ਬੀਮਾ ਕੰਪਨੀਆਂ ਦੇ ਕੋਲ ਲਾਵਾਰਿਸ ਪਏ ਹਨ 15000 ਕਰੋੜ ਰੁਪਏ
Sunday, Jul 29, 2018 - 10:48 AM (IST)

ਨਵੀਂ ਦਿੱਲੀ—ਜੋ ਲੋਕ ਲਾਈਫ ਇੰਸ਼ੋਰੈਂਸ 'ਚ ਆਪਣੀ ਮੋਟੀ ਕਮਾਈ ਇਹ ਸੋਚ ਕੇ ਨਿਵੇਸ਼ ਕਰਕੇ ਹਨ ਕਿ ਉਸ ਦੇ ਨਾ ਰਹਿਣ 'ਤੇ ਪਰਿਵਾਰ ਦੀ ਜ਼ਿੰਦਗੀ ਬੇਪਟਰੀ ਨਾ ਹੋਵੇ, ਉਨ੍ਹਾਂ ਨੂੰ ਉਸ ਪਾਲਿਸੀ ਦੇ ਬਾਰੇ 'ਚ ਆਪਣੇ ਕਰੀਬੀਆਂ ਨੂੰ ਜ਼ਰੂਰ ਦੱਸ ਦੇਣਾ ਚਾਹੀਦਾ ਨਹੀਂ ਤਾਂ ਬੁਰੇ ਸਮੇਂ 'ਚ ਉਸ ਨਿਵੇਸ਼ ਦਾ ਫਾਇਦਾ ਨਹੀਂ ਮਿਲੇਗਾ। ਹਜ਼ਾਰਾਂ-ਲੱਖਾਂ ਲੋਕਾਂ ਦੇ ਨਾਲ ਅਜਿਹਾ ਹੋਇਆ ਹੈ। ਸੰਸਦ 'ਚ ਹਾਲ ਹੀ 'ਚ ਪੇਸ਼ ਰਿਪੋਰਟ ਦੱਸਦੀ ਹੈ ਕਿ 23 ਬੀਮਾ ਕੰਪਨੀਆਂ ਦੋ ਕੋਲ 15 ਹਜ਼ਾਰ ਕਰੋੜ ਰੁਪਏ ਅਜਿਹੇ ਪਏ ਹਨ ਜਿਨ੍ਹਾਂ 'ਤੇ ਕੋਈ ਦਾਅਵਾ ਨਹੀਂ ਕਰ ਰਿਹਾ।
ਇਸ 'ਚ ਐੱਲ.ਆਈ.ਸੀ. ਦੇ ਕੋਲ 10.509 ਕਰੋੜ ਰੁਪਏ ਤਾਂ ਪ੍ਰਾਈਵੇਟ ਜੀਵਨ ਬੀਮਾ ਕੰਪਨੀਆਂ ਦੇ ਕੋਲ 4,675 ਕਰੋੜ ਹੈ। ਹੁਣ ਸਰਕਾਰ ਨੇ ਇਸ ਅਨਕਲੇਮਡ ਰਕਮ ਨੂੰ ਉਸ ਦੇ ਵਾਰਿਸਾਂ ਤੱਕ ਪਹੁੰਚਾਉਣ ਦੀ ਪਹਿਲ ਸ਼ੁਰੂ ਕੀਤੀ ਹੈ। ਕੇਂਦਰ ਸਰਕਾਰ ਨੇ ਸਾਰੀਆਂ ਬੀਮਾ ਕੰਪਨੀਆਂ ਨੂੰ ਕਿਹਾ ਹੈ ਕਿ ਉਹ ਆਪਣੀਆਂ ਵੈੱਬਸਾਈਟਾਂ 'ਤੇ ਵੱਖਰਾ ਸੈਕਸ਼ਨ ਬਣਾ ਕੇ ਅਨਕਲੇਮਡ ਰਾਸ਼ੀ ਦੀ ਜਾਣਕਾਰੀ ਦੇਣ।
ਨਾਲ ਹੀ ਕੇਂਦਰ ਨੇ ਬੀਮਾ ਕੰਪਨੀਆਂ ਨੂੰ ਕਿਹਾ ਕਿ ਅਜਿਹਾ ਇੰਤਜ਼ਾਮ ਕਰੋਂ ਕਿ ਇਥੇ ਲੋਕ ਆਪਣੀ ਜਾਂ ਪਰਿਵਾਰਾਂ ਦੀ ਸੰਭਾਵਿਤ ਬੀਮਾ ਪਾਲਿਸੀ ਉਸ ਦੇ ਨੰਬਰ, ਆਧਾਰ ਨੰਬਰ, ਪੈਨ, ਮੋਬਾਇਲ ਨੰਬਰ ਅਤੇ ਜਨਮ ਤਾਰੀਖ ਆਦਿ ਦੇ ਕੇ ਸਰਚ ਕਰ ਸਕਣ। ਇਕ ਕਮੇਟੀ ਬਣਾਓ ਜੋ ਅਜਿਹੀ ਰਕਮ ਨੂੰ ਅਸਲੀ ਵਾਰਿਸਾਂ ਤੱਕ ਪਹੁੰਚਾਉਣ 'ਚ ਮਦਦ ਕਰੇ।