ਚਾਲੂ ਵਿੱਤੀ ਸਾਲ ਦੀ ਦੂਜੀ ਛਿਮਾਹੀ ’ਚ ਮਹਿੰਗਾਈ ਕ੍ਰਮਵਾਰ ਨਰਮ ਪੈ ਸਕਦੀ ਹੈ : RBI

07/09/2022 8:58:16 PM

ਨਵੀਂ ਦਿੱਲੀ (ਭਾਸ਼ਾ)–ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਭਰੋਸਾ ਜਤਾਇਆ ਕਿ ਚਾਲੂ ਵਿੱਤੀ ਸਾਲ ਦੀ ਦੂਜੀ ਛਿਮਾਹੀ ’ਚ ਮਹਿੰਗਾਈ ਕ੍ਰਮਵਾਰ ਨਰਮ ਪਵੇਗੀ। ਉਨ੍ਹਾਂ ਨੇ ਸ਼ਨੀਵਾਰ ਨੂੰ ਕਿਹਾ ਕਿ ਕੇਂਦਰੀ ਬੈਂਕ ਮਹਿੰਗਾਈ ਨੂੰ ਕਾਬੂ ’ਚ ਰੱਖਣ ਲਈ ਮੁਦਰਾ ਉਪਾਅ ਜਾਰੀ ਰੱਖੇਗਾ ਤਾਂ ਕਿ ਮਜ਼ਬੂਤ ਅਤੇ ਸਥਾਈ ਵਾਧਾ ਹਾਸਲ ਕੀਤਾ ਜਾ ਸਕੇ।
ਦਾਸ ਨੇ ਕੌਟਿਲਯ ਆਰਥਿਕ ਸੰਮੇਲਨ ਦੇ ਉਦਘਾਟਨ ਸੈਸ਼ਨ ’ਚ ਕਿਹਾ ਕਿ ਮਹਿੰਗਾਈ ਦੇਸ਼ ਦੇ ਆਰਥਿਕ ਸੰਸਥਾਨਾਂ ’ਚ ਜਨਤਾ ਦੇ ਵਿਸ਼ਵਾਸ ਦਾ ਇਕ ਮਾਪਕ ਹੈ।

ਇਹ ਵੀ ਪੜ੍ਹੋ : ਨਰਸਿੰਗ ਹੋਮ 'ਤੇ ਹਮਲੇ ਲਈ ਰੂਸ ਨਾਲ ਯੂਕ੍ਰੇਨ ਵੀ ਜ਼ਿੰਮੇਵਾਰ : ਸੰਯੁਕਤ ਰਾਸ਼ਟਰ

ਗਵਰਨਰ ਨੇ ਕਿਹਾ ਕਿ ਕੁੱਲ ਮਿਲਾ ਕੇ ਇਸ ਸਮੇਂ ਸਪਲਾਈ ਦਾ ਦ੍ਰਿਸ਼ ਅਨੁਕੂਲ ਦਿਖਾਈ ਦੇ ਰਿਹਾ ਹੈ ਅਤੇ ਕਈ ਉੱਚ ਆਵਿਰਤੀ ਸੂਚਕ 2022-23 ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) ਵਿਚ ਸੁਧਾਰ ਦੇ ਲਚਕੀਲੇਪਨ ਵੱਲ ਇਸ਼ਾਰਾ ਕਰ ਰਹੇ ਹਨ। ਅਜਿਹੇ ’ਚ ਸਾਡਾ ਮੌਜੂਦਾ ਮੁਲਾਂਕਣ ਹੈ ਕਿ 2022-23 ਦੀ ਦੂਜੀ ਛਿਮਾਹੀ ’ਚ ਮਹਿੰਗਾਈ ਹੌਲੀ-ਹੌਲੀ ਘੱਟ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਮੈਕਰੋ ਆਰਥਿਕ ਅਤੇ ਵਿੱਤੀ ਸਥਿਰਤਾ ਬਣਾਈ ਰੱਖਣ ਲਈ ਮੁੱਲ ਸਥਿਰਤਾ ਅਹਿਮ ਹੈ ਅਤੇ ਇਸ ਲਈ ਕੇਂਦਰੀ ਬੈਂਕ ਵਿਆਪਕ ਆਰਥਿਕ ਸਥਿਰਤਾ ਨੂੰ ਬਣਾਈ ਰੱਖਣ ਅਤੇ ਬੜ੍ਹਾਵਾ ਦੇਣ ਦੇ ਉਪਾਅ ਕਰੇਗਾ। ਦਾਸ ਨੇ ਕਿਹਾ ਕਿ ਹਾਲਾਂਕਿ ਸਾਡੇ ਕੰਟਰੋਲ ਤੋਂ ਪਰੇ ਕਾਰਕ ਥੋੜੇ ਸਮੇਂ ’ਚ ਮਹਿੰਗਾਈ ਨੂੰ ਪ੍ਰਭਾਵਿਤ ਕਰ ਸਕਦੇ ਹਨ ਪਰ ਦਰਮਿਆਨੀ ਮਿਆਦ ’ਚ ਇਸ ਦੀ ਚਾਲ ਮੁਦਰਾ ਨੀਤੀ ਵੱਲੋਂ ਨਿਰਧਾਰਤ ਹੋਵੇਗੀ।

ਇਹ ਵੀ ਪੜ੍ਹੋ : ਸ਼੍ਰੀਲੰਕਾਈ PM ਵਿਕ੍ਰਮਸਿੰਘੇ ਨੇ ਦਿੱਤਾ ਅਸਤੀਫਾ, ਕਿਹਾ-ਨਾਗਰਿਕਾਂ ਦੀ ਸੁਰੱਖਿਆ ਲਈ ਲਿਆ ਫੈਸਲਾ

ਇਸ ਲਈ ਮੁਦਰਾ ਨੀਤੀ ਨੂੰ ਮਹਿੰਗਾਈ ਨੂੰ ਸਥਿਰ ਕਰਨ ਲਈ ਸਮੇਂ ਸਿਰ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਅਰਥਵਿਵਸਥਾ ਨੂੰ ਮਜ਼ਬੂਤ ਸਥਿਤੀ ’ਚ ਅਤੇ ਲਗਾਤਾਰ ਵਾਧੇ ਦੇ ਰਾਹ ’ਤੇ ਕਾਇਮ ਰੱਖਿਆ ਜਾ ਸਕੇ। ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਵਿਆਪਕ ਆਰਥਿਕ ਸਥਿਰਤਾ ਬਣਾਈ ਰੱਖਣ ਅਤੇ ਉਸ ਨੂੰ ਬੜ੍ਹਾਵਾ ਦੇਣ ਦੇ ਟੀਚੇ ਨਾਲ ਆਪਣੀਆਂ ਨੀਤੀਆਂ ਦੀ ਸਮੀਖਿਆ ਜਾਰੀ ਰੱਖਾਂਗੇ। ਦਾਸ ਨੇ ਜ਼ਿਕਰ ਕੀਤਾ ਕਿ ਮੁਦਰਾ ਨੀਤੀ ਕਮੇਟੀ ਐੱਮ. ਪੀ. ਸੀ. ਨੇ ਆਪਣੀਆਂ ਅਪ੍ਰੈਲ ਅਤੇ ਜੂਨ ਦੀਆਂ ਬੈਠਕਾਂ ’ਚ 2022-23 ਲਈ ਮਹਿੰਗਾਈ ਦੇ ਅਨੁਮਾਨ ਨੂੰ ਸੋਧ ਕੇ 6.7 ਫੀਸਦੀ ਕਰ ਦਿੱਤਾ।

ਇਹ ਵੀ ਪੜ੍ਹੋ : ਬ੍ਰਿਟੇਨ 'ਚ 'ਡਰਾਈਵਿੰਗ ਟੈਸਟ' ਨਾਲ ਜੁੜੀ ਧੋਖਾਧੜੀ 'ਚ ਭਾਰਤੀ ਮੂਲ ਦੀ ਮਹਿਲਾ ਨੂੰ ਜੇਲ੍ਹ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News