2,000 ਦੇ ਨੋਟਾਂ ਕਾਰਨ ਸੋਨੇ ਦੀ ਖ਼ਰੀਦ ਲਈ ਪੁੱਛਗਿੱਛ ਵਧੀ, ਸਖ਼ਤ ਨਿਯਮਾਂ ਨੇ ਵਧਾਈ ਚਿੰਤਾ

Monday, May 22, 2023 - 01:37 PM (IST)

2,000 ਦੇ ਨੋਟਾਂ ਕਾਰਨ ਸੋਨੇ ਦੀ ਖ਼ਰੀਦ ਲਈ ਪੁੱਛਗਿੱਛ ਵਧੀ, ਸਖ਼ਤ ਨਿਯਮਾਂ ਨੇ ਵਧਾਈ ਚਿੰਤਾ

ਮੁੰਬਈ (ਭਾਸ਼ਾ) - 2 ਹਜ਼ਾਰ ਦਾ ਨੋਟ ਵਾਪਸ ਲੈਣ ਦੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਫੈਸਲੇ ਤੋਂ ਬਾਅਦ ਜਿਊਲਰਸ ਤੋਂ ਸੋਨਾ, ਚਾਂਦੀ ਦੀ ਖਰੀਦ ਸਬੰਧੀ ਪੁੱਛਗਿੱਛ ਵੱਧ ਗਈ ਹੈ। ਦੁਨੀਆ ’ਚ ਚੀਨ ਤੋਂ ਬਾਅਦ ਭਾਰਤ ’ਚ ਸੋਨੇ ਦੀ ਖਪਤ ਸਭ ਤੋਂ ਜ਼ਿਆਦਾ ਹੁੰਦੀ ਹੈ।

ਸਰਾਫਾ ਕਾਰੋਬਾਰੀਆਂ ਦੇ ਬਾਡੀਜ਼ ਜੀ. ਜੇ. ਸੀ. ਨੇ ਐਤਵਾਰ ਨੂੰ ਕਿਹਾ,“ਹਾਲਾਂਕਿ, 2016 ਵਿਚ ਨੋਟਬੰਦੀ ਦੌਰਾਨ ਵੇਖੀ ਗਈ ਸਥਿਤੀ ਦੇ ਉਲਟ ਹੁਣ ਸੋਨੇ ਦੀ ਘਬਰਾਹਟਪੂਰਨ ਲਿਵਾਲੀ ਨਹੀਂ ਹੈ। ਅਸਲ ’ਚ ਪਿਛਲੇ 2 ਦਿਨ ’ਚ ਆਪਣੇ ਗਾਹਕ ਨੂੰ ਜਾਣੋ (ਕੇ. ਵਾਈ. ਸੀ.) ਮਾਪਦੰਡਾਂ ਦੇ ਸਖਤ ਨਿਯਮਾਂ ਕਾਰਨ 2,000 ਰੁਪਏ ਦੇ ਨੋਟਾਂ ਦੇ ਬਦਲੇ ਸੋਨੇ ਦੀ ਖਰੀਦ ਅਸਲ ਵਿਚ ਘੱਟ ਰਹੀ ਹੈ।

ਇਹ ਵੀ ਪੜ੍ਹੋ : 2000 ਦੇ ਨੋਟ ਬਦਲਣ ਨੂੰ ਲੈ ਕੇ SBI ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼

ਹਾਲਾਂਕਿ ਸੂਤਰਾਂ ਨੇ ਕਿਹਾ ਕਿ ਕੁੱਝ ਜੌਹਰੀਆਂ ਨੇ ਸੋਨਾ ਖਰੀਦ ਉੱਤੇ 5-10 ਫੀਸਦੀ ਪ੍ਰੀਮੀਅਮ ਲੈਣਾ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਪੀਲੀ ਧਾਤੂ ਦਾ ਭਾਅ 66,000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਉੱਤੇ ਹੈ। ਦੇਸ਼ ’ਚ ਇਸ ਸਮੇਂ ਸੋਨਾ ਲੱਗਭੱਗ 60,200 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਉੱਤੇ ਹੈ। ਆਲ ਇੰਡੀਆ ਰਤਨ ਅਤੇ ਗਹਿਣਾ ਘਰੇਲੂ ਕੌਂਸਲ (ਜੀ. ਜੇ. ਸੀ.) ਦੇ ਚੇਅਰਮੈਨ ਸੰਯਮ ਮਹਿਰਾ ਨੇ ਦੱਸਿਆ,“2,000 ਰੁਪਏ ਦੇ ਨੋਟਾਂ ਨਾਲ ਸੋਨਾ ਜਾਂ ਚਾਂਦੀ ਖਰੀਦਣ ਨੂੰ ਲੈ ਕੇ ਕਾਫੀ ਪੁੱਛਗਿੱਛ ਕੀਤੀ ਜਾ ਰਹੀ ਹੈ, ਇਸ ਲਈ ਸ਼ਨੀਵਾਰ ਨੂੰ ਦੁਕਾਨਾਂ ਉੱਤੇ ਜ਼ਿਆਦਾ ਗਾਹਕ ਆਏ। ਹਾਲਾਂਕਿ, ਸਖਤ ਕੇ. ਵਾਈ. ਸੀ. ਨਿਯਮਾਂ ਕਾਰਨ ਅਸਲੀ ਖਰੀਦਦਾਰੀ ਘੱਟ ਹੋਈ ਹੈ।”

ਇਹ ਵੀ ਪੜ੍ਹੋ : ਵਿਦੇਸ਼ ’ਚ ਘੁੰਮਣ ਨਾਲ 20 ਫੀਸਦੀ ਟੈਕਸ ਤੋਂ ਘਬਰਾਏ ਟਰੈਵਲ ਏਜੰਟ, ਕਾਰੋਬਾਰ ’ਤੇ ਹੋਵੇਗਾ ਅਸਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 

 


author

Harinder Kaur

Content Editor

Related News