ਸੰਸਥਾਗਤ ਨਿਵੇਸ਼ਕਾਂ ਨੇ Nykaa ਦੇ ਆਰਟੀਕਲਸ ਆਫ ਐਸੋਸੀਏਸ਼ਨ ’ਚ ਬਦਲਾਅ ਦੇ ਪ੍ਰਸਤਾਵ ਨੂੰ ਕੀਤਾ ਖਾਰਜ

Thursday, Feb 17, 2022 - 11:17 AM (IST)

ਸੰਸਥਾਗਤ ਨਿਵੇਸ਼ਕਾਂ ਨੇ Nykaa ਦੇ ਆਰਟੀਕਲਸ ਆਫ ਐਸੋਸੀਏਸ਼ਨ ’ਚ ਬਦਲਾਅ ਦੇ ਪ੍ਰਸਤਾਵ ਨੂੰ ਕੀਤਾ ਖਾਰਜ

ਨਵੀਂ ਦਿੱਲੀ (ਬਿਜ਼ਨੈੱਸ ਡੈਸਕ) – ਨਵੇਂ ਸੂਚੀਬੱਧ ਯੂਨੀਕਾਰਨ ਐੱਫ. ਐੱਸ. ਐੱਨ. ਈ. ਕਾਮਰਸ ਵੈਂਚਰਸ ’ਚ ਸੰਸਥਾਗਤ ਨਿਵੇਸ਼ਕਾਂ ਅਤੇ ਨਾਇਕਾ ਦੇ ਸਰਪ੍ਰਸਤਾਂ ਨੇ ਕੰਪਨੀ ਦੇ ਆਰਟੀਕਲਸ ਆਫ ਐਸੋਸੀਏਸ਼ਨ (ਏ. ਓ. ਏ.) ਵਿਚ ਪ੍ਰਸਤਾਵਿਤ ਬਦਲਾਅ ਨੂੰ ਖਾਰਜ ਕਰ ਦਿੱਤਾ ਹੈ, ਜਿਸ ’ਚ ਹਿੱਸੇਦਾਰ ਪ੍ਰਮੋਟਰਾਂ ਨੂੰ ਇਕ ਤਿਹਾਈ ਡਾਇਰੈਕਟਰਾਂ ਅਤੇ ਬੋਰਡ ਦੇ ਪ੍ਰਧਾਨ ਨੂੰ ਨਾਮਜ਼ਦ ਕਰਨ ਲਈ ਵਿਸ਼ੇਸ਼ ਅਧਿਕਾਰ ਦੇਣ ਦੀ ਮੰਗ ਕੀਤੀ ਗਈ ਸੀ। ਕੰਪਨੀ ਵਲੋਂ ਪ੍ਰਕਾਸ਼ਿਤ ਪੋਸਟਲ ਬੈਲਟ ਦੇ ਨਤੀਜਿਆਂ ਮੁਤਾਬਕ ਨਾਇਕਾ ਦੇ ਸੰਸਥਾਗਤ ਨਿਵੇਸ਼ਕਾਂ ’ਚੋਂ 79.4 ਫੀਸਦੀ ਨੇ ਉਸ ਪ੍ਰਸਤਾਵ ਦੇ ਖਿਲਾਫ ਵੋਟਿੰਗ ਕੀਤੀ, ਜਿਸ ’ਚ ਏ. ਓ. ਏ. ਦੀ ਧਾਰਾ 114 (ਏ) ਅਤੇ ਧਾਰਾ 134 ’ਚ ਬਦਲਾਅ ਦੀ ਮੰਗ ਕੀਤੀ ਗਈ ਸੀ।

ਇਹ ਵੀ ਪੜ੍ਹੋ: ਕੋਰੋਨਾ ਕਾਲ 'ਚ ਰੁਜ਼ਗਾਰ ਤੇ ਕਾਰੋਬਾਰ ਸੰਕਟ ਮਗਰੋਂ ਹੁਣ 'ਸੋਨਾ' ਨਿਲਾਮ ਹੋਣ ਦੇ ਕੰਢੇ

ਪਿਛਲੇ ਇਕ ਮਹੀਨੇ ’ਚ 26 ਫੀਸਦੀ ਤੋਂ ਵੱਧ ਡਿਗੇ ਸ਼ੇਅਰ

ਕੰਪਨੀ ਨੇ ਪ੍ਰਸਤਾਵਿਤ ਕੀਤਾ ਕਿ ਫਾਲਗੁਨੀ ਨਾਇਰ, ਸੰਜੇ ਨਾਇਰ, ਫਾਲਗੁਨੀ ਨਾਇਰ ਫੈਮਿਲੀ ਟਰੱਸਟ ਅਤੇ ਸੰਜੇ ਨਾਇਰ ਫੈਮਿਲੀ ਟਰੱਸਟ ਕੰਪਨੀ ’ਚ ਜਦੋਂ ਤੱਕ ਉਹ ਬਤੌਰ ਪ੍ਰਮੋਟਰ ਹਨ, ਉਦੋਂਤੱਕ ਉਨ੍ਹਾਂ ਨੂੰ ਡਾਇਰੈਕਟਰਾਂ ਦੀ ਗਿਣਤੀ ਦੇ ਇਕ ਤਿਹਾਈ ਤੱਕ ਨਾਮਜ਼ਦ ਕਰਨ ਦਾ ਅਧਿਕਾਰ ਹੋਵੇਗਾ। ਕੰਪਨੀ ਨੇ ਬਿਨਾਂ ਕਿਸੇ ਘੱਟੋ–ਘੱਟ ਸ਼ੇਅਰਧਾਰਿਤਾ ਲਿਮਿਟ ਦੇ ਬੋਰਡ ਦੇ ਪ੍ਰਧਾਨ ਨੂੰ ਨਾਜ਼ਮਦ ਕਰਨ ਦਾ ਅਧਿਕਾਰ ਰੱਖਣ ਦਾ ਵੀ ਪ੍ਰਸਤਾਵ ਦਿੱਤਾ ਹੈ। ਐੱਫ. ਐੱਸ. ਐੱਨ. ਈ-ਕਾਮਰਸ ਦੇ ਸ਼ੇਅਰ, ਜੋ ਪਿਛਲੇ ਇਕ ਮਹੀਨੇ ’ਚ 26 ਫੀਸਦੀ ਡਿਗ ਗਏ ਹਨ। ਮੀਡੀਆ ਨੇ ਕੰਪਨੀ ਨੂੰ ਇਕ ਈਮੇਲ ਰਾਹੀਂ ਪੁੱਛਿਆ ਗਿਆ ਕਿ ਸੰਸਥਾਗਤ ਨਿਵੇਸ਼ਕਾਂ ਨੇ ਪ੍ਰਸਤਾਵ ਦਾ ਵਿਰੋਧ ਕਿਉਂ ਕੀਤਾ, ਹਾਲਾਂਕਿ ਹੁਣ ਤੱਕ ਕੋਈ ਪ੍ਰਤੀਕਿਰਿਆ ਨਹੀਂ ਮਿਲੀ ਹੈ। ਪ੍ਰਸਤਾਵ ਖਿਲਾਫ ਵੋਟ ਦੇਣ ਦੀ ਸਿਫਾਰਿਸ਼ ਕਰਦੇ ਹੋਏ ਪ੍ਰਾਕਸੀ ਐਡਵਾਇਜ਼ਰੀ ਫਰਮ ਇਨਵੈਸਟਰਸ ਐਡਵਾਇਜ਼ਰੀ ਸਰਵਿਸਿਜ਼ ਨੇ ਕਿਹਾ ਕਿ ਬੋਰਡ ਦੇ ਇਕ ਤਿਹਾਈ ਡਾਇਰੈਕਟਰਾਂ ਨੂੰ ਨਾਮਜ਼ਦ ਕਰਨ ਦਾ ਅਧਿਕਾਰ ਅਤੇ ਬੋਰਡ ਦੇ ਪ੍ਰਧਾਨ ਨੂੰ ਨਾਮਜ਼ਦ ਕਰਨ ਦਾ ਅਧਿਕਾਰ ਕੰਪਨੀ ’ਚ ਉਨ੍ਹਾਂ ਦੀ ਸ਼ੇਅਰਧਾਰਿਤਾ ਨਾਲ ਜੁੜਿਆ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਮਨਾਲੀ ਜਾਣ ਵਾਲੇ ਸੈਲਾਨੀਆਂ ਨੂੰ ਮਿਲੇਗਾ ਜਾਮ ਤੋਂ ਛੁਟਕਾਰਾ, ਫਾਸਟੈਗ ਰਾਹੀਂ ਵੀ ਜਮ੍ਹਾ ਹੋਵੇਗਾ ਗ੍ਰੀਨ ਟੈਕਸ

ਜ਼ੋਮੈਟੋ ਈ. ਐੱਸ. ਓ. ਪੀ. ਯੋਜਨਾ ਦੇ ਖਿਲਾਫ ਵੋਟਿੰਗ

ਪਿਛਲੇ ਸਾਲ ਸਤੰਬਰ ’ਚ ਜ਼ੋਮੈਟੋ ਦਾ ਕਰਮਚਾਰੀ ਸਟਾਕ ਬਦਲ ਯੋਜਨਾ ’ਤੇ ਸੰਕਲਪ ਆਪਣੇ ਜ਼ਿਆਦਾਤਰ ਸੰਸਥਾਗਤ ਨਿਵੇਸ਼ਕਾਂ ਤੋਂ ਮਨਜ਼ੂਰੀ ਪਾਉਣ ’ਚ ਸਫਲ ਰਿਹਾ। ਫੂਡ ਐਗਰੀਗੇਟਰ ਦੇ ਸੰਸਥਾਗਤ ਨਿਵੇਸ਼ਕਾਂ ’ਚੋਂ 61ਫੀਸਦੀ ਨੇ ਜ਼ੋਮੈਟੋ ਈ. ਐੱਸ. ਓ. ਪੀ. ਯੋਜਨਾ ਦੀ ਪੁਸ਼ਟੀ ਖਿਲਾਫ ਵੋਟਿੰਗ ਕੀਤੀ। ਦੋਵੇਂ ਹੀ ਮਾਮਲਿਆਂ ’ਚ ਆਸ ਤੋਂ ਘੱਟ ਸੰਸਥਾਗਤ ਹੋਲਡਿੰਗਸ ਨੇ ਇਹ ਯਕੀਨੀ ਕੀਤਾ ਕਿ ਪ੍ਰਸਤਾਵਾਂ ਨੂੰ ਲਾਗੂ ਕੀਤਾ ਗਿਆ ਸੀ। ਇੰਸਟੀਚਿਊਸ਼ਨਲ ਇਨਵੈਸਟਰਸ ਐਡਵਾਇਜ਼ਰੀ ਸਰਵਿਸਿਜ਼ ਦੇ ਐੱਮ. ਡੀ. ਅਮਿਤ ਟੰਡਨ ਨੇ ਕਿਹਾ ਕਿ ਨਾਇਕਾ ਅਤੇ ਜ਼ੋਮੈਟੋ ਵੋਟਿੰਗ ਪੈਟਰਨ ਨਿੱਜੀ ਇਕਵਿਟੀ ਨਿਵੇਸ਼ਕਾਂ ਅਤੇ ਬਾਜ਼ਾਰ ਨਿਵੇਸ਼ਕਾਂ ਦਰਮਿਆਨ ਵੱਖਵਾਦ ਦੀ ਗੱਲ ਕਰਦਾ ਹੈ।

ਇਹ ਵੀ ਪੜ੍ਹੋ: 'ABG ਸ਼ਿਪਯਾਰਡ ਵਰਗੇ ਘੁਟਾਲੇ ਨੂੰ ਫੜਨ ਲਈ ਔਸਤਨ 4.5 ਸਾਲ ਦਾ ਸਮਾਂ ਲੈਂਦੇ ਹਨ ਬੈਂਕ'

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News