ਕਈ ਦੇਸ਼ਾਂ ’ਚ ਮਹਿੰਗਾਈ ਪਹੁੰਚੀ ਉੱਚ ਪੱਧਰ ’ਤੇ, ਵਧ ਸਕਦੀ ਹੈ ਦੁਨੀਆ ਭਰ ’ਚ ਖੰਡ ਦੀ ਕੀਮਤ

Monday, Nov 07, 2022 - 12:31 PM (IST)

ਨਵੀਂ ਦਿੱਲੀ (ਭਾਸ਼ਾ) – ਭਾਰਤ ਨੇ ਸਾਲ 2022-23 ਲਈ ਖੰਡ ਬਰਾਮਦ ਕੋਟਾ ਘਟਾ ਦਿੱਤਾ ਹੈ ਤਾਂ ਜੋ ਵਿਸ਼ਵ ਭਰ ’ਚ ਵੱਧ ਰਹੀ ਖੁਰਾਕੀ ਮਹਿੰਗਾਈ ਦਰਮਿਆਨ ਭਾਰਤ ਦੇ ਲੋਕਾਂ ਨੂੰ ਖੰਡ ਖਰੀਦਣ ’ਚ ਕੋਈ ਦਿੱਕਤ ਨਾ ਆਵੇ। ਇਸ ਲਈ ਭਾਰਤ ਨੇ ਖੰਡ ਬਰਾਮਦ ਦੇ ਕੋਟੇ ’ਚ ਕਮੀ ਕੀਤੀ ਹੈ। ਦੁਨੀਆ ਦੇ ਸਭ ਤੋਂ ਵੱਡੇ ਚੀਨੀ ਉਤਪਾਦਕ ਦੇਸ਼ ਬ੍ਰਾਜ਼ੀਲ ਤੋਂ ਚੀਨੀ ਦੀ ਬਰਾਮਦ ਪਹਿਲਾਂ ਹੀ ਘੱਟ ਗਈ ਹੈ, ਜਿਸ ਕਾਰਨ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਦੁਨੀਆ ਭਰ ’ਚ ਹੁਣ ਖੰਡ ਦੀ ਕੀਮਤ ਵਧ ਸਕਦੀ ਹੈ।

ਭਾਰਤ ਨੇ ਖੰਡ ਮਿੱਲਾਂ ਨੂੰ ਕਿਹਾ ਹੈ ਕਿ ਉਹ 31 ਮਈ ਤੱਕ 60 ਲੱਖ ਟਨ ਖੰਡ ਵਿਦੇਸ਼ਾਂ ’ਚ ਵੇਚ ਸਕਦੀ ਹੈ। ਇਹ ਜਾਣਕਾਰੀ ਖੁਰਾਕ ਮੰਤਰਾਲੇ ਦੇ ਇਕ ਨਿਰਦੇਸ਼ ’ਚ ਦਿੱਤੀ ਗਈ ਹੈ। ਭਾਰਤ ਸਰਕਾਰ ਅਕਤੂਬਰ 2023 ਤੱਕ ਹੋਰ ਖੰਡ ਦੀ ਬਰਾਮਦ ਦੀ ਇਜਾਜ਼ਤ ਦੇ ਸਕਦੀ ਹੈ।

ਇਹ ਵੀ ਪੜ੍ਹੋ : Twitter: 5 ਦੇਸ਼ਾਂ 'ਚ ਸ਼ੁਰੂ ਹੋਈ ਬਲੂ ਟਿੱਕ ਲਈ 8 ਡਾਲਰ ਵਾਲੀ ਸਕੀਮ, ਇਨ੍ਹਾਂ ਉਪਭੋਗਤਾਵਾਂ ਨੂੰ ਹੀ ਮਿਲੇਗਾ ਲਾਭ

ਖੁਰਾਕ ਸਪਲਾਈ ਪ੍ਰਭਾਵਿਤ ਹੋਣ ਕਾਰਨ ਕਈ ਦੇਸ਼ਾਂ ’ਚ ਮਹਿੰਗਾਈ ਵਧੀ

ਸਾਲ 2021-22 ’ਚ 11.2 ਮਿਲੀਅਨ ਟਨ ਖੰਡ ਦੀ ਬਰਾਮਦ ਕੀਤੀ ਗਈ ਸੀ। ਦੁਨੀਆ ਭਰ ’ਚ ਖੁਰਾਕ ਸਪਲਾਈ ਪ੍ਰਭਾਵਿਤ ਹੋਣ ਕਾਰਨ ਕਈ ਦੇਸ਼ਾਂ ’ਚ ਮਹਿੰਗਾਈ 4-5 ਦਹਾਕਿਆਂ ਦੇ ਉੱਚੇ ਪੱਧਰ ’ਤੇ ਪਹੁੰਚ ਗਈ ਹੈ। ਬ੍ਰਾਜ਼ੀਲ ’ਚ ਭਾਰੀ ਮੀਂਹ ਕਾਰਨ ਗੰਨੇ ਦੀ ਪਿੜਾਈ ’ਚ ਦੇਰੀ ਹੋਈ ਹੈ, ਜਿਸ ਕਾਰਨ ਨਿਊਯਾਰਕ ’ਚ ਅਕਤੂਬਰ ਤੋਂ ਲੈ ਕੇ ਹੁਣ ਤੱਕ ਕੱਚੀ ਖੰਡ ਦੀ ਕੀਮਤ 6 ਫੀਸਦੀ ਵਧ ਗਈ ਹੈ।

ਭਾਰਤ ਨੇ ਹੁਣ ਖੰਡ ਦੀ ਬਰਾਮਦ ਦਾ ਕੋਟਾ ਘਟਾ ਦਿੱਤਾ ਹੈ, ਜਿਸ ਕਾਰਨ ਵਿਸ਼ਵ ਬਾਜ਼ਾਰ ’ਚ ਖੰਡ ਦੀ ਕੀਮਤ ’ਚ ਕਾਫੀ ਵਾਧਾ ਹੋਣ ਦੀ ਸੰਭਾਵਨਾ ਹੈ। ਪਿਛਲੇ ਸੋਮਵਾਰ ਅਜਿਹੀਆਂ ਰਿਪੋਰਟਾਂ ਆਈਆਂ ਸਨ ਕਿ ਭਾਰਤ ਪਹਿਲੀ ਖੇਪ ’ਚ 6 ਮਿਲੀਅਨ ਟਨ ਖੰਡ ਦੀ ਬਰਾਮਦ ਦੀ ਇਜਾਜ਼ਤ ਦੇ ਸਕਦਾ ਹੈ। ਇਸੇ ਤਰ੍ਹਾਂ 30 ਲੱਖ ਟਨ ਖੰਡ ਨੂੰ ਬਾਅਦ ’ਚ ਵੇਚਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਇਹ ਭਾਰਤ ’ਚ ਖੰਡ ਉਤਪਾਦਨ ਦੀ ਗਤੀ ’ਤੇ ਨਿਰਭਰ ਕਰਦਾ ਹੈ।

ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਦੀ ਰਿਲਾਇੰਸ ਹੈ ਦੇਸ਼ ਦੀ ਸਭ ਤੋਂ ਚੰਗੀ ਕੰਪਨੀ, ਫੋਰਬਸ ਨੇ ਵੀ ਲਗਾਈ ਮੁਹਰ

ਯੂਰਪੀ ਦੇਸ਼ਾਂ ਤੇ ਅਮਰੀਕਾ ਦੇ ਮਾਮਲੇ ’ਚ ਲਾਗੂ ਨਹੀਂ ਹਨ ਪਾਬੰਦੀਆਂ

ਦਿਲਚਸਪ ਤੱਥ ਇਹ ਹੈ ਕਿ ਭਾਰਤ ਤੋਂ ਖੰਡ ਦੀ ਬਰਾਮਦ ’ਤੇ ਲਾਈਆਂ ਗਈਆਂ ਪਾਬੰਦੀਆਂ ਯੂਰਪੀ ਦੇਸ਼ਾਂ ਤੇ ਅਮਰੀਕਾ ਦੇ ਮਾਮਲੇ ’ਚ ਲਾਗੂ ਨਹੀਂ ਹੁੰਦੀਆਂ ਹਨ। ਭਾਰਤ ’ਚ ਇਸ ਸਾਲ ਖੰਡ ਦਾ ਉਤਪਾਦਨ 35.5 ਮਿਲੀਅਨ ਟਨ ਹੋਣ ਦੀ ਉਮੀਦ ਹੈ। ਭਾਰਤੀ ਖੰਡ ਮਿੱਲ ਐਸੋਸੀਏਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ। ਭਾਰਤ ਤੋਂ ਚੀਨੀ ਇੰਡੋਨੇਸ਼ੀਆ, ਬੰਗਲਾਦੇਸ਼, ਮਲੇਸ਼ੀਆ ਤੇ ਯੂ. ਏ. ਈ. ਨੂੰ ਵੇਚੀ ਜਾਂਦੀ ਹੈ। ਭਾਰਤ ਖੁਦ ਵਿਸ਼ਵ ’ਚ ਖੰਡ ਦਾ ਸਭ ਤੋਂ ਵੱਡਾ ਖਪਤਕਾਰ ਹੈ।

ਇਹ ਵੀ ਪੜ੍ਹੋ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਤਮ ਨਿਰਭਰ ਭਾਰਤ ਲਈ ਸੂਬਿਆਂ ਨੂੰ ਦਿੱਤਾ ਇਹ ਸਬਕ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ। 

 


Harinder Kaur

Content Editor

Related News