, ਉਨ੍ਹਾਂ ’ਤੇ 13 ਅਪ੍ਰੈਲ ਤੱਕ ਭੁਗਤਾਨ ਯੋਗ ਫੀਸ ਦੇ ਵਿਆਜ ’ਤੇ ਛੋਟ ਰਹੇਗੀ।

ਇਹ ਵੀ ਪੜ੍ਹੋ-ਫਿਊਚਰ ਰਿਟੇਲ ਨੂੰ ਖਰੀਦਣ ਦੀ ਦੌੜ ’ਚ ਅੰਬਾਨੀ-ਅਡਾਨੀ, ਇਸ ਵਾਰ ਮੁਕਾਬਲੇ ’ਚ ਹੋਣਗੇ 47 ਹੋਰ ਨਵੇਂ ਖਿਡਾਰੀ
ਸੀ. ਬੀ. ਆਈ. ਸੀ. ਨੇ 11 ਅਪ੍ਰੈਲ ਦੇ ਕਸਟਮ ਡਿਊਟੀ (ਵਿਆਜ ਛੋਟ) ਦੂਜੇ ਹੁਕਮ ਰਾਹੀਂ ਕਿਹਾ ਹੈ ਕਿ ਅਜਿਹੀਆਂ ਵਸਤਾਂ ਲਈ ਜੇ ਇਲੈਕਟ੍ਰਾਨਿਕ ਕੈਸ਼ ਲੇਜ਼ਰ ’ਚ ਮੌਜੂਦ ਰਾਸ਼ੀ ਰਾਹੀਂ ਭੁਗਤਾਨ ਕੀਤਾ ਜਾਂਦਾ ਹੈ ਤਾਂ 11 ਤੋਂ 13 ਅਪ੍ਰੈਲ ਤੱਕ ਵਿਆਜ ਦੀ ਪੂਰੀ ਛੋਟ ਮਿਲੇਗੀ। ਏ. ਐੱਮ. ਆਰ. ਜੀ. ਐਂਡ ਐਸੋਸੀਏਟਸ ਦੇ ਸੀਨੀਅਰ ਭਾਈਵਾਲ ਰੱਜਤ ਮੋਹਨ ਨੇ ਕਿਹਾ ਕਿ ਕਸਟਮ ਡਿਊਟੀ ਲਈ ਈ. ਸੀ. ਐੱਲ. ਭੁਗਤਾਨ ’ਚ ਤਕਨੀਕੀ ਖਾਮੀ ਕਾਰਣ ਸਰਕਾਰ ਨੂੰ ਵਿਆਜ ਛੋਟ ਨੂੰ 13 ਅਪ੍ਰੈਲ ਤੱਕ ਵਧਾਉਣਾ ਪਿਆ ਹੈ।

ਇਹ ਵੀ ਪੜ੍ਹੋ- ਮਹਿੰਦਰਾ ਗਰੁੱਪ ਦੇ ਸਾਬਕਾ ਚੇਅਰਮੈਨ ਕੇਸ਼ਬ ਮਹਿੰਦਰਾ ਦਾ ਦਿਹਾਂਤ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News