ਇਨਫੋਸਿਸ ਦੇ ਅਧਿਕਾਰੀਆਂ ਦੀ ਸੈਲਰੀ 50 ਫੀਸਦੀ ਵਧੀ

05/25/2017 6:09:48 AM

ਬੇਂਗਲੁਰੂ — ਦਿਲ ਖੋਲ੍ਹ ਕੇ ਸਟਾਕ ਆਪਸ਼ਨ ਇਨਸੈਂਟਿਵ ਦੇਣ ਕਾਰਨ ਇਨਫੋਸਿਸ ਦੇ 4 ਸੀਨੀਅਰ ਅਧਿਕਾਰੀਆਂ ਦਾ ਸੈਲਰੀ ਪੈਕੇਜ ਪਿਛਲੇ ਵਿੱਤ ਸਾਲ 'ਚ 50 ਫੀਸਦੀ ਵਧਿਆ। ਕੁਝ ਅਜਿਹਾ ਹੀ ਵਾਧਾ ਕੰਪਨੀ ਦੇ ਚੀਫ ਆਪ੍ਰੇਟਿੰਗ ਆਫਿਸਰ ਪ੍ਰਵੀਨ ਰਾਓ ਦੇ ਸੈਲਰੀ ਪੈਕੇਜ 'ਚ ਵੀ ਕੀਤਾ ਗਿਆ ਸੀ, ਜਿਸ 'ਤੇ ਦੇਸ਼ ਦੀ ਦੂਸਰੀ ਵੱਡੀ ਆਈ. ਟੀ. ਕੰਪਨੀ ਦੇ ਫਾਊਂਡਰ ਨੇ ਅਪ੍ਰੈਲ 'ਚ ਨਾਰਾਜ਼ਗੀ ਜਤਾਈ ਸੀ।
ਵਿੱਤ ਸਾਲ 2017 ਦੀ ਕੰਪਨੀ ਦੀ ਸਾਲਾਨਾ ਰਿਪੋਰਟ ਦੇ ਮੁਤਾਬਕ, ਪ੍ਰੈਜ਼ੀਡੈਂਟ  ਰਾਜੇਸ਼ ਮੂਰਤੀ, ਸੰਦੀਪ ਡਡਲਾਨੀ, ਮੋਹਿਤ ਜੋਸ਼ੀ ਤੇ ਡਿਪਊਟੀ ਚੀਫ ਆਪ੍ਰੇਟਿੰਗ ਆਫਿਸਰ ਰਵੀ ਕੁਮਾਰ ਐੱਸ. 'ਚੋਂ  ਹਰੇਕ ਨੂੰ ਵਿੱਤ ਸਾਲ 2017 'ਚ 14 ਕਰੋੜ  ਰੁਪਏ ਦਾ ਕੁਲ ਕੰਪਨਸੇਸ਼ਨ ਮਿਲਿਆ ਹੈ। ਇਹ ਵਾਧਾ ਖਾਸ ਤੌਰ 'ਤੇ ਪ੍ਰਫਾਰਮੈਂਸ ਬੇਸਿਡ ਸਟਾਕ ਇਨਸੈਂਟਿਵਸ  ਦੇ ਤੌਰ 'ਤੇ ਕੀਤਾ ਗਿਆ, ਜਿਸ ਨੂੰ ਉਹ ਅਗਲੇ ਸਾਲ 'ਚ ਤੁੜਵਾ ਸਕਣਗੇ। ਵਿੱਤ ਸਾਲ 2017 'ਚ ਚੀਫ ਆਪ੍ਰੇਟਿੰਗ ਆਫਿਸਰ ਰਾਓ ਦਾ ਸੈਲਰੀ ਪੈਕੇਜ ਵਧ ਕੇ 11.80 ਕਰੋੜ ਰੁਪਏ ਹੋ ਗਿਆ ਸੀ, ਜੋ ਸਾਲ ਭਰ ਪਹਿਲਾਂ 8.14 ਕਰੋੜ ਰੁਪਏ ਸੀ। ਕੰਪਨੀ 'ਚ ਵੈਰੀਏਬਲ ਪੇਅ ਅਤੇ ਸਟਾਕ ਇਨਸੈਂਟਿਵ ਰਾਹੀਂ ਸੈਲਰੀ ਹਾਈਕ ਨੂੰ ਲੈ ਕੇ ਹਾਲ 'ਚ ਕਾਫੀ ਵਿਵਾਦ ਹੋਇਆ ਹੈ। ਹਾਲਾਂਕਿ ਕੰਪਨੀ ਇਸ ਨੂੰ ਖੁਦ  ਨੂੰ ਜ਼ਿਆਦਾ ਕੰਪੀਟੀਟਿਵ ਬਣਾਉਣ ਦਾ ਜ਼ਰੀਆ ਦੱਸਦੀ ਆਈ ਹੈ।


Related News