ਬੁਨਿਆਦੀ ਢਾਂਚਾ ਖੇਤਰ ਨੂੰ ਬੈਂਕ ਕਰਜ਼ 18.5 ਫੀਸਦੀ ਵਧਿਆ

05/21/2019 10:10:42 AM

ਨਵੀਂ ਦਿੱਲੀ—ਬੁਨਿਆਦੀ ਢਾਂਚਾ ਖੇਤਰ ਨੂੰ ਬੈਂਕ ਕਰਜ਼ ਵਿੱਤੀ ਸਾਲ 2018-19 'ਚ 18.5 ਫੀਸਦੀ ਵਧ ਕੇ 10.55 ਲੱਖ ਕਰੋੜ ਰੁਪਏ 'ਤੇ ਪਹੁੰਚ ਗਿਆ ਹੈ। ਇਹ ਵਿੱਤੀ ਸਾਲ 2012-13 ਦੇ ਬਾਅਦ ਦਾ ਸਭ ਤੋਂ ਉੱਚਾ ਅੰਕੜਾ ਹੈ। ਭਾਰਤੀ ਰਿਜ਼ਰਵ ਬੈਂਕ ਦੇ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਮਾਰਚ 2018 ਤੱਕ ਇਸ ਖੇਤਰ 'ਤੇ ਬਕਾਇਆ ਬੈਂਕਾਂ ਦਾ ਕਰਜ਼ 8.91 ਲੱਖ ਕਰੋੜ ਰੁਪਏ ਸੀ। ਵਿੱਤੀ ਸਾਲ 2012-13 'ਚ ਬੁਨਿਆਦੀ ਢਾਂਚਾ ਖੇਤਰ ਨੂੰ ਬੈਂਕ ਕਰਜ਼ 15.83 ਫੀਸਦੀ ਵਧ ਕੇ 7.29 ਲੱਖ ਕਰੋੜ ਸੀ। ਵਿੱਤੀ ਸਾਲ 2017-18 ਅਤੇ 2016-17 'ਚ ਇਸ ਖੇਤਰ ਦੇ ਇਕ ਬੈਂਕ ਦੇ ਪ੍ਰਮੁੱਖ ਨੇ ਕਿਹਾ ਕਿ ਸਿਰਫ ਇਸ ਵਜ੍ਹਾ ਨਾਲ ਕਿ ਬੈਂਕਾਂ ਦਾ ਬੁਨਿਆਦੀ ਢਾਂਚਾ ਖੇਤਰ ਨੂੰ ਡੁੱਬਿਆ ਕਰਜ਼ ਕਾਫੀ ਜ਼ਿਆਦਾ ਹੈ, ਅਸੀਂ ਇਸ ਖੇਤਰ ਨੂੰ ਕਰਜ਼ ਦੇਣਾ ਬੰਦ ਨਹੀਂ ਕਰ ਸਕਦੇ। ਖੇਤਰ 'ਚ ਕੁਝ ਕੰਪਨੀਆਂ ਅਜਿਹੀਆਂ ਹਨ ਜੋ ਕਾਫੀ ਚੰਗਾ ਪ੍ਰਦਰਸ਼ਨ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਵਿਨਿਰਮਾਣ ਖੇਤਰ 'ਚ ਵਾਧਾ ਸੁਸਤ ਹੈ ਅਜਿਹੇ 'ਚ ਬੈਂਕ ਬੁਨਿਆਦੀ ਖੇਤਰ ਨੂੰ ਕਰਜ਼ ਦੇਣ ਦੇ ਇਛੁੱਕ ਹਨ। ਇਸ ਤੋਂ ਪਹਿਲਾਂ ਬੈਂਕਾਂ ਨੇ ਉੱਚੇ ਡੁੱਬੇ ਕਰਜ਼ ਦੀ ਵਜ੍ਹਾ ਨਾਲ ਖੇਤਰ ਨੂੰ ਕਰਜ਼ 'ਚ ਕਟੌਤੀ ਕੀਤੀ ਸੀ।
 


Aarti dhillon

Content Editor

Related News